Sunday, May 26, 2024

ਵਾਹਿਗੁਰੂ

spot_img
spot_img

ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖ਼ਮਿੰਦਰ ਸਿੰਘ ਰਾਜਪਾਲ ਨੇ ਘੇਰੀ ਰੇਤ ਦੀ ਟਰਾਲੀ, ਕਿਹਾ ਨਹੀਂ ਹੋ ਰਹੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਲਾਗੂ

- Advertisement -

ਯੈੱਸ ਪੰਜਾਬ
ਜਲੰਧਰ, 3 ਦਸੰਬਰ, 2021 –
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਲ਼ੰਧਰ ਸ਼ਹਿਰੀ ਸ. ਸੁਖਮਿੰਦਰ ਸਿੰਘ ਰਾਜਪਾਲ ਨੇ ਰੇਤ ਦੀ ਟਰਾਲੀ ਘੇਰ ਕੇ ਜਦੋਂ ਰੇਤ ਦਾ ਰੇਟ ਪੁੱਛਿਆ ਤਾਂ ਪਤਾ ਲੱਗਾ ਕਿ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਐਲਾਨ ਜ਼ਮੀਨੀ ਪੱਧਰ ਉੱਤੇ ਬਿਲਕੁੱਲ ਲਾਗੂ ਨਹੀਂ ਹੋ ਰਹੇ।

ਯੂਥ ਆਗੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਸਾਰੇ ਐਲਾਨ ਕੇਵਲ ਇੱਕ ਚੋਣ ਸਟੰਟ ਤੋਂ ਵਧ ਕੇ ਹੋਰ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੇਤ ਲੋਕਾਂ ਨੂੰ 5.50 ਰੁਪਏ ਫੁੱਟ ਤੋਂ ਵੱਧ ਨਹੀਂ ਵੇਚੀ ਜਾਵੇਗੀ ਪਰ ਅਸਲੀਅਤ ਕੁੱਝ ਹੋਰ ਹੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਟਰਾਲੀਆਂ ਲੈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਵੀ ਰੇਤ 15 ਤੋਂ 20 ਰੁਪਏ ਪ੍ਰਤੀ ਫੁੱਟ ਵੇਚਿਆ ਜਾ ਰਿਹਾ ਹੈ। ਸ. ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਦੇ ਗੁੰਮਰਾਹਕੁੰਨ ਐਲਾਨਾਂ ਦਾ ਵਿਸ਼ਵਾਸ ਓਨੀ ਦੇਰ ਤੱਕ ਨਾ ਕਰਨ ਜਦੋਂ ਤੱਕ ਇਹ ਐਲਾਨ ਜ਼ਮੀਨੀ ਪੱਧਰ ਉੱਤੇ ਲਾਗੂ ਨਹੀਂ ਹੁੰਦੇ।

ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦਾ ਅਸਰ ਕਾਂਗਰਸ ਉੱਪਰ ਉਲਟਾ ਪੈਣ ਵਾਲਾ ਹੈ ਅਤੇ ਕਾਂਗਰਸ ਪਾਰਟੀ ਨੂੰ ਚੋਣਾਂ ਵਿੱਚ ਝੂਠ ਬੋਲਣ ਦਾ ਖ਼ਮਿਆਜਾ ਭੁਗਤਣਾ ਪਵੇਗਾ।

ਉਨ੍ਹਾਂ ਹੋਰ ਕਿਹਾ ਕਿ ਹੁਣ ਤੱਕ ਸ. ਚੰਨੀ ਨੇ ਜੋ ਜੋ ਕਿਹਾ ਹੈ ਉਨ੍ਹਾਂ ਵਿਚੋਂ ਇੱਕ ਗੱਲ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਸ. ਰਾਜਪਾਲ ਨੇ ਕਿਹਾ ਲੋਕਾਂ ਦੇ ਬਿਜ਼ਲੀ ਦੇ ਬਿੱਲ ਮੁਆਫ ਕਰਨ ਦੀ ਗੱਲ ਬੜਾ ਜ਼ੋਰ ਦੇ ਕੇ ਕਹੀ ਗਈ ਸੀ ਪਰ ਲੋਕਾਂ ਦੇ ਬਿਜ਼ਲੀ ਦੇ ਬਿੱਲ ਪਹਿਲਾਂ ਦੀ ਤਰ੍ਹਾਂ ਹੀ ਆ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

ਯੈੱਸ ਪੰਜਾਬ ਅੰਮ੍ਰਿਤਸਰ, 26 ਮਈ, 2024 ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ...

ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2024 ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,097FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...