- Advertisement -
ਕਹਿਰ ਕੁਦਰਤੀ ਪੈਂਦਾ ਈ ਫੇਰ ਫਿਰਦਾ,
ਪੈ ਗਿਆ ਮੀਂਹ ਤੇ ਗੜੇ ਆ ਨਾਲ ਬੇਲੀ।
ਪੱਕੀ ਕਣਕ ਦਾ ਕਰਦਾ ਨੁਕਸਾਨ ਜਾਪੇ,
ਸਕਦਾ ਕੋਈ ਨਹੀਂ ਏਸ ਨੂੰ ਟਾਲ ਬੇਲੀ।
ਓਧਰ ਚੋਣਾਂ ਲਈ ਜ਼ਾਬਤਾ ਸਖਤ ਲੱਗਾ,
ਮਦਦ ਦੇ ਮੂਹਰੇ ਨੇ ਕਈ ਸਵਾਲ ਬੇਲੀ।
ਫੜਨੀ ਸੌਖੀ ਕਿਰਸਾਨਾਂ ਦੀ ਬਾਂਹ ਨਾਹੀਂ,
ਰੱਖਣਾ ਨਿਯਮਾਂ ਦਾ ਪਊ ਖਿਆਲ ਬੇਲੀ।
ਕਰੀ ਨਹੀਂ ਮਦਦ ਸਰਕਾਰ ਤਾਂ ਹੋਊ ਭੰਡੀ,
ਕਰੀ ਜੇ ਮਦਦ ਤਾਂ ਹੋਊ ਸ਼ਿਕਾਇਤ ਬੇਲੀ।
ਭੁਗਤਣੀ ਔਕੜ ਕਿਸਾਨ ਨੂੰ ਪਊ ਇਹਦੀ,
ਮਿਲੂ ਕਿੰਨੀ ਕੁ ਰਾਹਤ-ਰਿਆਇਤ ਬੇਲੀ।
-ਤੀਸ ਮਾਰ ਖਾਂ
20 ਅਪ੍ਰੈਲ, 2024
- Advertisement -