- Advertisement -
ਯੈੱਸ ਪੰਜਾਬ
ਤਿੱਖੀ ਹੋਈ ਪਈ ਚੋਣਾਂ ਲਈ ਚਾਲ ਬੇਲੀ,
ਖੜਕਦੀ ਥਾਂਉਂ-ਥਾਂ ਚੋਣ ਖੜਤਾਲ ਬੇਲੀ।
ਕਿਸੇ ਥਾਂ ਰੈਲੀ ਵਿੱਚ ਲੋਕੀਂ ਨਾ ਜਾਣ ਝੱਲੇ,
ਕਿਸੇ ਦਾ ਖਾਲੀ ਬੱਸ ਪਿਆ ਪੰਡਾਲ ਬੇਲੀ।
ਲੜੀ ਲਾਰਿਆਂ ਦੀ ਕੋਈ ਤਾਂ ਲਾਈ ਜਾਵੇ,
ਗੱਲੀਂ-ਬਾਤੀ ਕੋਈ ਰਿਹਾ ਹੈ ਟਾਲ ਬੇਲੀ।
ਘੁੰਮਦੇ ਕਿਧਰੇ ਦਲਾਲ ਫਿਰ ਸੁਣੀਂਦੇ ਈ,
ਸੁਣੇ ਆ ਵੋਟ ਖਾਤਰ ਵੰਡਦੇ ਮਾਲ ਬੇਲੀ।
ਰਹਿੰਦੇ ਗਿਣਤੀ ਦੇ ਦਿਨ ਆ ਮਸਾਂ ਬਾਕੀ,
ਕੀਤੀ ਖੇਚਲ ਦਾ ਪਤਾ ਲੱਗ ਜਾਊ ਬੇਲੀ।
ਰਾਜ ਕਰਨ ਦਾ ਕਿਸੇ ਦਾ ਗੁਣਾ ਪੈ ਜਾਊ,
ਕਿਸੇ ਦੀ ਰਾਤਾਂ ਦੀ ਨੀਂਦ ਉਡਾਊ ਬੇਲੀ।
-ਤੀਸ ਮਾਰ ਖਾਂ
24 ਮਈ, 2024
- Advertisement -