22.8 C
Delhi
Wednesday, May 1, 2024
spot_img
spot_img

ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸਿਸੋਦੀਆ ਦੇ ਨਾਲ ਸਹਿਦੋਸ਼ੀ ਵਿਜੇ ਨਾਇਰ ਕੀ ਯੂ.ਕੇ. ਵਿੱਚ ਹੈ?

ਯੈੱਸ ਪੰਜਾਬ
ਨਵੀਂ ਦਿੱਲੀ, 7 ਸਤੰਬਰ, 2022:
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ-ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੇ ਨਾਲ ਸਹਿਦੋਸ਼ੀਆਂ ਦੀ ਸੂਚੀ ਵਿੱਚ ਸ਼ਾਮਲ ਵਿਜੇ ਨਾਇਰ ਕਿੱਥੇ ਹੈ?

ਖ਼ਬਰ ਏਜੰਸੀ ਆਈ.ਏ.ਐਨ.ਐਸ. ਨੇ ਸੂਤਰਾਂ ਦੇ ਹਵਾਲੇ ਨਾਂਲ ਖ਼ਬਰ ਦਿੱਤੀ ਹੈ ਕਿ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਨਾਇਰ ਇੰਗਲੈਂਡ ਚਲਾ ਗਿਆ ਹੈ।

ਵਿਜੇ ਨਾਇਰ ਜੋ ਇਕ ਐਂਟਰਟੇਨਮੈਂਟ ਅਤੇ ਈਵੈਂਟ ਮੈਨੇਜਮੈਂਟ ਕੰਪਨੀ ‘ਉਨਲੀ ਮੱਚ ਲਾਊਡਰ’ (ਉ.ਐਲ.ਐਮ.) ਨਾਂਅ ਦੀ ਕੰਪਨੀ ਦਾ ਸਾਬਕਾ ਸੀ.ਈ.ਉ. ਹੈ ਅਤੇ ਸ੍ਰੀ ਸਿਸੋਦੀਆ ਦੇ ਸਹਿਦੋਸ਼ੀਆਂ ਵਜੋਂ ਨਾਮਜ਼ਦ ਕੀਤੇ ਹੋਏ ਰਾਜਸੀ ਨੇਤਾਵਾਂ, ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਤੋਂ ਇਲਾਵਾ ਇਕੋ ਇਕ ਐਸਾ ਵਿਅਕਤੀ ਹੈ ਜਿਸ ਦਾ ਦਿੱਲੀ ਸ਼ਰਾਬ ਪਾਲਿਸੀ ਨਾਲ ਇਸ ਕਦਰ ਵਾਹ ਵਾਸਤਾ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਦਿੱਲੀ ਸ਼ਰਾਬ ਪਾਲਿਸੀ ਮਾਮਲੇ ਦੀ ਅਹਿਮ ਕੜੀ ਮੰਨਿਆਂ ਜਾ ਰਿਹਾ ਹੈ।

ਸੀ.ਬੀ.ਆਈ. ਨੇ 21 ਅਗਸਤ ਨੂੰ ਇਸ ਮਾਮਲੇ ਨਾਲ ਜੁੜੇ 8 ਪ੍ਰਾਈਵੇਟ ਵਿਅਕਤੀਆਂ ਦਾ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ ਜਿਨ੍ਹਾਂ ਵਿੱਚੋਂ ਵਿਜੇ ਨਾਇਰ ਇਕ ਹੈ।

ਮੰਗਲਵਾਰ ਨੂੰ ਈ.ਡੀ. ਵੱਲੋਂ ਦਿੱਲੀ ਸ਼ਰਾਬ ਨੀਤੀ ਨਾਲ ਸੰਬੰਧਤ ਕੇਸ ਵਿੱਚ ਦੇਸ਼ ਅੰਦਰ 38 ਥਾਂਵਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਵਿਜੇ ਨਾਇਰ ਦੇ ਮੁੰਬਈ ਸਥਿਤ ਟਿਕਾਣੇ ’ਤੇ ਵੀ ਛਾਪੇਮਾਰੀ ਕੀਤੀ ਗਈ ਸੀ।

ਅਗਸਤ 19 ਨੂੰ ਜਦ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਸੀ ਤਾਂ ਵਿਜੇ ਨਾਇਰ ਸਾਹਮਣੇ ਨਹੀਂ ਹੋਇਆ ਸੀ ਪਰ ਉਸਨੇ ਕਿਹਾ ਸੀ ਕਿ ਜਦ ਵੀ ਉਸ ਦੀ ਲੋੜ ਸਮਝੀ ਜਾਵੇਗੀ ਉਹ ਜਾਂਚ ਵਿੱਚ ਸ਼ਾਮਲ ਹੋਵੇਗਾ।

ਸੀ.ਬੀ.ਆਈ.ਦਾ ਦੋਸ਼ ਹੈ ਕਿ ਨਾਇਰ ਜਾਂਚ ਤੋਂ ਭੱਜਦਾ ਦੇਸ਼ ਤੋਂ ਬਾਹਰ ਚਲਾ ਗਿਆ ਹੈ ਹਾਲਾਂਕਿ ਨਾਇਰ ਨੇ ਬਾਅਦ ਵਿੱਚ ਇਹ ਦਾਅਵਾ ਕੀਤਾ ਕਿ ਉਹ ਜਾਂਚ ਏਜੰਸੀ ਦੇ ਸੰਪਰਕ ਵਿੱਚ ਹੈ ਅਤੇ ਭਾਰਤ ਮੁੜ ਆਵੇਗਾ।

ਸੀ.ਬੀ.ਆਈ. ਅਨੁਸਾਰ ਵਿਜੇ ਨਾਇਰ ਸਰਗਰਮ ਤੌਰ ’ਤੇ ਦਿੱਲੀ ਐਕਸਾਈਜ਼ ਪਾਲਿਸੀ 2021-22 ਬਣਾਉਣ ਵੇਲੇ ਇਸ ਵਿੱਚ ਸ਼ਾਮਲ ਬੇਨਿਯਮੀਆਂ ਲਈ ਜ਼ਿੰਮੇਵਾਰਾਂ ਵਿੱਚੋਂ ਇਕ ਸੀ।

ਨਾਇਰ ਨੂੰ ਕਈ ਰਿਪੋਰਟਾਂ ਵਿੱਚ ‘ਆਮ ਆਦਮੀ ਪਾਰਟੀ’ ਦਾ ਵਾਲੰਟੀਅਰ ਦੱਸਿਆ ਗਿਆ ਪਰ ਇਹ ਸਪਸ਼ਟ ਹੈ ਕਿ ਉਸਨੇ ‘ਆਮ ਆਦਮੀ ਪਾਰਟੀ’ ਦੇ ਕਈ ਈਵੈਂਟਸ ਦੀ ਰਣਨੀਤੀ ਸੰਭਾਲਣ ਤੋਂ ਇਲਾਵਾ ਪਾਰਟੀ ਦਾ ਸੋਸ਼ਲ ਮੀਡੀਆ ਵੀ ਸਾਂਭਿਆ ਹੋਇਆ ਹੈ।

ਦੋਸ਼ ਹੈ ਕਿ ਇੰਡੋਸਪਿਰਿਟਸ ਦੇ ਡਾਇਰੈਕਟਰ ਸਮੀਰ ਮਹਿੰਦਰੂ ਨੇ ਵਿਜੇ ਨਾਇਰ ਵੱਲੋਂ ਦਿੱਲੀ ਦੇ ਉਪ-ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੇ ਇਕ ਨਜ਼ਦੀਕੀ ਅਰਜੁਨ ਪਾਂਡੇ ਨੂੰ 2 ਤੋਂ 4 ਕਰੋੜ ਰੁਪਏ ਦਿੱਤੇ ਸਨ।

ਇਹ ਵੀ ਦੋਸ਼ ਹੈ ਕਿ ਹੈਦਰਾਬਾਦ ਵਿੱਚ ਕੋਕਾਪੇਟ ਦੇ ਰਹਿਣ ਵਾਲੇ ਅਰੁਨ ਰਾਮਚੰਦਰ ਪਿੱਲਈ ਮਹਿੰਦਰੂ ਤੋਂ ਰਕਮਾਂ ਪ੍ਰਾਪਤ ਕਰਦਾ ਸੀ ਜਿਹੜੀਆਂ ਵਿਜੇ ਨਾਇਰ ਦੇ ਰਾਹੀਂ ਦੋਸ਼ੀ ਅਧਿਕਾਰੀਆਂ ਨੂੰ ਸੌਂਪੀਆਂ ਜਾਂਦੀਆਂ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION