Wednesday, May 1, 2024

ਵਾਹਿਗੁਰੂ

spot_img
spot_img

‘ਬਲੈਕਮੇਲਰ ਗੈਂਗ’ ਤੋਂ ਡਰਨ ਵਾਲਾ ਨਹੀਂ ਹਾਂ: ਜੀ.ਕੇ. ਬੰਦੀ ਸਿੰਘਾਂ ਦੀ ਰਿਹਾਈ ਲਈ ‘ਜਾਗੋ’ ਪਾਰਟੀ ਵੱਲੋਂ ‘ਘਰ-ਘਰ’ ਜਪੁਜੀ ਸਾਹਿਬ ਮੁਹਿੰਮ ਆਰੰਭ ਕਰਨ ਦਾ ਐਲਾਨ

- Advertisement -

Not afraid of ‘Blackmailer Gang’, says GK as ‘Jago’ party announces ‘Japji Sahib’ recitals in favour of Bandi Singhs

ਯੈੱਸ ਪੰਜਾਬ 
ਨਵੀਂ ਦਿੱਲੀ, 12 ਜਨਵਰੀ, 2023
ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਿੱਖ ਸੰਗਤਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਜਾਗੋ ਪਾਰਟੀ ਵੱਲੋਂ “ਘਰ-ਘਰ ਜਪੁਜੀ ਸਾਹਿਬ ਮੁਹਿੰਮ” ਆਰੰਭ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਸਿੱਖ ਕੌਮ ਦੇ ਪਹਿਲੇ ਸਿਆਸੀ ਕੈਦੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜੇਲ੍ਹ ਪ੍ਰਵਾਸ ਦੌਰਾਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੁਗਲ ਹਮਲਾਵਰ ਬਾਬਰ ਨੇ ਗੁਰਦਵਾਰਾ ਚੱਕੀ ਸਾਹਿਬ, ਏਮਨਾਬਾਦ ਵਾਲੇ ਸਥਾਨ ਦੀ ਜੇਲ੍ਹ ਤੋਂ ਗੁਰੂ ਸਾਹਿਬ ਜੀ ਦੇ ਨਾਲ 11111 ਹੋਰ ਕੈਦੀਆਂ ਨੂੰ ਰਿਹਾਅ ਕੀਤਾ ਸੀ।

ਇਸ ਮੁਹਿੰਮ ਸ਼ੁਰੂ ਕਰਨ ਬਾਰੇ ਪਾਰਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਜਾਗੋ ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਸਰਕਾਰਾਂ ਦੇ ਚਾਪਲੂਸ ਆਗੂਆਂ ਵੱਲੋਂ ਪੰਥਕ ਮੁੱਦਿਆ ਤੋਂ ਭਗੌੜੇ ਹੋਣ ਕਰਕੇ ਜਾਗੋ ਪਾਰਟੀ ਆਪਣੀ ਜ਼ਿਮੇਵਾਰੀ ਨਿਭਾਉਣ ਲਈ ਤਤਪਰ ਹੋਈ ਹੈ। ਜੀਕੇ ਨੇ ਕਿਹਾ ਕਿ ਸਾਡੇ ਵਿਚੋਂ ਆਸ਼ਤੀਨ ਦੇ ਸੱਪ ਨਿਕਲ ਕੇ ਉਨ੍ਹਾਂ ਏਜੰਸੀਆਂ ਦੇ ਹੱਥ ਠੋਕੇ ਬਣ ਗਏ ਹਨ, ਜਿਹੜੀਆਂ ਏਜੰਸੀਆਂ ਸਾਨੂੰ ਮਾਰਨਾ ਚਾਹੁੰਦਿਆਂ ਹਨ।

ਪੰਥਕ ਆਗੂ ਦਾ ਰੂਪ ਧਾਰਨ ਕਰਕੇ ਇਹ ਸਾਨੂੰ ਅੰਦਰੋਂ ਮਾਰ ਰਹੇ ਹਨ। ਭਗਵਾਨ ਰਾਮ ਚੰਦਰ ਬੇਸ਼ੱਕ ਸਮਰਥ ਸਨ, ਪਰ ਉਹ ਰਾਵਣ ਨੂੰ ਤਾਂ ਮਾਰ ਪਾਏ ਸੀ ਜਦੋਂ ਵਿਭਿਸ਼ਣ ਨੇ ਉਨ੍ਹਾਂ ਨਾਲ ਰਾਵਣ ਦੇ ਰਾਜ ਖੋਲ੍ਹੇ ਸਨ। ਅੱਜ ਸਾਡੇ ਅੰਦਰੋਂ ਕੀ ਵਿਭਸ਼ਣ ਖੜ੍ਹੇ ਹੋ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਬਿਲਕਿਸ ਬਾਨੋ ਦੇ ਪਰਿਵਾਰ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ?

ਡੇਰਾ ਸਿਰਸਾ ਮੁਖੀ 4 ਵਾਰ ਜੇਲ੍ਹ ਤੋਂ ਪੈਰੋਲ ਅਤੇ ਫਰਲੋ ਦੇ ਨਾਂਮ ਉਤੇ ਬਾਹਰ ਆਇਆ, ਪਰ ਇਨ੍ਹਾਂ ਨੇ ਇੱਕ ਵਾਰੀ ਉਸ ਦੇ ਖਿਲਾਫ ਜ਼ੁਬਾਨ ਨਹੀਂ ਖੋਲ੍ਹੀ। ਸਾਹਿਬਜ਼ਾਦਿਆਂ ਨੂੰ ਇਨ੍ਹਾਂ ਨੇ ਬਾਲ ਸਾਬਿਤ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ, ਪਰ ਕੌਮ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਦੀ ਸੋਚ ਚੰਗੀ ਸੀ, ਪਰ ਉਹ ਕੌਮੀ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਉਲਟ ਸੀ। ਇਸ ਲਈ “ਵੀਰ ਬਾਲ ਦਿਵਸ” ਦਾ ਨਾਮ ਬਦਲਣ ਲਈ ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ।

ਜੀਕੇ ਨੇ 28 ਦਸੰਬਰ ਨੂੰ ਆਪਣੇ ਖਿਲਾਫ ਫਰਜ਼ੀ ਤਥਾਂ ਦੇ ਆਧਾਰ ਉਤੇ ਹੋਈ ਐਫ਼.ਆਈ.ਆਰ. ਦਾ ਜ਼ਿਕਰ ਕਰਦਿਆਂ ਇਸ ਨੂੰ ਬਦਲਾਖੋਰੀ ਦੀ ਸਿਆਸਤ ਵਜੋਂ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ 26 ਦਸੰਬਰ ਨੂੰ ਇਹ ਸਰਕਾਰ ਨਾਲ ਮਿਲ ਕੇ “ਵੀਰ ਬਾਲ ਦਿਵਸ” ਮਨਾਉਂਦੇ ਹਨ ਤੇ ਨਾਲ ਹੀ ਮੇਰੀ ਜ਼ੁਬਾਨ ਬੰਦ ਕਰਨ ਲਈ 28 ਦਸੰਬਰ ਨੂੰ ਮੇਰੇ ਖਿਲਾਫ ਦਿੱਲੀ ਪੁਲਿਸ ਦੀ “ਆਰਥਿਕ ਅਪਰਾਧ ਸ਼ਾਖਾ” ਤੋਂ ਮੇਰੇ ਖਿਲਾਫ ਪਰਚਾ ਕਰਵਾ ਦਿੰਦੇ ਹਨ। ਪਰ ਮੈਂ ਇਨ੍ਹਾਂ ਦੀਆਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਝੀਲ ਵਾਲਾ, ਪਟੇਲ ਨਗਰ ਵਿਖੇ ਬੋਲਦੇ ਹੋਏ ਜੀਕੇ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਕੁਝ ਟਵੀਟ ਪੜਦੇ ਹੋਏ ਸਿਰਸਾ ਨੂੰ “ਬਲੈਕਮੇਲਰ ਗੈਂਗ” ਦਾ ਆਗੂ ਦਸਿਆ। ਜਿਸ ਦਾ ਕੰਮ ਫਿਲਮੀ ਤੇ ਸਿਆਸੀ ਹਸਤੀਆਂ ਨੂੰ ਬਲੈਕਮੇਲ ਕਰਨ ਦਾ ਹੈਂ। ਜੀਕੇ ਨੇ ਸਿਰਸਾ ਵੱਲੋਂ ਕੀਤੇ ਗਏ ਟਵਿਟਾਂ ਦੀ ਲੜੀ ਦਾ ਹਵਾਲਾ ਦਿੰਦੇ ਹੋਏ ਕਈ ਸਵਾਲ ਪੁੱਛੇ। ਕੀ ਦਿੱਲੀ ਦੇ ਹੋਟਲਾਂ ਵਿਚ ਹੁਣ “ਹੁੱਕਾ” ਵਰਤਾਉਣਾ ਬੰਦ ਹੋ ਗਿਆ?

ਜਦਕਿ ਸਿਰਸਾ ਦੇ ਆਪਣੇ ਇਲਾਕੇ ਰਾਜੌਰੀ ਗਾਰਡਨ ਤੇ ਪੰਜਾਬੀ ਬਾਗ ਵਿੱਚ ਹੁੱਕਾ ਸ਼ਰੇਆਮ ਮਿਲ ਰਿਹਾ ਹੈ। ਕਾਂਗਰਸੀ ਆਗੂ ਕਮਲਨਾਥ ਨੂੰ ਜੇਲ੍ਹ ਭੇਜਣ ਦੇ ਦਾਅਵੇ ਤੋਂ ਬਾਅਦ ਉਸ ਨਾਲ ਕੀ ਡੀਲ ਹੋਈ? ਬਾਲੀਵੁੱਡ ਨਾਲ ਜੁੜੇ ਕਰਨ ਜੌਹਰ, ਦੀਪਿਕਾ ਪਾਦੁਕੋਣ, ਕੰਗਨਾ ਰਣੌਤ, ਸ਼ਾਹਿਦ ਕਪੂਰ ਅਤੇ ਵਿੱਕੀ ਕੌਂਸਲ ਦੇ ਖਿਲਾਫ ਸਿਰਸਾ ਵੱਲੋਂ ਕਥਿਤ ਨਸ਼ਿਆਂ ਦੇ ਸੇਵਨ ਬਾਰੇ ਐਨ.ਸੀ.ਬੀ. ਨੂੰ ਦਿੱਤੀ ਸ਼ਿਕਾਇਤ ਦਾ ਕੀ ਹੋਇਆ? ਇਸ ਮੌਕੇ ਜਾਗੋ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਸਾਹਿਬਾਨ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,162FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...