- Advertisement -
ਲੱਗਦਾ ਦੋਸ਼ ਇਹ ਬਹੁਤਾ ਸੀ ਭਾਜਪਾ`ਤੇ,
ਹਰ ਇੱਕ ਚੋਰ ਲਈ ਬਣੀ ਪਨਾਹ ਮੀਆਂ।
ਪਾਰਟੀ ਆਪ ਹੀ ਆਮ ਸੀ ਦੋਸ਼ ਲਾਉਂਦੀ,
ਭਾਜਪਾ ਕਰੀ ਜਾਂਦੀ ਔਹ ਤੇ ਆਹ ਮੀਆਂ।
ਵਿਖਾਈ ਮਾਸਾ ਵੀ ਝਿਜਕ ਨਾ ਭਾਜਪਾ ਨੇ,
ਛੱਡਿਆ ਮੂਲ ਨਹੀਂ ਆਪਣਾ ਰਾਹ ਮੀਆਂ।
ਪਾਰਟੀ ਆਪ ਵੀ ਲੱਗੀ ਕੁਝ ਚੋਰ ਪਾਲਣ,
ਭਾਜਪਾ ਵਾਂਗ ਲਈ ਵਰਤ ਸਲਾਹ ਮੀਆਂ।
ਮਿਹਣਾ ਦੇਂਦਾ ਨਹੀਂ ਕੋਈ ਅਕਾਲੀਆਂ ਨੂੰ,
ਕਾਂਗਰਸ ਵੱਲ ਵੀ ਬਹੁਤ ਆ ਚੋਰ ਮੀਆਂ।
ਪਾਰਟੀ ਆਪ ਕਿਉਂ ਪਾਪੀ ਹੈ ਲੈਣ ਲੱਗੀ,
ਇਹਦਾ ਅਕਸ ਤਾਂ ਹੁੰਦਾ ਸੀ ਹੋਰ ਮੀਆਂ।
-ਤੀਸ ਮਾਰ ਖਾਂ
11 ਅਪ੍ਰੈਲ, 2024
- Advertisement -