- Advertisement -
ਅੱਜ-ਨਾਮਾ
ਰਾਬਰਟ ਵਾਡਰੇ ਦਾ ਉੱਠਿਆ ਫੇਰ ਕਿੱਸਾ,
ਚੋਣਾਂ ਵਿੱਚ ਪਈ ਬਹਿਸ ਮੁੜ ਚੱਲ ਮੀਆਂ।
ਅਫਸਰਾਂ ਦੋਂਹਾਂ ਦੇ ਭੇੜ ਤੋਂ ਛਿੜੀ ਚਰਚਾ,
ਸਾਂਭਣੀ ਸੌਖੀ ਤਾਂ ਹੋਣੀ ਨਹੀਂ ਗੱਲ ਮੀਆਂ।
ਨਾ ਇਹ ਲੱਗ ਰਿਹਾ ਮੁੱਦਾ ਹੈ ਕਿਸੇ ਪਾਸੇ,
ਨਾ ਹੀ ਨਿਕਲਣਾ ਇਹਦਾ ਹੈ ਹੱਲ ਮੀਆਂ।
ਛੋਟੀ-ਵੱਡੀ ਕੋਈ ਜਦੋਂ ਹੈ ਚੋਣ ਆਉਂਦੀ,
ਖੜਕਦੇ ਫੇਰ ਸੁਣਦੇ ਇਹਦੇ ਟੱਲ ਮੀਆਂ।
ਮੁੱਦੇ ਇਹੋ ਜਿਹੀ ਕਈ ਹਨ ਹੋਰ ਭਖਵੇਂ,
ਪਾਸੇ ਕਿਸੇ ਨਹੀਂ ਰਹੇ ਇਹ ਲੱਗ ਮੀਆਂ।
ਫਾਈਲ ਕੱਢੀਦੀ ਉਹਦੀ ਆ ਚੋਣ ਮੌਕੇ,
ਲਾਹੁਣੀ ਕਿਸੇ ਦੀ ਹੁੰਦੀ ਜੇ ਪੱਗ ਮੀਆਂ।
ਤੀਸ ਮਾਰ ਖਾਂ
ਅਪ੍ਰੈਲ 8, 2024
- Advertisement -