Sunday, May 26, 2024

ਵਾਹਿਗੁਰੂ

spot_img
spot_img

ਕੈਪਟਨ ਤੇ ਢੀਂਡਸਾ ਦੀਆਂ ਪਾਰਟੀਆਂ ਨੂੰ ਨਹੀਂ ਮਿਲਿਆ ਆਸ ਮੁਤਾਬਕ ਹੁਲਾਰਾ; ਕੀ ਕਾਂਗਰਸ ਤੇ ਅਕਾਲੀ ਦਲ ਦੇ ਬਾਗੀ ਬਣਨਗੇ ਸਹਾਰਾ?

- Advertisement -

ਯੈੱਸ ਪੰਜਾਬ
ਚੰਡੀਗੜ, 14 ਜਨਵਰੀ, 2022:
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਂਦ ਵਿੱਚ ਆਈਆਂ ਦੋ ਨਵੀਂਆਂ ਪਾਰਟੀਆਂ ਨੂੰ ਅਜੇ ਤਾਂਈਂ ਆਸ ਮੁਤਾਬਕ ਹੁੰਗਾਰਾ ਨਹੀਂ ਮਿਲ ਰਿਹਾ ਹਾਲਾਂਕਿ ਇਨ੍ਹਾਂ ਦੋਹਾਂ ਪਾਰਟੀਆਂ ਦੀ ਅਗਵਾਈ ਦੋ ਵੱਡੀਆਂ ਪਾਰਟੀਆਂ ਨਾਲ ਸੰਬੰਧਤ ਰਹੇ ਵੱਡੇ ਅਤੇ ਨਾਮਵਰ ਆਗੂ ਕਰ ਰਹੇ ਹਨ।

ਕਾਂਗਰਸ ਦੇ ਦਿੱਗਜ ਨੇਤਾ ਰਹੇ ਅਤੇ ਦੇਸ਼ ਦੀ ਸਿਆਸਤ ਦਾ ਇਕ ਵੱਡਾ ਨਾਂਅ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦੇ ਢੰਗ ਤਰੀਕਿਆਂ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ‘ਜ਼ਲੀਲ’ ਕੀਤਾ ਗਿਆ ਹੈ।

ਗੁੱਸੇ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਨਾ ਕੇਵਲ ਪਾਰਟੀ ਛੱਡੀ ਸਗੋਂ ਪੰਜਾਬ ਲੋਕ ਕਾਂਗਰਸ ਨਾਂਅ ਦੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ।

ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਬੇਵੱਸ ਅਤੇ ਰਾਹੁਲ ਤੇ ਪ੍ਰਿਅੰਕਾ ਨੂੰ ਸਿਆਸੀ ਤੌਰ ’ਤੇ ਬੱਚੇ ਦੱਸਣ ਵਾਲੇ ਕੈਪਟਨ ਅਮਰਿੰਦਰ ਦਾ ਕਾਂਗਰਸ ਦੇ ਅੰਦਰ ਆਪਣੇ ਸਿਆਸੀ ਪਤਨ ਦਾ ਕਾਰਨ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨਾਲ 36 ਦਾ ਅੰਕੜਾ ਕਿਸੇ ਤੋਂ ਭੁੱਲਿਆ ਨਹੀਂ ਹੈ।

ਹੋ ਸਕਦੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਜੇ ਵੀ ‘ਪੰਜਾਬ ਦੀ ਸੇਵਾ’ ’ਤੇ ਖੜ੍ਹੀ ਹੋਵੇ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਖ਼ਮੀ ਸ਼ੇਰ ਦੇ ਰੂਪ ਵਿੱਚ ਨਜ਼ਰ ਆਏ ਕੈਪਟਨ ‘ਪੰਜਾਬ ਦੀ ਸੇਵਾ’ ਨਾਲੋਂ ਗਾਂਧੀ ਪਰਿਵਾਰ ਅਤੇ ਨਵਜੋਤ ਸਿੱਧੂ ਨਾਲ ਹਿਸਾਬ ਕਿਤਾਬ ਬਰਾਬਰ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦ, ਬੇਅਦਬੀਆਂ ਅਤੇ ਨਸ਼ਿਆਂ ਦੇ ਮਾਮਲੇ ’ਤੇ ਘੇਰਕੇ ਦਹਾਕਿਆਂ ਬਾਅਦ ਅਕਾਲੀ ਦਲ ਬਾਦਲ ਤੋਂ ਬਾਹਰ ਆਏ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਟੀਚਾ ਵੀ ਸ: ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਇਕ ਬਦਲਵਾਂ ਅਕਾਲੀ ਦਲ ਖੜ੍ਹਾ ਕਰਨਾ ਸੀ।

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸ਼ੁਰੂਆਤੀ ਦਿਨਾਂ ਵਿੱਚ ਅਕਾਲੀ ਦਲ ਨੂੰ ਢਾਹ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਇਹ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਇਸ ਪਾਰਟੀ ਵੱਲੋਂ ਅਕਾਲੀ ਦਲ ਬਾਦਲ ਨੂੰ ਲਾਇਆ ਜਾ ਰਿਹਾ ਖ਼ੋਰਾ ਕਿੱਡਾ ਕੁ ਵੱਡਾ ਹੋਵੇਗਾ। ਇਸ ਤੋਂ ਬਾਅਦ ਅਕਾਲੀ ਦਲ ਟਕਸਾਲੀ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਇਸ ਦਲ ਵਿੱਚ ਆ ਰਲਣ ਨਾਲ ਇਹ ਸਮਝਿਆ ਜਾਣ ਲੱਗਾ ਕਿ ਕੁਝ ਮਜ਼ਬੂਤੀ ਮਿਲੇਗੀ ਪਰ ਚੋਣ ਨੇੜੇ ਆਉਂਦਿਆਂ ਸ: ਬ੍ਰਹਮਪੁਰਾ ਨੇ ਵਾਪਸੀ ਕਰ ਲਈ ਅਤੇ ਹੁਣ ਇਸ ਪਾਰਟੀ ਕੋਲ ਕੋਈ ਬਹੁਤ ਜ਼ਿਆਦਾ ਵੱਡੇ ਆਗੂ ਨਹੀਂ ਰਹਿ ਗਏ ਜਿਹੜੇ ਇਸ ਪਾਰਟੀ ਲਈ ਕ੍ਰਿਸ਼ਮਾਈ ਸਾਬਿਤ ਹੋ ਸਕਣ।

ਜਦੋਂ ਅਕਾਲੀ ਦਲ ਸੰਯੁਕਤ ਹੋਂਦ ਵਿੱਚ ਆਇਆ ਸੀ ਤਾਂ ਇਸ ਦੀ ਤਾਕਤ ਵੀ ਇਹੀ ਸਮਝੀ ਜਾ ਰਹੀ ਸੀ ਕਿ ਅਕਾਲੀ ਦਲ ਬਾਦਲ ਨਾਲ ਆਪਣੇ ਸਮਝੌਤੇ ਤੋਂ ‘ਤੰਗ’ ਚੱਲ ਰਹੀ ਭਾਜਪਾ ਤੋੜ ਵਿਛੋੜਾ ਕਰਕੇ ਸ: ਢੀਂਡਸਾ ਦੀ ਪਾਰਟੀ ਨਾਲ ਗਠਜੋੜ ਬਣਾ ਸਕਦੀ ਹੈ। ਭਾਜਪਾ ਦੇ ਨਾਲ ਆਉਣ ਕਰਕੇ ਹੁਲਾਰਾ ਮਿਲਣ ਦੀ ਆਸ ਹੀ ਸੀ ਕਿ ਅਕਾਲੀ ਦਲ ਨਾਲ ਸੰਬੰਧਤ ਨਾਰਾਜ਼ਗ ਆਗੂਆਂ ਨੇ ਸ: ਢੀਂਡਸਾ ਦੀ ਪਾਰਟੀ ਵੱਲ ਮੂੰਹ ਕਰਨਾ ਸ਼ੁਰੂ ਕਰ ਦਿੱਤਾ ਪਰ ਵਿੱਚੇ ਹੀ ਵਿਵਾਦਿਤ ਖ਼ੇਤੀ ਕਾਨੂੰਨ ਆ ਗਏ ਤਾਂ ਅਕਾਲੀ ਦਲ ਸੰਯੁਕਤ ਨੇ ਇਹ ਸਟੈਂਡ ਲੈ ਲਿਆ ਕਿ ਭਾਜਪਾ ਨਾਲ ਕੋਈ ਰਿਸ਼ਤਾ ਨਹੀਂ ਰੱਖ਼ਿਆ ਜਾਵੇਗਾ।

ਅੰਦਰੋ ਅੰਦਰੀ ਹੋਈ ‘ਅੰਡਰਸਟੈਂਡਿੰਗਿ’ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਅਤੇ ਜਿਵੇਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਵਾਦਿਤ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਤਾਂ ਸਮਝੌਤੇ ਤੋਂ ਪਰਦਾ ਚੁੱਕ ਦਿੱਤਾ ਗਿਆ ਪਰ ਇਸ ਦਾ ਕੋਈ ਬਹੁਤਾ ਚੰਗਾ ਅਸਰ ਵੇਖ਼ਣ ਵਿੱਚ ਨਹੀਂ ਆਇਆ, ਸਗੋਂ ਉਲਟਾ ਹੋਇਆ। ਭਾਜਪਾ ਨਾਲ ਸਾਂਝ ਭਿਆਲੀ ਕਰਨ ਦੇ ਮੁੱਦੇ ’ਤੇ ਕੁਝ ਆਗੂ ਪਾਰਟੀ ਤੋਂ ਲਾਂਭੇ ਤਾਂ ਜ਼ਰੂਰ ਹੋ ਗਏ ਪਰ ਬਾਦਲ ਦਲ ਦੇ ਆਗੂਆਂ ਨੇ ਅਕਾਲੀ ਦਲ ਸੰਯੁਕਤ ਵੱਲ ਮੂੰਹ ਨਹੀਂ ਕੀਤਾ।

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਭਾਜਪਾ ਨਾਲ ਸਮਝੌਤਾ ਕਰ ਲੈਣ ’ਤੇ ਉਨ੍ਹਾਂ ’ਤੇ ਇਹ ਦੋਸ਼, ਖ਼ਾਸਕਰ ਕਾਂਗਰਸ ਆਗੂਆਂ ਵੱਲੋਂ, ਲਗਾਤਾਰ ਲਗਾਏ ਜਾ ਰਹੇ ਹਨ ਕਿ ਉਹ ਤਾਂ ਪਹਿਲਾਂ ਹੀ ਭਾਜਪਾ ਅਤੇ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਖ਼ੇਡ ਰਹੇ ਸਨ। ਕੈਪਟਨ ਵੱਲੋਂ ਕਾਂਗਰਸ ਤੋਂ ਪਾਸਾ ਵੱਟਣ ਮਗਰੋਂ ਇਹ ਸਮਝਿਆ ਜਾ ਰਿਹਾ ਸੀ ਕਿ ਲੰਬਾ ਸਮਾਂ ਸੂਬੇ ਵਿੱਚ ਕਾਂਗਰਸ ਦੇ ਸਰਵੇ ਸਰਵਾ ਰਹੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਨੂੰ ਵੱਡਾ ਖ਼ੋਰਾ ਲਾ ਸਕਦੇ ਹਨ ਪਰ ਇੰਜ ਵੀ ਨਹੀਂ ਹੋਇਆ। ਕਾਰਨ ਜਿੰਨੇ ਮਰਜ਼ੀ ਤਕਨੀਕੀ ਹੋਣ ਪਰ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਸ਼ਾਮਲ ਨਾ ਹੋਣ ਨੇ ਵੀ ਪੰਜਾਬ ਲੋਕ ਕਾਂਗਰਸ ਵੱਲ ਨੂੂੰ ਤੁਰਣ ਦੀ ਸੋਚਦੇ ਕਾਂਗਰਸੀਆਂ ਦੇ ਪੈਰਾਂ ਨੂੂੰ ਬਰੇਕਾਂ ਲਾਈ ਰੱਖੀਆਂ।

ਕੈਪਟਨ ਅਤੇ ਸ: ਢੀਂਡਸਾ ਨਾਲ ਸਮਝੌਤੇ ਦਾ ਐਲਾਨ ਕਰਨ ਮਗਰੋਂ ਭਾਜਪਾ ਦੇ ਸਰਗਰਮ ਹੋਣ ਉਪਰੰਤ ਇਕ ਅਨੋਖ਼ਾ ਹੀ ਵਰਤਾਰਾ ਵੇਖ਼ਣ ਨੂੰ ਮਿਲਿਆ। ਕੈਪਟਨ ਦੇ ਨੇੜਲੇ ਸਾਥੀ ਅਤੇ ਉਨ੍ਹਾਂ ਦੀ ਕਾਬੀਨਾ ਵਿੱਚ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਕਾਦੀਆਂ ਦੇ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਸਣੇ ਕਈ ਆਗੂ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ ਉਲ ਖ਼ਾਸ ਸ੍ਰੀ ਅਰਵਿੰਦ ਖੰਨਾ ਵੀ ਸਿੱਧੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਹੀ ਅਕਾਲੀ ਦਲ ਬਾਦਲ ਦੇ ਆਗੂ ਵੀ ਸ: ਢੀਂਡਸਾ ਦੇ ਮੰਚ ’ਤੇ ਜਾ ਚੜ੍ਹਣ ਦੀ ਜਗ੍ਹਾ ਦਿੱਲੀ ਪੁੱਜ ਕੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇ ਰਹੇ ਹਨ।

ਪੰਜਾਬ ਦੇ ਸਿਆਸੀ ਮਾਹਿਰ ਅਜੇ ਇਸ ਉਧੇੜ ਬੁਣ ਵਿੱਚ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾ ਲੈਣ ਦੇ ਬਾਵਜੂਦ ਉਨ੍ਹਾਂ ਦੇ ਅਤਿ-ਨਜ਼ਦੀਕੀ ਮੰਨੇ ਜਾਂਦੇ ਆਗੂਆਂ ਨੇ ਉਨ੍ਹਾਂ ਦੀ ਪਾਰਟੀ ਨੂੂੰ ਛੱਡ ਕੇ ਭਾਜਪਾ ਵਿੱਚ ਜਾਣ ਦਾ ਰਾਹ ਕਿਉਂ ਚੁਣਿਆ ਅਤੇ ਜੇ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ, ਤਾਂ ਇਸ ਦਾ ਰਾਜ਼ ਕੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਦੇ ਹੁਣ ਤਕ ਦੇ ਕੀਤੇ ਗਏ ਅਹੁਦੇਦਾਰਾਂ ਦੇ ਐਲਾਨਾਂ ਵਿੱਚ ਵੀ ਕੋਈ ਐਸੇ ਵੱਡੇ ਨਾਂਅ ਸਾਹਮਣੇ ਨਹੀਂ ਆਏ ਜਿਨ੍ਹਾਂ ਨੂੰ ਕੋਈ ਬਹੁਤ ਅਸਰਦਾਰ ਨਾਂਅ ਮੰਨਿਆ ਜਾ ਸਕੇ।

ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ, ਦੋਵੇਂ ਹੀ ਪਾਰਟੀਆਂ ਅਜੇ ਤਾਂਈਂ ਕੋਈ ਐਸਾ ਜਲਵਾ ਨਹੀਂ ਵਿਖ਼ਾ ਸਕੀਆਂ ਕਿ ਇਨ੍ਹਾਂ ਦੀ ਪੰਜਾਬ ਦੇ ਰਾਜਸੀ ਦ੍ਰਿਸ਼ ’ਤੇ ਕੋਈ ਬੱਝਵੀਂ ਪੈਂਠ ਬਣ ਸਕੇ ਪਰ ਭਾਜਪਾ ਦੇ ਨਾਲ ਹੋਣ ਕਰਕੇ ਦੋਵਾਂ ਵੱਡੇ ਆਗੂਆਂ ਦੀਆਂ ਪਾਰਟੀਆਂ ਵੱਲ ਸਿਆਸੀ ਅਤੇ ਆਮ ਲੋਕਾਂ ਦੀ ਨਜ਼ਰ ਲੱਗੀ ਹੀ ਹੋਈ ਹੈ।

ਆ ਰਹੀਆਂ ਖ਼ਬਰਾਂ ਨੂੂੰ ਭਾਵੇਂ ਇਹ ਦੋਵੇਂ ਪਾਰਟੀਆਂ ਆਪਣੇ ਲਈ ਠੀਕ ਦੱਸ, ਸਮਝ ਰਹੀਆਂ ਹੋਣ ਪਰ ਭਾਜਪਾ ਨਾਲ ਸੀਟ ਵੰਡ ਦੀਆਂ ਆ ਰਹੀਆਂ ਖ਼ਬਰਾਂ ਵੀ ਇਨ੍ਹਾਂ ਦੋਹਾਂ ਪਾਰਟੀਆਂ ਦੀ ਸਿਹਤ ਲਈ ਕੁਝ ਮੁਫ਼ੀਦ ਨਹੀਂ ਜਾਪ ਰਹੀਆਂ।

ਸੂਤਰਾਂ ਤੋਂ ਆ ਰਹੀਆਂ ਖ਼ਬਰਾਂ ਇਹ ਹਨ ਕਿ ਭਾਜਪਾ ਜਮ੍ਹਾਂ ਕੈਪਟਨ ਜਮ੍ਹਾਂ ਢੀਂਡਸਾ ਗਠਜੋੜ ਵਿੱਚ ਭਾਜਪਾ 70 ਤੋਂ 80, ਪੰਜਾਬ ਲੋਕ ਕਾਂਗਰਸ 25 ਤੋਂ 30 ਅਤੇ ਅਕਾਲੀ ਦਲ ਸੰਯੁਕਤ 15-20 ਸੀਟਾਂ ’ਤੇ ਚੋਣ ਲੜ ਸਕਦਾ ਹੈ।

ਜੇ ਉਕਤ ‘ਸੀਟ ਸ਼ੇਅਰਰਿੰਗ ਫ਼ਾਰਮੂਲਾ’ ਅੰਦਰਲੀ ਗੱਲ ਦੇ ਲਾਗੇ ਤਾਗੇ ਵੀ ਹੈ ਤਾਂ ਇਹ ਕੈਪਟਨ ਅਮਰਿੰਦਰ ਅਤੇ ਸ: ਢੀਂਡਸਾ ਦੀਆਂ ਪਾਰਟੀਆਂ ਲਈ ਚੰਗੀ ਖ਼ਬਰ ਨਹੀਂ ਕਹੀ ਜਾ ਸਕਦੀ ਕਿਉਂਕਿ ਇਹ ਦੋਵੇਂ ਹੀ ਪਾਰਟੀਆਂ ਹੁਣ ਕਾਂਗਰਸ, ਅਕਾਲੀ ਦਲ ਅਤੇ ‘ਆਮ ਆਦਮੀ ਪਾਰਟੀ’ ਦੇ ਉਨ੍ਹਾਂ ਆਗੂਆਂ ’ਤੇ ਨਿਰਭਰ ਕਰ ਰਹੀਆਂ ਹਨ ਜਿਨ੍ਹਾਂ ਨੂੰ ਆਪੋ ਆਪਣੀ ਪਾਰਟੀ ਤੋਂ ਟਿਕਟਾਂ ਨਹੀਂ ਮਿਲਣਗੀਆਂ।

ਹੁਣ ਜਦ ਕੈਪਟਨ ਦੀ ਪਾਰਟੀ ਕੋਲ ਕੇਵਲ 25-30 ਸੀਟਾਂ ਹੀ ਰਹਿ ਜਾਣਗੀਆਂ ਅਤੇ ਸ: ਢੀਂਡਸਾ ਦੀ ਪਾਰਟੀ ਕੋਲ 15-20 ਸੀਟਾਂ ਦੀ ਹੀ ਗੁੰਜਾਇਸ਼ ਹੋਵੇਗੀ ਤਾਂ ਇਨ੍ਹਾਂ ਪਾਰਟੀਆਂ ਵੱਲ ਨੂੰ ਉਹ ਬਾਗੀ ਆਗੂ ਵੀ ਮੂੰਹ ਨਹੀਂ ਕਰਨ ਲੱਗੇ ਜਿਨ੍ਹਾਂ ਦੇ ਹਲਕਿਆਂ ਤੋਂ ਇਹ ਦੋਵੇਂ ਪਾਰਟੀਆਂ ਚੋਣ ਨਹੀਂ ਲੜ ਰਹੀਆਂ ਹੋਣਗੀਆਂ।

ਇਹ ਵੀ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਨੇ ਵੀ ਦੋਹਾਂ ਪਾਰਟੀਆਂ ਨੂੂੰ ਤੱਕੜੀ ਵਿੱਚ ਪਾ ਕੇ ਤੋਲ ਲਿਆ ਹੈ, ਇਸੇ ਲਈ ਖ਼ੁਦ 70-80 ਸੀਟਾਂ ਆਪ ਲੜਨ ਦਾ ਮਨ ਬਣਾਇਆ ਹੈ ਤਾਂ ਜੋ ਪਾਰਟੀ ਨੂੰ ਰਾਜ ਵਿੱਚ ਪੈਰਾਂ ਸਿਰ ਕਰਨ ਵੱਲ ਵਧਿਆ ਜਾ ਸਕੇ ਅਤੇ ਪਾਰਟੀ ਦਾ ਵੋਟ ਸ਼ੇਅਰ ਵਧਾਇਆ ਜਾ ਸਕੇ।

ਇਸ ਹਾਲਤ ਵਿੱਚ ਇਨ੍ਹਾਂ ਦੋਹਾਂ ਪਾਰਟੀਆਂ ਦੇ ਭਵਿੱਖ ਬਾਰੇ ਸਥਿਤੀ ਕਾਫ਼ੀ ਦਿਲਚਸਪ ਅਤੇ ਵਾਚਣਯੋਗ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਯੈੱਸ ਪੰਜਾਬ ਅੰਮ੍ਰਿਤਸਰ, 25 ਮਈ, 2024 ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ...

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀ ਦੇ ਇਤਿਹਾਸ ਨਾਲ ਸਬੰਧਤ ਰਣਧੀਰ ਸਿੰਘ ਸੰਭਲ ਦੀ ਪੁਸਤਕ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 23 ਮਈ, 2024 ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀ (ਨਵਾਂ ਸ਼ਹਿਰ) ਦੇ ਇਤਿਹਾਸ ਨਾਲ ਸਬੰਧਤ ਪੁਸਤਕ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,099FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...