Thursday, May 2, 2024

ਵਾਹਿਗੁਰੂ

spot_img
spot_img

ਈ-ਕੋਰਸ ਆਨ ਲਰਨਿੰਗ ਟੂ ਟੀਚ ਆਨਨਲਾਈਨ – ਟ੍ਰਾਂਸਜਿਸ਼ਨ ਫਰੋਮ ਬਲੈਕ ਬੋਰਡ ਤੋਂ ਬ੍ਰਾਡਬੈਂਡ

- Advertisement -

ਚੰਡੀਗੜ੍ਹ, 7 ਅਗਸਤ, 2020:
ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ, ਆਨਲਾਈਨ ਅਤੇ ਮਿਸ਼ਰਿਤ ਸਿਖਲਾਈ ਹੁਣ ਜ਼ਿੰਦਗੀ ਦੀ ਵਿਦਿਅਕ ਵਾਸਤਵਿਕਤਾ ਹੈ। ਆਨਲਾਈਨ ਅਧਿਆਪਨ ਅਤੇ ਸਿਖਲਾਈ ਲਈ ਰਣਨੀਤੀਆਂ ਦਾ ਵਿਕਾਸ ਇਕ ਨਿਵੇਕਲਾ ਪ੍ਰੋਗਰਾਮ ਹੈ ਜਿਹੜਾ ਸਕੂਲਾਂ ਦੇ ਆਗਾਮੀ ਸਾਲ ਲਈ ਅਧਿਆਪਕਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।

ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁਸ਼ਕਿਲ ਹਲਾਤਾਂ ਦੌਰਾਨ ਜਦੋਂ ਅੱਧ ਮਾਰਚ ਤੋਂ ਪੂਰੇ ਭਾਰਤ ਵਿੱਚ ਸਕੂਲ ਅਤੇ ਕਾਲਜ ਬੰਦ ਕੀਤੇ ਗਏ, ਉਸ ਸਮੇਂ ਆਈ.ਕਿਊ.ਏ.ਸੀ., ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਵੱਲੋਂ ਇੱਕ ਆਨਲਾਈਨ ਸਰਵੇਖਣ ਕੀਤਾ ਗਿਆ।

ਕੁਝ ਦਿਨਾਂ ਬਾਅਦ, ਅਧਿਆਪਕਾਂ ਨੂੰ ਬਿਨਾਂ ਸਿਖਲਾਈ, ਘੱਟ ਬੈਂਡਵਿਡਥ ਅਤੇ ਬਹੁਤ ਥੋੜ੍ਹੀ ਤਿਆਰੀ ਨਾਲ, ਆਨਲਾਈਨ ਅਧਿਆਪਨ ਅਤੇ ਸਿਖਲਾਈ ਨੂੰ ਇੱਕ ਗੈਰ-ਯੋਜਨਾਬੱਧ ਤਰੀਕੇ ਅਤੇ ਤੇਜ਼ੀ ਨਾਲ ਸਾਰੇ ਵਿਦਿਅਕ ਅਦਾਰਿਆਂ ਵੱਲੋਂ ਆਰੰਭ ਕਰ ਦਿੱਤਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲਾਤਾਂ ਦੇ ਮੱਦੇਨਜ਼ਰ, ਆਨਲਾਈਨ ਅਧਿਆਪਨ ਬਿਨਾਂ ਕਿਸੇ ਵਿਕਲਪ ਦੇ ਇੱਕ ਵਧੀਆ ਵਿਧੀ ਹੈ।

ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਕੁੱਲ 82.1 ਫ਼ੀਸਦੀ ਅਧਿਆਪਕਾਂ ਨੂੰ ਆਨਲਾਈਨ ਅਧਿਆਪਨ ਦਾ ਕੋਈ ਤਜ਼ਰਬਾ ਨਹੀਂ ਸੀ, 90.2 ਫ਼ੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਸਨ, ਜਦੋਂ ਕਿ 9.8 ਫ਼ੀਸਦੀ ਅਧਿਆਪਕਾਂ ਨੇ ਦੱਸਿਆ ਕਿ ਉਹ ਕੋਵਿਡ-19 ਤਾਲਾਬੰਦੀ ਦੌਰਾਨ ਆਨਲਾਈਨ ਕਲਾਸਾਂ ਨਹੀਂ ਲੈ ਰਹੇ ਸਨ।

ਇਸ ਅਧਿਐਨ ਦੇ ਮੱਦੇਨਜ਼ਰ ਅਧਿਆਪਕਾਂ ਦੁਆਰਾ ਦਰਪੇਸ਼ ਉਪਰੋਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ, ਸੈਕਟਰ 36-ਬੀ, ਚੰਡੀਗੜ੍ਹ ਨੇ ਸੰਭਾਵਿਤ ਅਤੇ ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ‘ਲਰਨਿੰਗ ਟੂ ਟੀਚ ਆਨਨਲਾਈਨ’ ਵਿਸ਼ੇ ‘ਤੇ ਇੱਕ ਆਨਲਾਈਨ ਐਮ.ਓ.ਓ.ਸੀ. ਕੋਰਸ ਤਿਆਰ ਕੀਤਾ।

ਇਹ ਇਕ ਨਿਵੇਕਲੀ ਪਹਿਲ ਹੈ ਜੋ ਆਈ.ਕਿਊ.ਏ.ਸੀ. ਵੱਲੋਂ ਸਤਿਕਾਰ ਯੋਗ ਸ੍ਰੀ ਨਿਰਮਲ ਸਿੰਘ ਢਿੱਲੋਂ, ਸਕੱਤਰ ਦੇਵ ਸਮਾਜ ਅਤੇ ਚੇਅਰਮੈਨ, ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ, ਚੰਡੀਗੜ੍ਹ ਦੀ ਯੋਗ ਅਗਵਾਈ ਅਤੇ ਹਦਾਇਤਾਂ ਅਧੀਨ ਟੀਚਿੰਗ ਲਰਨਿੰਗ ਸੈਂਟਰ ਆਫ਼ ਡੀ.ਐਸ.ਸੀ.ਈ. ਰਾਹੀਂ ਕੀਤੀ ਗਈ। ਇਸ ਈ-ਕੋਰਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. (ਸ੍ਰੀਮਤੀ) ਅਗਨੀਸ ਢਿੱਲੋਂ ਦੇ ਯਤਨਾਂ ਅਤੇ ਦੂਰ ਦ੍ਰਿਸ਼ਟੀ ਸਦਕਾ ਕੀਤੀ ਗਈ।

ਇਸ ਚੁਣੌਤੀਪੂਰਨ ਸਮੇਂ ਦੌਰਾਨ ਇਹ ਕੋਰਸ ਵਿਦਿਆਰਥੀਆਂ ਲਈ ਸਿੱਖਣ ਦੇ ਮੌਕਿਆਂ ਵਜੋਂ ਮਹੱਤਵਪੂਰਣ ਸਹਾਇਕ ਅਤੇ ਜ਼ਰੂਰੀ ਕਾਰਜ ਵਜੋਂ ਇਕ ਮਿੱਲ ਪੱਥਰ ਸਾਬਤ ਹੋਇਆ ਹੈ। ਇਸ ਨਾਲ ਸਾਡੇ ਅਧਿਆਪਕਾਂ ਨੂੰ ਨਵੇਂ ਤਕਨੀਕੀ ਸਾਧਨਾਂ ਨੂੰ ਸਿੱਖਣ ਅਤੇ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਆਂ ਸੰਭਾਵਨਾਵਾਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।

ਕਾਲਜ ਨੇ ਇਸ ਕੋਰਸ ਦਾ ਇਕ ਬੈਚ ਪਹਿਲਾਂ ਹੀ ਪੂਰਾ ਕਰ ਲਿਆ ਹੈ ਜਿਸ ਵਿੱਚ ਝਾਰਖੰਡ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਜੰਮੂ-ਕਸ਼ਮੀਰ, ਉਤਰਾਖੰਡ, ਅਸਾਮ, ਤਾਮਿਲਨਾਡੂ, ਰਾਜਸਥਾਨ ਆਦਿ ਵੱਖ-ਵੱਖ ਰਾਜਾਂ ਦੇ ਲਗਭਗ 700 ਉਮੀਦਵਾਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕਾਲਜ ਨੇ 60 ਸੰਭਾਵਿਤ ਅਧਿਆਪਕਾਂ ‘ਤੇ ਉਸੇ ਕੋਰਸ ਦਾ ਪਾਇਲਟ ਅਧਿਐਨ ਕੀਤਾ ਸੀ, ਜਿਨ੍ਹਾਂ ਨੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ।

ਹੁਣ ਕਾਲਜ ਨੂੰ ‘ਟ੍ਰਾਂਸਜਿਸ਼ਨ ਫਰੋਮ ਬਲੈਕ ਬੋਰਡ ਤੋਂ ਬ੍ਰਾਡਬੈਂਡ:ਆਨਲਾਈਨ ਟ੍ਰੇਨਿੰਗ ਫਾਰ ਆਨਲਾਈਨ ਟੀਚਿੰਗ’ ਤਹਿਤ ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ਦੋ ਹਫ਼ਤੇ ਦੇ ਈ-ਕੋਰਸ ਲਈ ਸਟੇਟ ਕਾਊਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ), ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਸਪਾਂਸਰਸ਼ਿਪ ਮਿਲੀ ਹੈ ਜਿਸ ਸਬੰਧੀ 9 ਅਗਸਤ, 2020 ਭਾਵ ਸੋਮਵਾਰ ਨੂੰ ਵਿਦਾਇਗੀ ਭਾਸ਼ਣ ਹੋਣ ਜਾ ਰਿਹਾ ਹੈ।

ਇਸ ਕੋਰਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਮੰਗ ਅਤੇ ਜ਼ਬਰਦਸਤ ਹੁੰਗਾਰੇ ‘ਤੇ, ਕਾਲਜ ਇਕ ਹੋਰ ਬੈਚ 12 ਅਗਸਤ, 2020 ਤੋਂ 28 ਅਗਸਤ, 2020 ਤੱਕ ਸ਼ੁਰੂ ਕਰਨ ਜਾ ਰਿਹਾ ਹੈ। ਬਹੁਤ ਸਾਰੇ ਉਮੀਦਵਾਰ ਪਹਿਲਾਂ ਹੀ ਕੋਰਸ ਵਿਚ ਰਜਿਸਟਰ ਹੋ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਜੋ ਵੀ ਅਧਿਆਪਕ ਇੱਥੇ ਅਧਿਆਪਨ ਕਰਦੇ ਹਨ, ਉਹ ਆਪਣੇ ਅਨੁਭਵਾਂ ਨੂੰ ਕੰਮ ਵਾਲੀ ਥਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਯੋਗ ਹੋਣਗੇ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਹੋਈ ਸ਼ੁਰੂਆਤ

ਯੈੱਸ ਪੰਜਾਬ ਅੰਮ੍ਰਿਤਸਰ / ਤਰਨ ਤਾਰਨ, 30 ਅਪ੍ਰੈਲ, 2024 ਪਾਰਲੀਮੈਂਟਰੀ ਹਲਕਾ ਸ਼੍ਰੀ ਖਡੂਰ ਸਾਹਿਬ ਤੋ ਅਜ਼ਾਦ ਉਮੀਦਵਾਰ ਵਜੋਂ ਵਾਰਸ ਪੰਜਾਬ ਦੇ ਦੇ ਪ੍ਰਧਾਨ ਅਤੇ ਡਿਬਰੂਗੜ ਜੇਲ੍ਹ ਅਸਾਮ ’ਚ ਐਨ ਐਸ ਏ...

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 30 ਅਪ੍ਰੈਲ, 2024 ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,159FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...