ਯੈੱਸ ਪੰਜਾਬ
ਚੰਡੀਗੜ੍ਹ, 26 ਅਕਤੂਬਰ, 2020:
ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਮਟੌਰ ਥਾਣੇ ਵਿੱਚ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਤੋਂ ਲਗਪਗ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ। ਇਸ ਮੌਕੇ ਸੈਣੀ ਨੇ ਆਪਣੇ ਬਾਰੇ ਕੇਸ ’ਤੇ ਪਹਿਲੀ ਵਾਰ ਮੀਡੀਆ ਦੇ ਸਵਾਲਾਂ ’ਤੇ ‘ਰਿਐਕਟ’ ਕਰਦਿਆਂ ਕਿਹਾ ਕਿ ਉਹ ਸਮਾਂ ਆਉਣ ’ਤੇ ਆਪਣੀ ਗੱਲੀ ਰੱਖਣਗੇ।
ਸੈਣੀ, ਜੋ ਕਿ ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਬੇਟੇ ਅਤੇ ‘ਸਿਟਕੋ’ ਦੇ ਸਾਬਕਾ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ, ਲਾਪਤਾ ਕਰਨ ਅਤੇ ਕਤਲ ਕਰਨ ਸੰਬੰਧੀ ਮਾਮਲੇ ਦਾ ਸਾਹਮਣਾ ਕਰ ਰਹੇ ਹਨ, ਨੂੰ ਅੱਜ ਇਸ ਮਾਮਲੇ ਵਿੱਚ ਬਣਾਈ ਗਈ ਐਸ.ਆਈ.ਟੀ.ਵੱਲੋਂ ਪੁੱਛ ਗਿੱਛ ਲਈ ਸੰਮਨ ਕੀਤਾ ਗਿਆ ਸੀ।
ਇਸ ਨੂੰ ਵੀ ਪੜ੍ਹੋ:
ਪੰਜਾਬ ਦੀ ਜੇਲ੍ਹ ’ਚ ਬੰਦ ‘ਹਾਈ ਪ੍ਰੋਫ਼ਾਈਲ’ ਕੈਦੀ ਨੂੰ ਲੈਣ ਆਈ ਉੱਤਰ ਪ੍ਰਦੇਸ਼ ਪੁਲਿਸ ਦੀ 50 ਮੈਂਬਰੀ ਟੀਮ ‘ਬਰੰਗ’ ਮੁੜੀ
ਸੈਣੀ ਅੱਜ ਮਟੌਰ ਥਾਣੇ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਥਾਣੇ ਦੇ ਅੰਦਰ ਜਾਣ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨੂੰ ਆਪਣੀ ਗੱਡੀ ਬਾਹਰ ਲਾ ਕੇ ਹੀ ਅੰਦਰ ਜਾਣਾ ਪਿਆ। ਇਸ ਗੱਲ ਤੋਂ ਸੈਣੀ ਔਖ਼ੇ ਨਜ਼ਰ ਆਏ ਅਤੇ ਉਨ੍ਹਾਂ ਨੇ ਰੋਕਣ ਵਾਲਿਆਂ ਨਾਲ ਇਸ ਸੰਬੰਧੀ ਕੁਝ ਗੱਲ ਵੀ ਕੀਤੀ।
ਸੈਣੀ ਤੋਂ ਲਗਪਗ ਡੇਢ ਵਜੇ ਤਕ ਪੁੱÎਛਗਿੱਛ ਕੀਤੀ ਗਈ। ਇਹ ਵੀ ਖ਼ਬਰ ਹੈ ਕਿ ਸੈਣੀ ਦੇ ਨਾਲ ਉਨ੍ਹਾਂ ਦਾ ਇਕ ਵਕੀਲ ਵੀ ਮਟੌਰ ਥਾਣੇ ਦੇ ਅੰਦਰ ਗਿਆ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਵਕੀਲ ਨੂੰ ਵੱਖਰੇ ਕਮਰੇ ਵਿੱਚ ਬਿਠਾ ਕੇ ਕੇਵਲ ਸੈਣੀ ਤੋਂ ਹੀ ਪੁੱਛ ਗਿੱਛ ਕੀਤੀ ਗਈ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ