Monday, October 2, 2023

ਵਾਹਿਗੁਰੂ

spot_img

ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ

- Advertisement -

ਸ਼੍ਰੋਮਣੀ ਅਕਾਲੀ ਦਲ ਜਾਗਿਆ ਹੈ। ਖ਼ੈਰ, ਕੋਈ ਮਾੜੀ ਗੱਲ ਨਹੀਂ, ਜਦੋਂ ਜਾਗੋ ਉਦੋਂ ਹੀ ਸਵੇਰ ਸਮਝ ਲਈਦੀ ਹੈ।

ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖ਼ੇਤੀ ਆਰਡੀਨੈਂਸਾਂ ਦੇ ਤਿੱਖੜ ਵਿਰੋਧ ਦੀ ਹਵਾ ਅਕਾਲੀ ਦਲ ਦਾ ਤੰਬੂ ਉਡਾਉਣ ਤਕ ਆ ਗਈ ਸੀ, ਕੇਵਲ ਅਕਾਲੀ ਦਲ ਦਾ ਤੰਬੂ। ਅਕਾਲੀ ਦਲ ਇਕੱਲਾ ਪੈ ਚੁੱਕਾ ਸੀ। ਕਈ ਵਾਰ ਲੱਗਦਾ ਹੈ ਇਹ ਵੀ ਇਕ ਅਖ਼ਬਾਰੀ ਮੁੱਦਾ ਹੈ, ਥੋੜ੍ਹੇ ਦਿਨ ਚੱਲੇਗਾ, ਖ਼ਤਮ ਹੋ ਜਾਵੇਗਾ। ਇਸ ਗੱਲ ਵਿੱਚ ਕੋਈ ਸ਼ੱਕ ਵੀ ਨਹੀਂ, ਵੱਡੇ ਵੱਡੇ ਮੁੱਦੇ ਇੰਜ ਹੀ ਰੁਲਦੇ ਵੇਖ਼ੇ ਹਨ। ਗੱਲ ਤਾਂ ਕੋਈ ਹੋਰ ਵੱਡੀ ਖ਼ਬਰ ਆਉਣ ਤਕ ਦੀ ਹੁੰਦੀ ਹੈ। ਚੰਗੀਆਂ ਚੰਗੀਆਂ ਖ਼ਬਰਾਂ ਪਹਿਲੇ ਸਫ਼ੇ ਤੋਂ ਤੀਜੇ, ਤੀਜੇ ਤੋਂ ਪੰਜਵੇਂ, ਪੰਜਵੇਂ ਤੋਂ ਗਿਆਰਵੇਂ ਤਕ ਸਫ਼ਰ ਕਰਕੇ ਦਿਨਾਂ ਵਿੱਚ ਅਲੋਪ ਹੁੰਦੀਆਂ ਵੇਖ਼ੀਆਂ ਨੇ। ਅਕਾਲੀ ਦਲ ਨੇ ਬੜਾ ਉਡੀਕਿਆ, ਮੁੱਦੇ ਵੀ ਬੜੇ ਆਏ, ਪਰ ਇਹ ਮੁੱਦਾ ਠੰਢਾ ਨਹੀਂ ਪਿਆ, ਮੁੱਦਾ ਮਰਿਆ ਨਹੀਂ, ਸਗੋਂ ਹੋਰ ਭਖ਼ਦਾ ਗਿਆ।

ਅਕਾਲੀ ਦਲ ਨੂੰ ਸ਼ਾਇਦ ਇਹ ਭੁੱਲ ਰਿਹਾ ਹੈ ਕਿ ਭਾਜਪਾ ਉਸ ਨਾਲ ਇਸ ਲਈ ਸੀ ਕਿ ਉਸ ਕੋਲ ਪੰਥਕ ਅਤੇ ਕਿਸਾਨੀ ਵੋਟ ਬੈਂਕ ਸਨ। ਪਤਾ ਨਹੀਂ ਕੌਣ ਕੰਨ ’ਚ ਫ਼ੂਕ ਮਾਰ ਗਿਆ ਕਿ ਜੇ ਤੁਹਾਡੇ ਨਾਲ ਭਾਜਪਾ ਹੈ ਤਾਂ ਪੰਜਾਬ ਤੁਹਾਡਾ ਹੈ। ਚੰਗਾ ਹੁੰਦਾ ਜੇ ਇਸ ਗੱਲ ਨੂੰ ਇੰਜ ਦੱਸ ਜਾਂਦਾ ਬਈ ਜੇ ਤੁਹਾਡੇ ਨਾਲ ਪੰਥ ਹੈ, ਕਿਸਾਨੀ ਹੈ, ਤਾਂ ਭਾਜਪਾ ਤੁਹਾਡੇ ਨਾਲ ਹੈ। ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ‘ਨਹੁੰ ਮਾਸ’ ਵਾਲਾ ਮੰਨਣ ਤੋਂ ਕਈ ਲੋਕ ਇਨਕਾਰੀ ਹੋ ਸਕਦੇ ਹਨ, ਮੈਂ ਨਹੀਂ। ਮੈਂ ਇਹ ਵੀ ਸਮਝਦਾ ਹਾਂ ਕਿ ਇਸਦਾ ਮਤਲਬ ਇਹ ਵੀ ਨਹੀਂ ਕਿ ਇਸ ਰਿਸ਼ਤੇ ਵਿੱਚ ਵੋਟਾਂ ਦੀ ਕੋਈ ਅਹਿਮੀਅਤ ਨਹੀਂ, ਅੰਤ ਸੌਦਾ ਵੋਟਾਂ ਦਾ ਹੈ। ਤੂੰ ਇਧਰੋਂ ਲਿਆ, ਮੈਂ ਊਧਰੋਂ ਲਿਆਂਵਾਂ। ਆਹ ਤੇਰਾ ਕਾਰਜਖ਼ੇਤਰ, ਉਹ ਮੇਰੀ ਕਰਮਭੂਮੀ। ਆਹ ਤੇਰੀਆਂ ਵੋਟਾਂ, ਉਹ ਮੇਰੀਆਂ ਵੋਟਾਂ, ਲਿਆਉ ਰਲਾ ਕੇ ਪੰਜੀਰੀ ਬਣਾਈਏ, ਸਰਕਾਰ ਚਲਾਈਏ। ਨਹੁੰ ਤੇ ਮਾਸ ਵੀ ਮਜਬੂਰੀ ਕਰਕੇ ਹੀ ਇਕ ਦੂਜੇ ਨਾਲ ਜੁੜੇ ਹੁੰਦੇ ਹਨ। ਨਹੁੰ ਤੋਂ ਬਿਨਾਂ ਮਾਸ ਔਖ਼ਾ ਹੁੰਦਾ ਰਹਿੰਦੈ ਤੇ ਮਾਸ ਹੀ ਨਾ ਹੋਵੇ ਤਾਂ ਨਹੁੰ ਕਿੱਥੇ ਟਿਕੇਗਾ।

ਚਲੋ ਹੋ ਜਾਂਦੈ ਕਈ ਵਾਰ, ਇੰਜ ਵੀ ਹੋ ਹੀ ਜਾਂਦੈ ਪਰ ਇਹ ਗੱਲ ਚੰਗੀ ਹੈ ਕਿ ਅੰਤ ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਆ ਗਿਐ ਕਿ ਜਿਵੇਂ ਪੰਜਾਬ ਦੀ ਕਿਸਾਨੀ, ਪੰਜਾਬ ਦੇ ਚਿੰਤਕ, ਪੰਜਾਬ ਪੱਖੀ ਧਿਰਾਂ ਤੇ ਪੰਜਾਬ ਦੀਆਂ ਹੋਰ ਰਾਜਸੀ ਪਾਰਟੀਆਂ ਇਸ ਮੁੱਦੇ ’ਤੇ ਚੱਲ ਰਹੇ ਸੰਘਰਸ਼ ਦੇ ‘ਐਕਸੀਲੇਟਰ’ ਤੋਂ ਪੈਰ ਚੁੱਕਣ ਨੂੰ ਤਿਆਰ ਨਹੀਂ, ਇਹ ਸੌਦਾ ਨੁਕਸਾਨ ਵਾਲਾ ਹੋ ਨਿੱਬੜਣਾ ਹੈ।

ਅਕਾਲੀ ਦਲ ਦੀ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਪੰਜਾਬ ਦੇ ਪਾਣੀਆਂ ਦੇ ਰਾਖ਼ੇ ਵਜੋਂਆਪਣੀ ਭੱਲ ਬਣਾ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਮੁੱਦੇ ਨੂੰ ਲੈ ਕੇ ਇਕ ਹੋਰ ਛਿੱਕਾ ਲਾ ਦਿੱਤਾ ਹੈ। ਵਿਧਾਨ ਸਭਾ ਇਜਲਾਸ ਭਾਵੇਂ ਇਕ ਦਿਹਾੜੀ ਦਾ ਵੀ ਨਹੀਂ ਸੀ ਪਰ ਤਿੰਨਾਂ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਮਤਾ ਲਿਆ ਕੇ, ਪਾਸ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਰ ਇਹ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੇ ਹਨ, ਕਿ ਇਸ ਵੇਲੇ ਕਿਸਾਨੀ ਦੇ ਹਿਤਾਂ ਦੀ ਤਰਜਮਾਨੀ ਅਕਾਲੀ ਦਲ ਨਹੀਂ ਉਹ ਕਰ ਰਹੇ ਹਨ। ਹੁਣ ਅਕਾਲੀ ਦਲ ਇਸ ਸੈਸ਼ਨ ’ਚ ਹਿੱਸਾ ਲੈਣ ਨਹੀਂ ਗਿਆ ਤਾਂ ਕਿਉਂ ਨਹੀਂ ਗਿਆ, ਇਸ ਬਾਰੇ ਦਾਅਵੇ ਜੋ ਮਰਜ਼ੀ ਕਰ ਲਏ ਜਾਣ, ਅੰਤਲਾ ਸੱਚ ਇਹ ਹੈ ਕਿ ‘ਯੇ ਜੋ ਪਬਲਿਕ ਹੈ, ਯੇ ਸਬ ਜਾਨਤੀ ਹੈ।’

ਹੁੰਦੀਆਂ ਨੇ ਕਈ ਵਾਰ ਮਜਬੂਰੀਆਂ, ਪਰ ਇਸ ਵਾਰ ਪਤਾ ਨਹੀਂ ਕਿਉਂ ਪੰਜਾਬ ਦੇ ਲੋਕਾਂ ਨੂੰ ਇੰਜ ਜਾਪਿਐ ਬਈ ਅਕਾਲੀ ਦਲ ਕਿਹੜੇ ਭਾਅ ਦੇ ਸੌਦੇ ਪੁਗਾਉਣ ਤੁਰ ਪਿਐ। ਜੇ ਮਗਰ ਵੋਟਾਂ ਨੇ ਤਾਂ ਭਾਜਪਾ ਨਾ ਸਹੀ, ਕੋਈ ਹੋਰ ਨਾਲ ਆ ਰਲੇਗਾ, ਜੇ ਮਗਰ ਵੋਟਾਂ ਨਾ ਰਹੀਆਂ ਤਾਂ ਭਾਜਪਾ ਨੇ ਵੀ ਨਹੀਂ ਪੁੱਛਣਾ। ਕਈ ਵਾਰ ਜਦੋਂ ਕੋਈ ਤਕੜਾ ਮਿੱਤਰ ਕਿਸੇ ਹੋਰ ਨੂੰ ਕੁੱਟਦਾ ਵੇਖੀਦੈ ਤਾਂ ਲੱਗਦੈ ਬਈ ਵਾਹ, ਕਮਾਲ ਕਰ ਦਿੱਤੀ, ਪਰ ਸਿਆਣਾ ਬੰਦਾ ਇਹ ਵੀ ਸਮਝਦੈ ਕਿ ਜੇ ਕਿਸੇ ਦਿਨ ਮੇਰੇ ਵੱਲ ਨੂੰ ਮੂੰਹ ਕਰ ਲਿਆ, ਫ਼ਿਰ ਕੀ ਬਣੇਗਾ।

ਜਦ ਅਕਾਲੀ ਦਲ ਦੇ ਇਕੱਲੇ ਪੈਣ ਦੀ ਗੱਲ ਆਉਂਦੀ ਹੈ ਤਾਂ ਅਕਾਲੀ ਦਲ ਇਸ ਮੁੱਦੇ ’ਤੇ ਸੱਚਮੁੱਚ ਹੀ ਇਕੱਲਾ ਪਿਆ ਰਿਹੈ। ਕਾਂਗਰਸ, ਆਮ ਆਦਮੀ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਅਕਾਲੀ ਦਲ ਡੈਮੋਕਰੇਟਿਕ, ਖੱਬੀਆਂ ਧਿਰਾਂ, ਬਸਪਾ, ਸੁਖ਼ਪਾਲ ਸਿੰਘ ਖ਼ਹਿਰਾ ਦੀ ਪੰਜਾਬੀ ਏਕਤਾ ਪਾਰਟੀ, ਡਾ: ਧਰਮਵੀਰ ਗਾਂਧੀ ਤੇ ਸੂਬੇ ਦੇ ਹੋਰ ਆਗੂ ਜਦ ਹਿੱਕ ਡਾਹ ਕੇ ਖ਼ੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਖੜ੍ਹੇ ਸਨ, ਅਕਾਲੀ ਦਲ ਉਨ੍ਹਾਂ ਤੋਂ ਵੀ ਵਧੇਰੇ ਸ਼ਿੱਦਤ ਨਾਲ ਇਨ੍ਹਾਂ ਆਰਡੀਨੈਂਸਾਂ ਦੀ ਵਕਾਲਤ ਕਰਦਾ ਨਜ਼ਰ ਹੀ ਨਹੀਂ ਆਇਆ, ਉਸਨੇ ਵੀ ਹਿੱਕ ਡਾਹ ਕੇ ਵਕਾਲਤ ਕੀਤੀ।

ਅੰਗਰੇਜ਼ੀ ਵਿੱਚ ਕਹਿੰਦੇ ਨੇ ‘ਐਜ਼ ਏ ਲਾਸਟ ਡਿੱਚ ਐਫ਼ਰਟ’ ਜਿਹਦਾ ਮਤਲਬ ਹੁੰਦਾ ਹੈ ਕਿ ਅਖ਼ੀਰਲਾ ਹੱਲਾ ਮਾਰਣਾ, ਅਖ਼ੀਰਲੀ ਕੋਸ਼ਿਸ਼, ਅਖ਼ੀਰਲੀ ਚਾਰਾਜੋਈ, ਅਖ਼ੀਰਲਾ ਯਤਨ। ਕਿਸੇ ਨੂੰ ਜੇ ਅਫ਼ਸੋਸ ਨਹੀਂ ਹੁੰਦਾ ਤਾਂ ਮੇਰੀ ਸਿਹਤ ’ਤੇ ਕੋਈ ਅਸਰ ਨਹੀਂ, ਮੈਨੂੰ ਉਸ ਵੇੇਲੇ ਬੜਾ ਅਫ਼ਸੋਸ ਹੋਇਆ ਜਦ ਪੰਜ ਵੇਰਾਂ ਦੇ ਮੁੱਖ ਮੰਤਰੀ ਅਤੇ ਕਿਸਾਨਾਂ ਦੇ ਨੇਤਾ ਕਹਿ ਕੇ ਸਿਆਸਤ ਅਤੇ ਸਟੇਜਾਂ ਤੋਂ ਸਨਮਾਨੇ ਜਾਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਕੇ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਖੜ੍ਹੇ ਕਰ ਦਿੱਤਾ। ਸ: ਬਾਦਲ ਹੀ ਚੁੱਪ ਰਹਿ ਜਾਂਦੇ ਤਾਂ ਅੱਜ ਅਕਾਲੀ ਦਲ ਕੋਲ ਕੁਝ ਕਹਿਣ ਨੂੰ ਹੁੰਦਾ, ਅਕਾਲੀ ਦਲ ਕਿੱਥੋਂ ਹੋ ਕੇ ਮੁੜਿਆ ਹੈ, ਇਹਦਾ ਹਿਸਾਬ ਕਿਤਾਬ ਲਾਉਣ ਲਈ ਅਕਾਲੀ ਦਲ ਕੋਲ ਕੋਈ ਕੈਲਕੂਲੇਟਰ ਤਾਂ ਜ਼ਰੁੂਰ ਹੋਵੇਗਾ।

ਇਸ ਸੰਘਰਸ਼ ’ਚ ਕਿਸਾਨੀ ਦੀ ਜਿੱਤ ਹੋਣੀ ਹੈ ਜਾਂ ਫ਼ਿਰ ਮੋਦੀ ਸਰਕਾਰ ਦੇ ਆਰਡੀਨੈਂਸਾਂ ਦੀ, ਇਹ ਤਾਂ ਅਜੇ ਭਵਿੱਖ ਦੀ ਕੁੱਖ ਵਿੱਚ ਹੈ ਪਰ ਇਹ ਪੰਜਾਬ ਦੀ ਕਿਸਾਨੀ, ਪੰਜਾਬ ਦੇ ਚਿੰਤਕਾਂ, ਪੰਜਾਬ ਪੱਖੀ ਲੋਕਾਂ ਅਤੇ ਉਕਤ ਸਾਰੀਆਂ ਰਾਜਸੀ ਧਿਰਾਂ ਦੀ ਪਹਿਲੀ ਜਿੱਤ ਹੈ ਕਿ ਅਕਾਲੀ ਦਲ ਨੂੰ ਇਸ ਮੁੱਦੇ ’ਤੇ ਮੋੜਾ ਕੱਟਣਾ ਪਿਆ ਹੈ। ਮੀਡੀਆ ਵਿੱਚ ਹੁਣ ਇਸ ਨੂੰ ‘ਯੂ ਟਰਨ’ ਦਾ ਨਾਂਅ ਦਿੱਤਾ ਜਾ ਰਿਹਾ ਹੈ ਪਰ ਇਹ ਅਜੇ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਨੇ ‘ਯੂ ਟਰਨ’ ਲੈ ਲਿਆ ਹੈ ਜਾਂ ਫ਼ਿਰ ਅਜੇ ਵੀ ਕਿਸੇ ਵਿਚਲੇ ਰਸਤੇ ਦੀ ਤਲਾਸ਼ ਹੈ।

ਸ਼੍ਰੋਮਣੀ ਅਕਾਲੀ ਦਲ ਦੀ ‘ਕੋਰ ਕਮੇਟੀ’ ਨੇ ਹੁਣ ਫ਼ੈਸਲਾ ਲਿਆ ਹੈ ਕਿ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦਾ ਇਕ ਵਫ਼ਦ ਕੇਂਦਰ ਸਰਕਾਰ ਤਕ ਪਹੁੰਚ ਕਰਕੇ ਇਹ ਮੰਗ ਰੱਖੇਗਾ ਕਿ ਜਿੰਨੀ ਦੇਰ ਤਕ ਇਨ੍ਹਾਂ ਆਰਡੀਨੈਂਸਾਂ ਪ੍ਰਤੀ ਕਿਸਾਨੀ ਦੇ ਖ਼ਦਸ਼ਿਆਂ ਦਾ ਨਿਵਾਰਣ ਨਹੀਂ ਹੋ ਜਾਂਦਾ ਤਦ ਤਾਈਂ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪ੍ਰਵਾਨਗੀ ਲਈ ਨਾ ਲਿਆਂਦਾ ਜਾਵੇ।

ਪਾਰਟੀ ਵੱਲੋਂ ਜਾਰੀ ਇਸ ਬਿਆਨ ਵਿੱਚ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸੋਮਵਾਰ ਨੂੰ ਜਦ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਕੇਂਦਰ ਨਾਲ ਮੁਲਾਕਾਤ ਕਰੇਗਾ ਤਾਂ ਕੀ ਇਸ ਵਫ਼ਦ ਵਿੱਚ ਪੰਜਾਬ ਅਤੇ ਅਕਾਲੀ ਦਲ ਦੀ ਪ੍ਰਤੀਨਿਧ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹੋਣਗੇ ਕਿ ਨਹੀਂ। ਉਂਜ ਉਹ ਉਸ ਕੈਬਨਿਟ ਦਾ ਹਿੱਸਾ ਹਨ ਜਿਸਨੇ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕੀਤਾ ਸੀ।

ਇਸ ਤੋ ਵੀ ਵੱਡੇ ਸਵਾਲ ਤਾਂ ਇਹ ਹਨ ਕਿ ਕੇਂਦਰ ਸਰਕਾਰ ਜੋ ਇਨ੍ਹਾਂ ਆਰਡੀਨੈਂਸਾਂ ਨੂੰ ਬਿੱਲਾਂ ਦੇ ਰੂਪ ਵਿੱਚ ਪਾਸ ਕਰਨ ਦਾ ਤਹੱਈਆ ਕੀਤੀ ਬੈਠੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਹਲ ਨਾ ਕਰਨ ਦੀ ਮੰਗ ’ਤੇ ਕੀ ਰੁਖ਼ ਅਪਨਾਏਗੀ ਅਤੇ ਜੇ ਅਕਾਲੀ ਦਲ ਦੀ ਤਾਜ਼ਾ ਮੰਗ ਦੇ ਉਲਟ ਕੋਈ ਫ਼ੈਸਲਾ ਲੈਂਦਿਆਂ ਸੰਸਦ ਵਿੱਚ ਇਨ੍ਹਾਂ ਆਰਡੀਨੈਂਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਅਕਾਲੀ ਦਲ ਦਾ ਕੀ ਰੁਖ਼ ਰਹੇਗਾ।

ਮੰਨਿਆਂ ਜਾਂਦੈ ਕਿ ਡੁਲਿ੍ਹਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਪਰ ਇਸ ਵੇਰਾਂ ਬੇਰ ਕੁਝ ਜ਼ਿਆਦਾ ਦੇਰ ਡੁਲ੍ਹੇ ਰਹੇ ਅਤੇ ਜਿਨ੍ਹਾਂ ਨੇ ਡੁੱਲੇ੍ਹ ਬੇਰ ਚੁਗਣੇ ਸਨ ਉਹ ਬੜੀ ਦੇਰ ਇਹ ਵੇਖ਼ਦੇ ਰਹੇ ਕਿ ਸ਼ਾਇਦ ਨਾ ਹੀ ਚੁਗਣੇ ਪੈਣ।

ਪੰਜਾਬ ਦੀ ਇਹ ਤ੍ਰਾਸਦੀ ਰਹੀ ਹੈ ਕਿ ਪੰਜਾਬ ਤੋਂ ਤਾਕਤ ਹਾਸਲ ਕਰ ਚੁੱਕੀਆਂ ਪਾਰਟੀਆਂ ਅਤੇ ਆਗੂ ਪੰਜਾਬ ਦੇ ਮਸਲਿਆਂ ਪ੍ਰਤੀ ਸੰਜੀਦਾ ਹੋਣ ਦੀ ਬਜਾਏ ਪੰਜਾਬ ਦੇ ਮੁੱਦਿਆਂ ਨੂੰ ਪਿੱਠ ਵਿਖ਼ਾ ਜਾਂਦੇ ਹਨ। ਸਵਾਲ ਇਹ ਹੈ ਕਿ ਜੇ ਚੋਣਾਂ ਮੌਕੇ ਦੋ ਮਹੀਨੇ ‘ਜੰਗ ਮਘਾ ਕੇ’ ਪੰਜਾਬ ਜਿੱਤ ਲਿਆ ਜਾਂਦੈ ਤਾਂ ਫ਼ਿਰ 58 ਮਹੀਨਿਆਂ ਵਿੱਚ ਪੰਜਾਬ ਦੇ ਦਹਾਕਿਆਂ ਤੋਂ ਲਟਕਦੇ ਆਉਂਦੇ ਹੱਕੀ ਮੁੱਦਿਆਂ, ਮਸਲਿਆਂ ਅਤੇ ਮੰਗਾਂ ਲਈ ਕੋਈ ਜੰਗ ਕਿਉਂ ਨਹੀਂ ਮਘਾਈ ਜਾਂਦੀ। ਇਕ ਵਾਰ ਫ਼ਿਰ ਚੋਣਾਂ ਤੋਂ ਪਹਿਲੇ 2 ਮਹੀਨਿਆਂ ਲਈ ਹੀ ‘ਪੈਂਡਿੰਗ’ ਕਿਉਂ ਕਰ ਦਿੱਤੇ ਜਾਂਦੇ ਹਨ, ਪੰਜਾਬ ਦੇ ਮਸਲੇ, ਪੰਜਾਬ ਦੇ ਮੁੱਦੇ, ਪੰਜਾਬ ਦੇ ਹਿਤ।

ਖ਼ੈਰ, ਅਕਾਲੀ ਦਲ ਕਿਸਾਨੀ ਹਿਤਾਂ ਦਾ ਚੈਂਪੀਅਨ ਹੋਣ ਦਾ ਖ਼ਿਤਾਬ ਮੁੜ ਹਾਸਿਲ ਕਰਨ ਲਈ ਸੋਮਵਾਰ ਨੂੰ ਦਿੱਲੀ ਜਾ ਰਿਹਾ ਹੈ, ਇਹ ਮੁਬਾਰਕ ਗੱਲ ਹੈ ਪਰ ਇਹ ਸੱਚ ਵੀ ਹੈ ਅਤੇ ਤੱਥ ਵੀ ਕਿ ਜੇ ਅਕਾਲੀ ਦਲ ਨੇ ਇਹ ਮੁੱਦਾ ਪਹਿਲਾਂ ਚੁੱਕਿਆ ਹੁੰਦਾ ਤਾਂ ਇਹ ਪੰਜਾਬ, ਪੰਜਾਬੀਆਂ ਅਤੇ ਕਿਸਾਨੀ ਹਿਤਾਂ ਲਈ ਅਕਾਲੀ ਦਲ ਦਾ ‘ਸਟੈਂਡ’ ਹੋਣਾ ਸੀ ਜਦਕਿ ਹੁਣ ਇਸ ਮੁੱਦੇ ’ਤੇ ਕੇਂਦਰ ਦੀ ਵਕਾਲਤ ਲਈ ਭਰਪੂਰ ਵਾਹ ਲਾ ਲੈਣ ਮਗਰੋਂ ਇਹ ਹੁਣ ਅਕਾਲੀ ਦਲ ਦੇ ਕਿਸਾਨੀ ਨਾਲ ਮੋਹ ਦਾ ਪ੍ਰਭਾਵ ਦੇਣ ਦੀ ਬਜਾਇ ‘ਮਜਬੂਰੀ ਦੇ ਸੌਦੇ’ ਦਾ ਪ੍ਰਭਾਵ ਜ਼ਿਆਦਾ ਦੇਵੇਗਾ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
13 ਸਤੰਬਰ, 2020


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਦੀ ਸੰਗਤ ਦਾ ਜੱਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ

ਯੈੱਸ ਪੰਜਾਬ ਨਵੀਂ ਦਿੱਲੀ, 1 ਅਕਤੂਬਰ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਇਕ ਵੱਡਾ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ...

SGPC ਵੱਲੋਂ ਸਿੰਘ ਸਭਾ ਲਹਿਰ ਦੀ ਸਥਾਪਨਾ ਦੀ 150 ਸਾਲਾ ਸ਼ਤਾਬਦੀ ਸਬੰਧੀ 2 ਰੋਜ਼ਾ ਸਮਾਗਮਾਂ ਦੀ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ, 30 ਸਤੰਬਰ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਸਥਾਪਨਾ ਦੀ 150 ਸਾਲਾ ਸ਼ਤਾਬਦੀ ਸਬੰਧੀ ਦੋ ਦਿਨਾਂ ਸਮਾਗਮਾਂ ਦੀ ਅੱਜ ਗੁਰਦੁਆਰਾ ਸ੍ਰੀ ਮੰਜੀ...

ਮਨੋਰੰਜਨ

ਮਨੋਰੰਜਨ ਭਰਪੂਰ ਹੋਵੇਗੀ ਪ੍ਰਵਾਸੀ ਪੰਜਾਬੀਆਂ ਦੇ ਜੀਵਨ ’ਤੇ ਝਾਤ ਪਾਉਂਦੀ ਅਮਰ ਨੂਰੀ ਦੀ ਭੂਮਿਕਾ ਵਾਲੀ ਫ਼ਿਲਮ ‘ਪਿੰਡ ਅਮਰੀਕਾ’

ਜਿੰਦ ਜਵੰਦਾ ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈ ਸੀ। ਪਰਵਾਸ ਨਾਲ ਸੰਬੰਧਿਤ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਮੁੜ-ਸੁਰਜੀਤ ਕੀਤਾ ਸੀ। ਇਸ ਫ਼ਿਲਮ ਤੋਂ...

ਗਿੱਪੀ ਗਰੇਵਾਲ ਦੀ ਕਾਮੇਡੀ ਭਰਪੂਰ ਫ਼ਿਲਮ ‘ਮੌਜਾਂ ਹੀ ਮੌਜਾਂ’ ਦੁਸਹਿਰੇ ’ਤੇ ਰਿਲੀਜ਼ ਲਈ ਤਿਆਰ

ਫਿਲਮ 20 ਅਕਤੂਬਰ 2023 ਨੂੰ ਹੋਵੇਗੀ ਸਿਨੇਮਾਘਰਾਂ 'ਚ ਰਿਲੀਜ਼ ਯੈੱਸ ਪੰਜਾਬ ਚੰਡੀਗੜ੍ਹ, 28 ਸਤੰਬਰ 2023: ਪੰਜਾਬੀ ਹਾਸੇ ਤੇ ਕਾਮੇਡੀ ਦੇ ਨਾਲ ਆਪਣੇ ਦੁਸਹਿਰੇ ਨੂੰ ਰੌਸ਼ਨ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫਿਲਮ "ਮੌਜਾਂ ਹੀ ਮੌਜਾਂ" ਇਸ...

ਪੰਜਾਬੀ ਰੰਗਮੰਚ ਤੇ ਰੰਗਮੰਚ ਦੇ ਕਲਾਕਾਰਾਂ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਦੀ ਮਨੋਰੰਜਨ ਭਰਪੂਰ ਫ਼ਿਲਮ ‘Any How Mitti Pao’

6 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪੰਜਾਬ ਫ਼ਿਲਮ ‘ਐਨੀ ਹਾਉ, ਮਿੱਟੀ ਪਾਉ’ ਜਿੰਦ ਜਵੰਦਾ ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ...
spot_img
spot_img

ਸੋਸ਼ਲ ਮੀਡੀਆ

199,805FansLike
52,127FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...