25.6 C
Delhi
Wednesday, May 1, 2024
spot_img
spot_img

ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਵੱਲੋਂ ਫਾਜਿ਼ਲਕਾ ਦੇ ਕੌਂਸਲਰਾਂ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਬੈਠਕ, ਠੋਸ ਕਚਰੇ ਦੇ ਨਿਪਟਾਰੇ ਸਬੰਧੀ ਕੀਤੀ ਚਰਚਾ

DC Senu Duggal meets Fazilka Councillors, Beopar Mandal leaders; discusses disposal of solid waste

ਯੈੱਸ ਪੰਜਾਬ
ਫਾਜਿ਼ਲਕਾ, 12 ਜਨਵਰੀ, 2023:
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਅੱਜ ਇੱਥੇ ਫਾਜਿ਼ਲਕਾ ਨਗਰ ਨਿਗਮ ਦੇ ਕੌਂਸਲਰਾਂ ਅਤੇ ਵਪਾਰਕ ਸੰਗਠਨਾਂ ਦੇ ਨੁੰਮਾਇੰਦਿਆਂ ਨਾਲ ਬੈਠਕ ਕਰਕੇ ਸ਼ਹਿਰ ਵਿਚ ਠੋਸ ਕਚਰੇ ਦੇ ਪ੍ਰਬੰਧਨ, ਟ੍ਰੈਫਿਕ ਵਿਵਸਥਾ ਅਤੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਘਰਾਂ ਅਤੇ ਦੁਕਾਨਾਂ ਤੋਂ ਹੀ ਕੂੜਾ ਇੱਕਠਾ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਇਸ ਲਈ ਸਮੂਹ ਕੌਂਸਲਰਾਂ, ਵਪਾਰ ਮੰਡਲਾਂ ਅਤੇ ਸਮੂਹ ਸ਼ਹਿਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਜ਼ੇਕਰ ਘਰ ਦੇ ਪੱਧਰ ਤੇ ਹੀ ਗਿੱਲਾ ਅਤੇ ਸੁੱਕਾ ਕੂੜਾ ਅਲਗ ਅਲਗ ਕਰਕੇ ਨਗਰ ਕੌਂਸਲ ਦੀ ਟੀਮ ਨੂੰ ਦਿੱਤਾ ਜਾਵੇ ਤਾਂ ਇਸ ਨਾਲ ਕੂੜੇ ਦਾ ਸਥਾਈ ਹੱਲ ਸੰਭਵ ਹੈ ਕਿਉਂਕਿ ਗਿੱਲਾ ਕੂੜਾ ਖਾਦ ਬਣ ਸਕੇਗਾ ਅਤੇ ਸੁੱਕੇ ਕੂੜੇ ਦਾ ਕਬਾੜ ਵਜੋਂ ਨਿਪਟਾਰਾ ਹੋ ਜਾਵੇਗਾ ਅਤੇ ਕੂੜਾ ਡੰਪ ਵਿਚ ਕੂੜੇ ਦੇ ਢੇਰ ਜਮਾ ਨਹੀਂ ਹੋਣਗੇ।

ਕੌਂਸਲਰਾਂ ਅਤੇ ਵਪਾਰ ਮੰਡਲਾਂ ਦੀ ਮੰਗ ਤੇ ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਹਿੱਤ ਇਕ ਪਲਾਨ ਬਣਾਇਆ ਜਾ ਰਿਹਾ ਹੈ ਜਿਸ ਨੂੰ ਸਭ ਦੀ ਸਹਿਮਤੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ ਅਤੇ ਟ੍ਰੇਫਿਕ ਪੁਲਿਸ ਦੇ ਮੁਲਾਜਿਮਾਂ ਦੀ ਤਾਇਨਾਤੀ ਵੀ ਵਧਾਈ ਜਾਵੇਗੀ। ਇਸ ਤੋਂ ਬਿਨ੍ਹਾਂ ਬਾਜਾਰਾਂ ਨੇੜੇ ਪਾਰਕਿੰਗ ਲਈ ਥਾਂਵਾਂ ਵੀ ਨਿਰਧਾਰਤ ਕੀਤੀਆਂ ਜਾਣਗੀਆਂ।ਸਕੂਲ ਖੁੱਲਣ ਅਤੇ ਛੂੱਟੀ ਸਮੇਂ ਸਕੂਲਾਂ ਦੇ ਨੇੜੇ ਟ੍ਰੇਫਿਕ ਇਕ ਪਾਸੜ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਜਾਰਾਂ ਵਿਚ ਹੋਏ ਆਰਜੀ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ। ਇਸ ਲਈ ਸ਼ਹਿਰ ਦੇ ਸੰਗਠਨਾਂ ਨੇ ਵੀ ਕਿਹਾ ਕਿ ਉਹ ਇਸ ਮੁਹਿੰਮ ਵਿਚ ਸਹਿਯੋਗ ਕਰਨਗੇ।ਉਨ੍ਹਾਂ ਨੇ ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਨੂੰ ਹੋਰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਵੀ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮਨਦੀਪ ਕੌਰ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਵਪਾਰਕ ਸੰਗਠਨਾ ਤੋਂ ਸੀ੍ਰ ਪ੍ਰਫੁਲ ਚੰਦਰ ਨਾਗਪਾਲ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ ਸਮੇਤ ਵੱਖ ਵੱਖ ਵਾਰਡਾਂ ਦੇ ਕੌਸ਼ਲਰ ਅਤੇ ਵਪਾਰਕ ਸੰਗਠਨਾਂ ਦੇ ਅਹੁਦੇਦਾਰ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION