Wednesday, May 8, 2024

ਵਾਹਿਗੁਰੂ

spot_img
spot_img

ਝੂਠੀਆਂ ਕੋਰੋਨਾ ਰਿਪੋਰਟਾਂ ਮਾਮਲੇ ’ਚ ਤੁਲੀ ਲੈਬ ਤੇ ਹਸਪਤਾਲ ਮਾਲਕਾਂ-ਡਾਕਟਰਾਂ ਨੂੰ ਨਹੀਂ ਮਿਲੀਆਂ ਜ਼ਮਾਨਤਾਂ, ਗ੍ਰਿਫ਼ਤਾਰੀ ਲਈ ਰਾਹ ਖੁਲ੍ਹਾ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 18 ਜੁਲਾਈ, 2020:

ਕੋਰੋਨਾ ਮਹਾਮਾਰੀ ਦੇ ਦੌਰਾਨ ਝੂਠੀਆਂ ਰਿਪੋਰਟਾਂ ਦੇਣ ਅਤੇ ਫ਼ਿਰ ਉਸੇ ਆਧਾਰ ’ਤੇ ਆਮ ਲੋਕਾਂ ਦੇ ਫਰਜ਼ੀ ਇਲਾਜ ਨਾਲ ਸੰਬੰਧਤ ਅੰਮ੍ਰਿਤਸਰ ਦੇ ਚਰਚਿਤ ਮਾਮਲੇ ਵਿਚ ਇਕ ਸਥਾਨਕ ਅਦਾਲਤ ਨੇ ਕੁਝ ਕਥਿਤ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਖ਼ਾਰਿਜ ਕਰ ਦਿੱਤੀਆਂ ਹਨ ਜਦਕਿ ਕੁਝ ਨੇ ਆਪਣੀਆਂ ਜ਼ਮਾਨਤ ਅਰਜ਼ੀਆਂ ਆਪ ਹੀ ਵਾਪਿਸ ਲੈ ਲਈਆਂ ਹਨ।

ਕੋਰੋਨਾ ਦੇ ਕਾਲ ਵਿਚ ਵੀ ਧੋਖ਼ਾਧੜੀ ਦੇ ਮੰਤਵ ਨਾਲ ਨੈਗੇਟਿਵ ਮਰੀਜ਼ਾਂ ਨੂੰ ‘ਪਾਜ਼ਿਟਿਵ’ ਦੱਸਕੇ ਮੋਟੀ ਕਮਾਈ ਕਰਨ ਦੇ ਆਹਰ ਵਿਚ ਰੁੱਝਣ ਦਾ ਪਰਦਾਫ਼ਾਸ਼ ਕੀਤੇ ਜਾਣ ਤੋਂ ਬਾਅਦ ਚਰਚਾ ਵਿਚ ਆਈ ਅੰਮ੍ਰਿਤਸਰ ਦੀ ਤੁਲੀ ਲੈਬ ਦੇ ਤਿੰਨ ਡਾਕਟਰਾਂ – ਡਾ: ਰੌਬਿਨ ਤੁਲੀ, ਡਾ: ਰੌਬਿਨ ਦੀ ਪਤਨੀ ਡਾ: ਰਿਧਮ ਤੁਲੀ ਅਤੇ ਡਾ: ਮਹਿੰਦਰ ਸਿੰਘ – ਦੀਆਂ ਜ਼ਮਾਨਤ ਅਰਜ਼ੀਆਂ ਖ਼ਾਰਿਜ ਕਰ ਦਿੱਤੀਆਂ ਗਈਆਂ ਜਦਕਿ ਈ.ਐਮ.ਸੀ. ਸੁਪਰਸਪੈਸ਼ੈਲੇਟੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਅਤੇ ਡਾ: ਪੰਕਜ ਸੋਨੀ ਨੇ ਆਪਣੀ ਜ਼ਮਾਨਤ ਅਰਜ਼ੀ ਵਾਪਿਸ ਲੈ ਲਈ। ਯਾਦ ਰਹੇ ਕਿ ਤੁਲੀ ਲੈਬ ਦੇ ਡਾ: ਸੰਜੇ ਪਿਪਲਾਨੀ ਨੇ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਹੀ ਆਪਣੀ ਜ਼ਮਾਨਤ ਅਰਜ਼ੀ ਵਾਪਿਸ ਲੈ ਲਈ ਸੀ।

ਵਿਜੀਲੈਂਸ ਬਿਓਰੋ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਹਮਣੇ ਸਥਿਤ ਤੁਲੀ ਲੈਬ ਅਤੇ ਈ.ਐਮ.ਸੀ. ਸੁਪਰਸਪੈਸ਼ਲੈਟੀ ਹਸਪਤਾਲ ਦੇ ਮਾਲਕਾਂ-ਡਾਕਟਰਾਂ ਖਿਲਾਫ਼ ਕੀਤੀ ਜਾਂਚ ਵਿਚ ਸਿਹਤ ਵਿਭਾਗ ਦੇ ਕੁਝ ਲੋਕਾਂ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕੀਤਾ ਸੀ।

ਇਸ ਮਾਮਲੇ ਵਿਚ ਪਹਿਲੀ ਸ਼ਿਕਾਇਤ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਵਾਸੀ ਰਾਜ ਕੁਮਾਰ ਖ਼ੁੱਲਰ ਦੀ ਮਿਲੀ ਸੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਨੂੰਹ ਗਰਭਵਤੀ ਸੀ ਅਤੇ ਜਦ ਉਸਨੂੰ ‘ਡਿਲਿਵਰੀ’ ਲਈ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਣ ਲੱਗਾ ਤਾਂ ਹਸਪਤਾਲ ਨੇ ਉਸਦੀ ਕੋਰੋਨਾ ਰਿਪੋਰਟ ਮੰਗੀ ਜਿਸ ’ਤੇ 6 ਜੂਨ ਨੂੰ ਤੁਲੀ ਲੈਬ ਤੋਂ ਕਰਵਾਏ ਟੈਸਟ ਵਿਚ ਉਸਨੂੰ ਕੋਰੋਨਾ ਪਾਜ਼ਿਟਿਵ ਦੱਸਿਆ ਗਿਆ। ਇਸ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਉਣਾ ਪਿਆ ਪਰ ਸ਼ੱਕ ਪੈਣ ’ਤੇ ਉਸਦਾ ਟੈਸਟ ਦੁਬਾਰਾ ਸਰਕਾਰੀ ਮੈਡੀਕਲ ਕਾਲਜ ਦੀ ਲੈਬ ਤੋਂ ਕਰਵਾਇਆ ਗਿਆ ਜੋ ਨੈਗੇਟਿਵ ਆਇਆ।

ਉਕਤ ਤੋਂ ਇਲਾਵਾ ਵੀ ਨਮਕ ਮੰਡੀ ਦੇ ਵਰਿੰਦਰ ਦੱਤਾ ਅਤੇ ਮਹਿਤਾ ਚੌਕ ਦੇ ਅਸ਼ੋਕ ਤਨੇਜਾ ਵੱਲੋਂ ਵੀ ਕਾਫ਼ੀ ਗੰਭੀਰ ਅਤੇ ਸਨਸਨੀਖੇਜ਼ ਸ਼ਿਕਾਇਤਾਂ ਦਿੱਤੀਆਂ ਸਨ ਕਿ ਕਿਵੇਂ ਉਨ੍ਹਾਂ ਦੇ ਨੈਗੇਟਿਵ ਪਰਿਵਾਰਕ ਮੈਂਬਰਾਂ ਨੂੰ ਪਾਜ਼ਿਟਿਵ ਦੱਸ ਕੇ ਧੋਖ਼ਾਧੜੀ ਦੀ ਖ਼ੇਡ ਖ਼ੇਡੀ ਗਈ।

ਇਸ ਦਾ ਸਖ਼ਤ ਨੋਟਿਸ ਲੈਂਦਿਆਂ ਵਿਜੀਲੈਂਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ਼ 24 ਜੂਨ ਨੂੰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸਮਾਜ ਸੇਵੀ ਸ: ਮਨਜੀਤ ਸਿੰਘ ਮੰਨਾ ਵੱਲੋਂ ਪਹਿਲਾਂ ਇਹ ਮਾਮਲਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਲੈਬ ਵੱਲੋਂ ਡਾਕਟਰੀ ਅਸੂਲਾਂ ਦੇ ਉਲਟ ਜਾ ਕੇ ਲੋਕਾਂ ਨਾਲ ਮਹਾਮਾਰੀ ਦੀ ਆੜ ਹੇਠ ਕੀਤੀ ਧੋਖ਼ਾਧੜੀ ਦਾ ਹਵਾਲਾ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।


ਇਸ ਨੂੰ ਵੀ ਪੜ੍ਹੋ:
ਕੌਮਾਂਤਰੀ ਸ਼ੂਟਰ ਤੇ ਪੁਲਿਸ ਅਧਿਕਾਰੀ ਅਵਨੀਤ ਸਿੱਧੂ ਨੇ ਸਾਧਿਆ ਸਿੱਧੂ ਮੂਸੇਵਾਲਾ ’ਤੇ ਨਿਸ਼ਾਨਾ


ਇਸ ਨੂੰ ਵੀ ਪੜ੍ਹੋ:
ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਗ੍ਰਿਫ਼ਤਾਰ – ਸਰਕਾਰੀ ਮੁਲਾਜ਼ਮ ਔਰਤ ਨਾਲ ਜਬਰ ਜਨਾਹ, ਬਲੈਕਮੇਲਿੰਗ ਕਰਕੇ ਲੱਖਾਂ ਬਟੋਰਨ ਦੇ ਦੋਸ਼


ਇਸ ਨੂੰ ਵੀ ਪੜ੍ਹੋ:
ਬੈਂਕ ਨਾਲ 77 ਕਰੋੜ ਦੀ ਧੋਖ਼ਾਧੜੀ ‘ਤੇ ਸੀ.ਬੀ.ਆਈ. ਦਾ ਐਕਸ਼ਨ – ਅਕਾਲੀ ਆਗੂ ਅਤੇ ਪਰਿਵਾਰਕ ਮੈਂਬਰਾਂ ਸਣੇ 15 ’ਤੇ ਕੇਸ ਦਰਜ


ਇਸ ਨੂੰ ਵੀ ਪੜ੍ਹੋ:
ਜਲੰਧਰ ਵਿਚ ਕੋਰੋਨਾ ਤੋਂ ਕੋਈ ਰਾਹਤ ਨਹੀਂ, ਫ਼ੇਰ ਆਏ ਵੱਡੀ ਗਿਣਤੀ ਵਿਚ ਨਵੇਂ ਕੇਸ



ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


- Advertisement -

ਸਿੱਖ ਜਗ਼ਤ

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

31 ਜੁਲਾਈ ਤਕ ਬਣਾਈਆਂ ਜਾ ਸਕਣਗੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ

ਯੈੱਸ ਪੰਜਾਬ ਮੋਗਾ, 7 ਮਈ, 2024 ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...