- Advertisement -
ਅੱਜ-ਨਾਮਾ
ਮੇਨਕਾ ਗਾਂਧੀ ਨੇ ਡਾਕਟਰ ਨੂੰ ਫੋਨ ਕੀਤਾ,
ਬਾਹਲੀ ਗੁੱਸੇ ਵਿੱਚ ਭਰੀ-ਭਰਾਈ ਭਾਈ।
ਸੁਣਦੀ ਅਰਜ਼ ਨਾ ਬੇਨਤੀ ਮੂਹਰਲੇ ਦੀ,
ਗਈ ਗਾਲ੍ਹਾਂ ਦੀ ਝੜੀ ਸੀ ਲਾਈ ਭਾਈ।
ਜੋ-ਜੋ ਗਾਲ੍ਹ ਇਸ ਬੀਬੀ ਨੇ ਕੱਢ ਛੱਡੀ,
ਸੌਖੀ ਜਾਵੇ ਨਹੀਂ ਦੱਸੀ-ਸੁਣਾਈ ਭਾਈ।
ਚੁਣੇ ਲੋਕਾਂ ਨੇ ਵੋਟਾਂ ਨਾਲ ਆਹ ਲੀਡਰ,
ਜਿਨ੍ਹਾਂ ਸ਼ਰਮ ਨਾ ਰੱਖੀ-ਰਖਾਈ ਭਾਈ।
ਨਿਕਲੀ ਆਡੀਓ ਟੇਪ ਜੇ ਹੋਈ ਨਕਲੀ,
ਲਾਉਣਾ ਦੋਸ਼ੀ ਨੂੰ ਚਾਹੀਦਾ ਦੰਡ ਭਾਈ।
ਅਸਲੀ ਟੇਪ ਜੇ ਹੋਈ ਤਾਂ ਚਾਹੀਦੀ ਜੀ,
ਵੰਡਣੀ ਬੀਬੀ ਦੇ ਨਾਂਅ ਦੀ ਖੰਡ ਭਾਈ।
-ਤੀਸ ਮਾਰ ਖਾਂ
ਜੂਨ 25, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -