30.6 C
Delhi
Tuesday, April 30, 2024
spot_img
spot_img

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ

Malerkotla SSP Avneet Kaur Sidhu appeals people to help curb drug menace

ਯੈੱਸ ਪੰਜਾਬ

ਮਾਲੇਰਕੋਟਲਾ /ਅਮਰਗੜ੍ਹ 01 ਫਰਵਰੀ, 2023 – ਪੰਜਾਬ ਸਰਕਾਰ ਵੱਲੋਂ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਅਤੇ ਪੁਲਿਸ ਪਬਲਿਕ ਸਬੰਧ ਬਿਹਤਰ ਅਤੇ ਸੁਖਾਲੇ ਬਣਾਉਣ ਲਈ ਅੱਜ ਸਥਾਨਕ ਸਨਰਾਈਜ਼ ਪੈਲੇਸ ਸੰਗਾਲਾ ਵਿਖੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਹਿੰਮਤਾਨਾ, ਰਟੋਲਾ, ਭੈਣੀ ਕਲਾਂ, ਭੈਣੀ ਖੁਰਦ, ਦਲੇਲਗੜ, ਮਾਣਕ ਮਾਜਰਾ, ਖੜਕੇ ਵਾਲ ਆਦਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਨਿਵਾਸੀਆਂ ਦੀ ਪੁਲਿਸ ਪਬਲਿਕ ਮਿਲਣੀ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ  । ਇਸ ਪਬਲਿਕ ਮਿਲਣੀ ਮੌਕੇ ਇਲਾਕੇ ਦੀਆਂ ਪੰਚਾਇਤਾਂ ਤੇ ਮੋਹਤਬਰ ਵਿਅਕਤੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਪੁਲਿਸ ਪਬਲਿਕ ਮਿਲਣੀ ਦੌਰਾਨ ਐਸ.ਐਸ.ਪੀ. ਮਾਲੇਰਕੋਟਲਾ ਨੇ ਪਿੰਡਾਂ ਦੇ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਅਤੇ ਹੋਰ ਸਮੱਸਿਆਵਾਂ ਵੀ ਸੁਣਿਆ ।

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਸਿੱਧੂ  ਨੇ  ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਸਮਾਜ ਵਿੱਚ ਪਨਪ ਰਹੀਆਂ ਕੁਰੀਤੀਆਂ ਦੇ ਖ਼ਾਤਮੇ ਲਈ ਆਮ ਲੋਕਾਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇਕ ਬੁਰੀ ਅਲਾਮਤ ਹੈ, ਜੋ ਸਾਡੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਹੀ ਹੈ।  ਉਨ੍ਹਾਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕ ਸਿਆਸੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਪੁਲਿਸ ਨੂੰ ਸਹਿਯੋਗ ਦੇਣ । ਅਗਰ ਅਸੀਂ ਚਾਹੁੰਦੇ ਹਾਂ ਕਿ ਨਸ਼ਾ ਸਾਡੇ ਸਮਾਜ ਵਿੱਚੋਂ ਬਿਲਕੁਲ ਹੀ ਖ਼ਤਮ ਹੋ ਜਾਵੇ ਤਾਂ ਸਾਨੂੰ ਇਸ ਦੇ ਖ਼ਾਤਮੇ ਲਈ ਰਲ-ਮਿਲ ਕੇ ਹੰਭਲਾ ਮਾਰਨਾ ਪਵੇਗਾ। ਕਿਸੇ ਵਿਅਕਤੀ ਨੂੰ ਨਸ਼ੇ ਸਬੰਧੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਨਾ ਦੇਵੇ ਤਾਂ ਜੋ ਪੁਲਿਸ ਵੱਲੋਂ ਅਜਿਹੇ ਮਾੜੇ ਅਨਸਰਾਂ ਤੇ ਸ਼ਿਕੰਜਾ ਕੱਸਿਆ  ਜਾ ਸਕੇ । ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ।

ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਪਿੰਡਾਂ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਜੋਸ਼ੀਲੀ ਊਰਜਾ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਇਸੇ ਲਈ ਸਾਨੂੰ ਸਾਰਿਆ ਨੂੰ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਨੇ ਕਿਹਾ ਕਿ ਜੇਕਰ ਨੌਜਵਾਨ ਚੰਗੇ ਕੰਮ ਵਿਚ ਲੱਗਣਗੇ ਤਾਂ ਹੀ ਸਾਡਾ ਸਮਾਜ ਸਹੀ ਲੀਆਂ ਤੇ ਚੱਲ ਕੇ ਤਰੱਕੀ ਦੀ ਨਵੀਂ ਅਦਾਲਤ ਲਿਖ ਸਕੇਗਾ ।

ਉਨ੍ਹਾਂ ਹੋਰ ਕਿਹਾ ਕਿ  ਜ਼ਿਲ੍ਹਾ ਨਿਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਛੋਟੇ ਮੋਟੇਝਗੜਿਆਂ  ਨੂੰ ਆਪਣੇ ਪੱਧਰ ਤੇ ਹੱਲ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਆਪਸੀ ਸਤਿਕਾਰ ਬਣਿਆ ਰਹੇ । ਉਨ੍ਹਾਂ ਕਿਹਾ ਔਰਤਾਂ ਨੂੰ ਹਮੇਸ਼ਾ ਸਮਾਜ ਵਿੱਚ ਸੁਚੇਤ ਹੋ ਕੇ ਵਿਚਰਨਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਲਈ ਜਾਗਰੂਕ  ਵੀ ਹੋਣ ਚਾਹੀਦਾ ਹੈ । ਸੁਚੇਤ,ਜਾਗਰੂਕ ਔਰਤ ਹੀ ਆਪਣੇ ਆਲ਼ੇ ਦੁਆਲੇ ਪਨਪ ਰਹੀਆਂ ਸਮਾਜਿਕ ਕੁਰੀਤੀਆਂ ਤੇ ਕੰਟਰੋਲ ਕਰ ਸਕਦੀ ਹੈ ਅਤੇ ਸਿਹਤਮੰਦ ਸਮਾਜ ਦੀ ਰਚਨਾ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ ।

ਇਸ ਮੌਕੇ  ਡੀ.ਐਸ.ਪੀ. (ਐਚ) ਸ੍ਰੀ ਰਾਮ ਜੀ, ਐਸ.ਐਚ.ਓ ਅਮਰਗੜ੍ਹ ਐਸ.ਆਈ. ਸ੍ਰੀ ਰਾਮ ਜੀ, ਐਸ.ਐਚ.ਓ ਅਮਰਗੜ੍ਹ ਐਸ.ਆਈ. ਸੀ ਅਜੀਤ ਸਿੰਘ, ਸਰਪੰਚ ਪਿੰਡ ਹਿੰਮਤਾਨਾ ਸ੍ਰੀਮਤੀ ਨਛੱਤਰ ਕੌਰ, ਪਿੰਡ ਦਲੇਲਗੜ੍ਹ ਸ੍ਰੀਮਤੀ ਭੋਲੀ, ਪਿੰਡ ਸਾਦਤਪੁਰ ਸ੍ਰੀ ਬਿੱਕਰ ਸਿੰਘ, ਸ੍ਰੀ ਜਤਿੰਦਰ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਸ੍ਰੀ ਮੱਘਰ ਸਿੰਘ,ਸ੍ਰੀ ਗੁਰਪ੍ਰੀਤ ਸਿੰਘ,ਸ੍ਰੀ ਚੰਦ ਸਿੰਘ, ਸ੍ਰੀਮਤੀ ਗੁਰਮੀਤ ਕੌਰ ਤੋਂ ਇਲਾਵਾ ਵੱਖ- ਵੱਖ ਪੰਚਾਇਤਾਂ ਦੇ ਸਰਪੰਚ, ਪੰਚ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ।ਇਸ ਮੌਕੇ ਸੋਸ਼ਲ ਮੀਡੀਆ ਰਾਹੀਂ ਹੋ ਰਹੀਆਂ ਆਨਲਾਈਨ ਠੱਗੀਆਂ ਬਾਰੇ ,ਸਾਝ ਕੇਂਦਰਾਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਜਾਗਰੂਕ ਕੀਤਾ ਗਿਆ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION