Monday, May 27, 2024

ਵਾਹਿਗੁਰੂ

spot_img
spot_img

ਇੰਗਲੈਂਡ ’ਚ ਸਿੱਖ ਟੈਕਸੀ ਡਰਾਈਵਰ ’ਤੇ ਨਸਲਵਾਦੀ ਹਮਲਾ, ਕੁੱਟਮਾਰ, ਪਗੜੀ ਉਤਾਰਣ ਦੀ ਕੋਸ਼ਿਸ਼

- Advertisement -

ਯੈੱਸ ਪੰਜਾਬ
ਲੰਦਨ, 22 ਸਤੰਬਰ, 2020:

ਪੰਜਾਬ ਦੇ ਜੰਮਪਲ ਇਕ ਸਿੱਖ ਟੈਕਸੀ ਡਰਾਈਵਰ ਨਾਲ ਇੰਗਲੈਂਡ ਵਿੱਚ ਬਰਕਸ਼ਾਇਰ ਵਿਖ਼ੇ ਚਾਰ ਅੰਗਰੇਜ਼ਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸਦੀ ਪੱਗ ਉਤਾਰਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਦੀ ਟੈਕਸੀ ਨੂੰ ਵੀ ਨੁਕਸਾਨ ਪੁਚਾਇਆ ਗਿਆ।

ਚਾਰਾਂ ਹਮਲਾਵਰ ਵਿਅਕਤੀਆਂ ਵੱਲੋਂ ਉਸਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਹ ‘ਤਾਲਿਬਾਨ’ ਹੈ ਪਰ ਉਸ ਵੱਲੋਂ ਇਹ ਦੱਸੇ ਜਾਣਦੇ ਬਾਵਜੂਦ ਕਿ ਉਹ ਇਕ ਸਿੱਖ ਹੈ, ਉਸ ਦੀ ਕੁੱਟਮਾਰ ਕੀਤੀ ਗਈ ਅਤੇ ਨਸ਼ਾ ਉਸਦੇ ਸੰਘੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਵੀ ਹੋਈ।

ਰੀਡਿੰਗ ਟਾਊਨ ਦੇ ਕਸਬਾ ਟਾਈਲਹਰਸਟ ਦੇ ਰਹਿਣ ਵਾਲੇ 41 ਸਾਲਾ ਵਨੀਤ ਸਿੰਘ ਅਨੁਸਾਰ ਉਹ ਟੈਕਸੀ ਚਲਾਉਣ ਦੇ ਨਾਲ ਨਾਲ ਇਕ ਤਬਲਾਵਾਦਕ ਵੀ ਹੈ ਅਤੇ ਬਰਕਸ਼ਾਇਰ ਵਿੱਚ ਬੱਚਿਆਂ ਨੂੰ ਤਬਲਾ ਸਿਖ਼ਾਉਂਦਾ ਹੈ।

ਵਨੀਤ ਸਿੰਘ ਨੂੰ ਜਾਪਦਾ ਹੈ ਕਿ ਚਾਰੇ ਹਮਲਾਵਰ ਜਾਂ ਤਾਂ ਸਕਾਟਲੈਂਡ ਤੋਂ ਹੋਣਗੇ ਜਾਂ ਫ਼ਿਰ ਆਇਰਲੈਂਡ ਤੋਂ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


ਉਸਨੇ ਪੁਲਿਸ ਨੂੰ ਦੱਸਿਆ ਕਿ ਚਾਰੋ ਜਣੇ ਬਰਕਸ਼ਾਇਰ ਦੇ ਇਕ ਕੈਸੀਨੋ ਵਿੱਚੋਂ ਨਿਕਲਣ ਉਪਰੰਤ ਉਸਦੀ ਟੈਕਸੀ ਵਿੱਚ ਸਵਾਰ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇਕ ਨੇ ਉਸਨੂੰ ਬਰੈਮਲੇ ਵਿਖ਼ੇ ਲਾਹ ਦੇਣ ਲਈ ਕਿਹਾ ਸੀ।

ਇਸ ਘਟਨਾ ਵਿੱਚ ਜ਼ਖ਼ਮੀ ਹੋਏ ਵਨੀਤ ਸਿੰਘ ਨੇ ਦੱਸਿਆ ਕਿ ਉਸ ਦੇ ਨੱਕ ਵਿੱਚ ਕੋਈ ‘ਡਰੱਗ’ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਉਸਦੀ ਟੈਕਸੀ ਭੰਨੀ ਗਈ ਅਤੇ ਉਸਦੀ ਪੱਗ ਉਤਾਰਣ ਦੀ ਕੋਸ਼ਿਸ਼ ਵੀ ਕੀਤੀ ਗਈ।

ਵਨੀਤ ਸਿੰਘ ਅਨੁਸਾਰ ਬਰੈਮਲੇ ਵਿੱਚ ਜਦ ਉਕਤ ਵਿਅਕਤੀ ਉੱਤਰÇਆ ਤਾਂ ਉਸਨੇ ਕਾਲੇ ਰੰਗ ਦੇ ਡੱਬੇ ਵਿੱਚੋਂ ਕੋਈ ਡਰੱਗ ਕੱਢ ਕੇ ਉਸਨੂੰ ਪੇਸ਼ ਕੀਤੀ ਪਰ ਉਸਨੇ ਜਦ ਹਮਲਾਵਰ ਨੂੰ ਦੱਸਿਆ ਕਿ ਇਹ ਉਸਦੇ ਧਰਮ ਦੇ ਖਿਲਾਫ਼ ਹੈ ਤਾਂ ਉਸਨੇ ਉਹ ਡਰੱਗ ਉਸਦੀਆਂ ਨਾਸਾਂ ਵਿੱਚ ਤੁੰਨ ਦਿੱਤੀ।

ਹੋਰ ਹਮਲਾਵਰਾਂ ਨੇ ਉਸਦੀ ਟੈਕਸੀ ਦੀ ਨੰਬਰ ਪਲੇਟ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਨੂੰੁ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਨੈਟਵਰਕ ਸਹੀ ਨਾ ਹੋਣ ਕਾਰਨ ਉਸਦੀ ਕਾਲ ਨਹੀਂ ਮਿਲੀ। ਇਹ ਹਮਲਾਵਰ ਮੁੜ ਕਾਰ ਵਿੱਚ ਆ ਕੇ ਬੈਠ ਗਏ ਅਤੇ ਉਸਦੀ ਪਗੜੀ ਨਾਲ ਛੇੜ ਛਾੜ ਕਰਕੇ ਪਗੜੀ ਲਾਹੁਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਇਲਾਵਾ ਉਹ ਉਸਨੂੰ ਮਗਰ ਬੈਠੇ ਹੀ ਲਗਾਤਾਰ ਮੁੱਕੇ ਮਾਰਦੇ ਰਹੇ ਅਤੇ ਉਸਦੀ ਸੀਟ ਬੈਲਟ ਖਿੱਚ ਕੇ ਜ਼ੋਰ ਪਾਉਂਦੇ ਰਹੇ। ਉਸਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਤਾਲਿਬਾਨ ਹੈ ਪਰ ਜਦ ਉਸਨੇ ਕਿਹਾ ਕਿ ਉਹ ਸਿੱਖ ਹੈ ਅਤੇ ਪਗੜੀ ਉਨ੍ਹਾਂ ਦਾ ਧਾਰਮਿਕ ਅਕੀਦਾ ਹੈ ਤਾਂ ਉਨ੍ਹਾਂ ਨੇ ਪਗੜੀ ਲਾਹੁਣ ਦੀ ਕੋਸ਼ਿਸ਼ ਕੀਤੀ। ਬਾਕੀ ਰਹਿ ਗਏ ਤਿੰਨ ਵਿਅਕਤੀ ਅੱਗੇ ਜਾ ਕੇ ਇਕ ਰੈਡ ਲਾਈਟ ’ਤੇ ਉੱਤਰ ਗਏ ਅਤੇ ਜਾਂਦੇ ਜਾਂਦੇ ਉਸਦੀ ਗੱਡੀ ਨੂੰ ਨੁਕਸਾਨ ਪੁਚਾ ਗਏ।

ਵਨੀਤ ਸਿੰਘ ਅਨੁਸਾਰ ਹੋਏ ਹਮਲੇ ਕਾਰਨ ਉਸਦੀ ਗਰਦਨ ਅਤੇ ਛਾਤੀ ਵਿੱਚ ਦਰਦ ਰਹਿ ਰਿਹਾ ਹੈ। ਉਸਨੇ ਦਾਅਵਾ ਕੀਤਾ ਕਿ ਇਹ 100 ਫ਼ੀਸਦੀ ਇਕ ਨਸਲਵਾਦੀ ਹਮਲਾ ਸੀ। ਉਸਨੇ ਇਹ ਵੀ ਕਿਹਾ ਕਿ ਉਹ ਆਮ ਤੌਰ ’ਤੇ ਮਿਲਾਪੜਾ ਅਤੇ ਹਰ ਵੇਲੇ ਹੱਸਣ ਖ਼ੇਡਣ ਵਾਲਾ ਇਨਸਾਨ ਹੈ ਪਰ ਇਸ ਹਮਲੇ ਤੋਂ ਬਾਅਦ ਉਸਦੇ ਮਨ ਵਿੱਚ ਸਹਿਮ ਬੈਠ ਗਿਆ ਹੈ।

ਥੇਮਸ ਵੈਲੀ ਪੁਲਿਸ ਅਨੁਸਾਰ ਉਹ ਕੇਸ ਦੀ ਜਾਂਚ ਕਰ ਰਹੇ ਹਨ ਪਰ ਅਜੇ ਤਾਂਈਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ



ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

ਸਿੱਖ ਜਗ਼ਤ

ਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤ

ਯੈੱਸ ਪੰਜਾਬ ਅੰਮ੍ਰਿਤਸਰ, 26 ਮਈ, 2024 ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ...

ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2024 ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,097FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...