ਯੈੱਸ ਪੰਜਾਬ
ਬਟਾਲਾ, 10 ਜੁਲਾਈ, 2022:
‘ਆਮ ਆਦਮੀ ਪਾਰਟੀ’ ਦੇ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੀ ਗੱਡੀ ਦੇ ਸਨਿਚਰਵਾਰ ਅਤੇ ਐਤਵਾਰ ਵਿਚਾਲੀ ਰਾਤ ਨੂੰ ਹੋਏ ਇਕ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਰਾਤ ਕਰੀਬ ਸਵਾ ਇਕ ਵਜੇ ਅੰਮ੍ਰਿਤਸਰ-ਜਲੰਧਰ ਬਾਈਪਾਸ ’ਤੇ ਹੋਇਆ।
ਮ੍ਰਿਤਕਾਂ ਵਿੱਚ ਸ੍ਰੀ ਸ਼ੈਰੀ ਕਲਸੀ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ, ਪੀ.ਏ. ਉਪਦੇਸ਼ ਕੁਮਾਰ ਅਤੇ ਇਕ ਹੋਰ ਕਰੀਬੀ ਸੁਨੀਲ ਸੋਢੀ ਉਰਫ਼ ਗਿੰਨੀ ਸ਼ਾਮਲ ਹਨ।
ਇਸ ਹਾਦਸ ਵਿੱਚ ਵਿਧਾਇਕ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤ ਕਲਸੀ ਅਤੇ ਇਕ ਹੋਰ ਪੀ.ਏ.ਮਾਣਕ ਮਹਿਤਾ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ