Saturday, April 20, 2024

ਵਾਹਿਗੁਰੂ

spot_img
spot_img

ਪੰਜਾਬ ਦੀ ਜੇਲ੍ਹ ’ਚ ਬੰਦ ‘ਹਾਈ ਪ੍ਰੋਫ਼ਾਈਲ’ ਕੈਦੀ ਨੂੰ ਲੈਣ ਆਈ ਉੱਤਰ ਪ੍ਰਦੇਸ਼ ਪੁਲਿਸ ਦੀ 50 ਮੈਂਬਰੀ ਟੀਮ ‘ਬਰੰਗ’ ਮੁੜੀ

- Advertisement -

ਯੈੱਸ ਪੰਜਾਬ
ਰੋਪੜ, 25 ਅਕਤੂਬਰ, 2020:
ਉੱਤਰ ਪ੍ਰਦੇਸ਼ ਵਿੱਚ ‘ਬਾਹੂਬਾਲੀ’ ਅਤੇ ‘ਮਾਫ਼ੀਆ ਡੌਨ’ ਦੇ ਲਕਬਾਂ ਨਾਲ ਜਾਣੇ ਜਾਂਦੇ ਬਸਪਾ ਦੇ ਵਿਧਾਇਕ ਮੁਖ਼ਤਾਰ ਅਨਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਲੈਣ ਆਈ ਉੱਤਰ ਪ੍ਰਦੇਸ਼ ਪੁਲਿਸ ਦੀ ਇਕ 50 ਮੈਂਬਰੀ ਟੀਮ ਨੂੰ ਖ਼ਾਲੀ ਹੱਥ ਮੁੜਣਾ ਪਿਆ ਹੈ।

ਮੁਖ਼ਤਾਰ ਅਨਸਾਰੀ ਉੱਤਰ ਪ੍ਰਦੇਸ਼ ਵਿੱਚ ਮਊ ਹਲਕੇ ਤੋਂ ਪੰਜਵੀਂ ਵਾਰ ਚੁਣੇ ਹੋਏ ਵਿਧਾਇਕ ਹਨ। ਅਨਸਾਰੀ ਦੇ ਖਿਲਾਫ਼ ਉੱਤਰ ਪ੍ਰਦੇਸ਼ ਵਿੱਚ ਕਈ ਮਾਮਲੇ ਦਰਜ ਹਨ ਅਤੇ ਇਕ ਮਾਮਲਾ ਪੰਜਾਬ ਵਿੱਚ ਦਰਜ ਹੋਣ ਮਗਰੋਂ ਅਨਸਾਰੀ ਨੂੰ ਮੋਹਾਲੀ ਪੁਲਿਸ ਵੱਲੋਂ ਜਨਵਰੀ 2019 ਵਿੱਚ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਰੋਪੜ ਜੇਲ੍ਹ ਵਿੱਚ ਬੰਦ ਹੈ।

ਉੱਤਰ ਪ੍ਰਦੇਸ਼ ਤੋਂ ਅਨਸਾਰੀ ਨੂੰ ਲੈਣ ਆਈ ਪੁਲਿਸ ਟੀਮ ਅਦਾਲਤੀ ਹੁਕਮਾਂ ਨਾਲ ਲੈੱਸ ਸੀ। ਉੱਤਰ ਪ੍ਰਦੇਸ਼ ਦੇ ਦਕਸ਼ਿਨਟੋਲਾ ਵਿਖ਼ੇ ਅਨਸਾਰੀ ਦੇ ਖ਼ਿਲਾਫ਼ ਦਰਜ ਇਕ ਮਾਮਲੇ ਦੇ ਸੰਬੰਧ ਵਿੱਚ ਪ੍ਰਯਾਗਰਾ ਰਾਜ ਦੀ ਅਦਾਲਤ ਨੇ ਅਨਸਾਰੀ ਦੇ ਖਿਲਾਫ਼ ਵਾਰੰਟੀ ਜਾਰੀ ਕੀਤੇ ਸਨ ਅਤੇ ਇਨ੍ਹਾਂ ਵਾਰੰਟਾਂ ਦੇ ਆਧਾਰ ’ਤੇ ਹੀ ਅਨਸਾਰੀ ਨੂੰ ਲੈਣ ਲਈ ਗਾਜ਼ੀਪੁਰ ਪੁਲਿਸ ਦੀ ਇਕ ਟੀਮ 20 ਅਕਤੂਬਰ ਨੂੰ ਰੋਪੜ ਜੇਲ੍ਹ ਪੁਜੀ ਸੀ। ਇਸ ਟੀਮ ਵੱਲੋਂ ਅਨਸਾਰੀ ਨੂੰ 21 ਅਕਤੂਬਰ ਨੂੰ ਪ੍ਰਯਾਗਰਾਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

ਉੱਤਰ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਰੋਪੜ ਜੇਲ੍ਹ ਨੇ ਅਨਸਾਰੀ ਨੂੰ ਉਨ੍ਹਾਂ ਨਾਲ ਭੇਜਣ ਤੋਂ ਇਨਕਾਰ ਕਰਦਿਆਂ ਡਾਕਟਰਾਂ ਦੀ ਇਕ ਤਿੰਨ ਮੈਂਬਰੀ ਟੀਮ ਦੀ 18 ਅਗਸਤ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਅਨਸਾਰੀ ਦੀ ਸਿਹਤ ਦਾ ਜ਼ਿਕਰ ਕਰਦਿਆਂ ਉਸਨੂੰ ਤਿੰਨ ਮਹੀਨੇ ਲਈ ‘ਬੈੱਡ ਰੈਸਟ’ ਦੱਸੀ ਗਈ ਹੈ। ਉੱਤਰ ਪ੍ਰਦੇਸ਼ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਵਿੱਚ ਉਨ੍ਹਾਂ ਵੱਲੋਂ ਅਨਸਾਰੀ ਨੂੰ ਉੱਤਰ ਪ੍ਰਦੇਸ਼ ਵਿੱਚ ਲਿਆਉਣ ਦੇ ਕਈ ਯਤਨ ਕੀਤੇ ਗਏ ਪਰ ਸਾਰੇ ਹੀ ਸਫ਼ਲ ਨਹੀਂ ਹੋ ਸਕੇ।

ਉੱਤਰ ਪ੍ਰਦੇਸ਼ ਪੁਲਿਸ ਦੇ ਸੂਤਰਾਂ ਅਨੁਸਾਰ ਰੋਪੜ ਜੇਲ੍ਹ ਤੋਂ ਅਨਸਾਰੀ ਦੀ ਵਾਪਸੀ ਦੀ ਸਾਰੀ ਪ੍ਰਕ੍ਰਿਆ ਡੀ.ਜੀ.ਪੀ. ਦਫ਼ਤਰ ਦੀ ਦੇਖ਼ ਰੇਖ਼ ਹੇਠ ਚੱਲ ਰਹੀ ਸੀ ਅਤੇ 50 ਮੈਂਬਰੀ ਟੀਮ ਦਾ ਗਠਨ ਵੀ ਉਸੇ ਪੱਧਰ ’ਤੇ ਕੀਤਾ ਗਿਆ ਸੀ। ਰੋਪੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਮਨ੍ਹਾਂ ਕੀਤੇ ਜਾਣ ’ਤੇ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੀ ਪਰ ਅੰਤ ਪੱਕੇ ਤੌਰ ’ਤੇ ਨਾਂਹ ਹੋ ਜਾਣ ਉਪਰੰਤ ਇਸ 50 ਮੈਂਬਰੀ ਟੀਮ ਨੂੰ ‘ਬਰੰਗ’ ਵਾਪਿਸ ਪਰਤਣਾ ਪਿਆ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨਸਾਰੀ ਦੇ ਇਕ ਕਰੀਬੀ ਸਾਥੀ ਮੁੰਨਾ ਬਜਰੰਗੀ ਦੀ ਬਾਗਪਤ ਜੇਲ੍ਹ ਅੰਦਰ ਸੁਨੀਲ ਰਾਠੀ ਨਾਂਅ ਦੇ ਗੈਂਗੇਟਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਮਗਰੋਂ ਅਨਸਾਰੀ ਉੱਤਰ ਪ੍ਰਦੇਸ਼ ਵਿੱਚ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਕਰ ਰਿਹਾ ਸੀ।

ਖ਼ਬਰ ਤਾਂ ਇਹ ਵੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਕਿੰਤੂ ਕੀਤਾ ਸੀ ਜਿਨ੍ਹਾਂ ਨੇ ਪੰਜਾਬ ਤੋਂ ਆਈ ਪੁਲਿਸ ਟੀਮ ਨੂੰ ਬੜੀ ਆਸਾਨੀ ਨਾਲ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਬਿਨਾਂ, ਅਨਸਾਰੀ ਨੂੰ ‘ਪ੍ਰੋਡਕਸ਼ਨ ਵਾਰੰਟ’ ’ਤੇ ਪੰਜਾਬ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਸੀ।

ਅਨਸਾਰੀ ਨੂੰ ਪੰਜਾਬ ਪੁਲਿਸ ਨੇ ਮੋਹਾਲੀ ਦੇ ਸੈਕਟਰ 70 ਸਥਿਤ ਪੰਜਾਬ ਦੇ ਇਕ ਨਾਮਵਰ ਬਿਲਡਰ ਅਤੇ ਰਿਐਲਟਰ ਦੀ ਸ਼ਿਕਾਇਤ ’ਤੇ ਦਰਜ ਕੇਸ ਦੇ ਸੰਬੰਧ ਵਿੱਚ ਪੰਜਾਬ ਲਿਆਂਦਾ ਸੀ। ਰਿਐਲਟਰ ਨੇ ਕਿਹਾ ਸੀ ਕਿ ਉਸਨੂੰ ਤਿੰਨ ਧਮਕੀ ਭਰੀਆਂ ਕਾਲਾਂ ਮੁਖ਼ਤਾਰ ਅਨਸਾਰੀ ਦੇ ਨਾਂਅ ’ਤੇ ਮਿਲੀਆਂ ਸਨ ਜਿਨ੍ਹਾਂ ਵਿੱਚ ਉਸਤੋਂ 10 ਕਰੋੜ ਰੁਪਏ ਦੀ ਮੰਗ ਕਰਦਿਆਂ ਪੈਸੇ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਇਕ ਟੀਮ ਉਸਨੂੰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚੋਂ ‘ਪ੍ਰੋਡਕਸ਼ਨ ਵਾਰੰਟ’ ’ਤੇ ਲਿਆਈ ਸੀ ਅਤੇ ਉਸਨੂੰ 24 ਜਨਵਰੀ, 2019 ਨੂੰ ਸਖ਼ਤ ਸੁਰੱਖ਼ਿਆ ਪਹਿਰੇ ਹੇਠ ਮੋਹਾਲੀ ਦਲ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਰੋਪੜ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ ਸੀ।

ਅਨਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਲਿਆਉਣ ਅਤੇ ਪੇਸ਼ ਕਰਨ ਦੀ ਕਾਰਵਾਈ ਨੂੰ ਮੀਡੀਆ ਤੋਂ ਦੂਰ ਰੱਖ਼ਿਆ ਗਿਆ ਸੀ ਅਤੇ ਇਸ ਬਾਰੇ ਪੁਲਿਸ ਦਾ ਤਰਕ ਸੀ ਕਿ ਅਨਸਾਰੀ ਨੂੰ ਕਈ ਪਾਸਿਉਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਇਹ ਕਰਨਾ ਜ਼ਰੂਰੀ ਸੀ। ਉੱਤਰ ਪ੍ਰਦੇਸ਼ ਤੋਂ ਅਨਸਾਰੀ ਨੂੂੰ ਲਿਆਉਣ ਸਮੇਂ ਵੀ ਪੰਜਾਬ ਪੁਲਿਸ ਨੂੰ ਇਹ ਲਿਖ਼ ਕੇ ਦੇਣਾ ਪਿਆ ਸੀ ਕਿ ਅਨਸਾਰੀ ਦੀ ਸੁਰੱਖ਼ਿਆ ਦਾ ਜ਼ਿੰਮਾ ਉਨ੍ਹਾਂ ਦਾ ਹੋਵੇਗਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...