- Advertisement -
ਅੱਜ-ਨਾਮਾ
ਲੁਟੇਰੇ ਇੱਕ ਥਾਂ ਫੜੇ ਨੇ ਪੁਲਸ ਸੁਣਿਆ,
ਹੋਈ ਆ ਦੂਸਰੀ ਓਦੋਂ ਤੱਕ ਲੁੱਟ ਮੀਆਂ।
ਇੱਕਾ-ਦੁੱਕਾ ਕੋਈ ਹੋਵੇ ਤਾਂ ਅਮਨ ਹੋਵੇ,
ਏਥੇ ਬਦਮਾਸਾਂ ਦੇ ਬੜੇ ਹਨ ਗੁੱਟ ਮੀਆਂ।
ਹਾਲਤ ਕਸ਼ਮੀਰ ਤੋਂ ਕੇਰਲਾ ਤੱਕ ਇਹੀ,
ਹਰ ਥਾਂ ਧੂੜ ਬਦਮਾਸ਼ ਰਹੇ ਪੁੱਟ ਮੀਆਂ।
ਆਪਸ ਵਿੱਚ ਬਦਮਾਸ਼ਾਂ ਦੇ ਤਾਰ ਜੁੜਦੇ,
ਸੰਪਰਕ ਪੁਲਸ ਦਾ ਜਾਂਵਦਾ ਟੁੱਟ ਮੀਆਂ।
ਕਿਸੇ ਥਾਂ ਪਏ ਡਾਕਾ, ਕਿਧਰੇ ਖੋਹ ਹੁੰਦੀ,
ਵਹਿੰਦਾ ਕਿਤੇ ਇਨਸਾਨ ਦਾ ਖੂਨ ਮੀਆਂ।
ਫਿਰ ਵੀ ਆਖੇ ਸਰਕਾਰ ਨਾ ਕਰੋ ਚਿੰਤਾ,
ਕਾਬੂ ਅੰਦਰ ਆ ਅਮਨ-ਕਾਨੂੰਨ ਮੀਆਂ।
ਤੀਸ ਮਾਰ ਖਾਂ
ਅਪ੍ਰੈਲ 9, 2024
- Advertisement -