- Advertisement -
ਗਈਆਂ ਭੁਗਤ ਹਰਿਆਣੇ ਵੀ ਜਦੋਂ ਵੋਟਾਂ,
ਰਹਿੰਦੜਾ ਵੱਡਾ ਪੰਜਾਬ ਫਿਰ ਰਾਜ ਬੇਲੀ।
ਚੰਡੀਗੜ੍ਹ ਵਿੱਚ ਪੈਣਗੀਆਂ ਨਾਲ ਇਸ ਦੇ,
ਮਿਲਦੇ ਦੋਵਾਂ ਵੱਲ ਰਸਮ-ਰਿਵਾਜ ਬੇਲੀ।
ਹਿਮਾਚਲ ਰਾਜ ਵੀ ਰੱਖਿਆ ਨਾਲ ਇਹਦੇ,
ਉੱਡ ਰਹੇ ਓਧਰ ਨੇ ਬਹੁਤ ਜਹਾਜ਼ ਬੇਲੀ।
ਤਿੰਨਾਂ ਥਾਂਵਾਂ ਤੋਂ ਜਦੋਂ ਵੀ ਖਬਰ ਆਉਂਦੀ,
ਰਹੀ ਹੈ ਇੱਕੋ ਜਿਹੀ ਗੂੰਜ ਆਵਾਜ਼ ਬੇਲੀ।
ਬਾਕੀ ਮੁਲਕ ਤੋਂ ਵੱਖ ਜਿਹੀ ਸੁਰ ਦਿੱਸਦੀ,
ਸਭ ਕੁਝ ਕਰੇ ਪਿਆ ਮੀਡੀਆ ਨੋਟ ਬੇਲੀ।
ਵੋਟਰ ਤੋੜ ਰਿਹਾ ਚੁੱਪ ਨਹੀਂ ਅਜੇ ਤੀਕਰ,
ਕੀਹਨੂੰ ਪਾਊ ਤੇ ਕੀਹਨੂੰ ਨਹੀਂ ਵੋਟ ਬੇਲੀ।
-ਤੀਸ ਮਾਰ ਖਾਂ
25 ਮਈ, 2024
- Advertisement -