42.8 C
Delhi
Friday, May 17, 2024
spot_img
spot_img

ਜਾਰਜੀਆ ਦੇ ਸਾਬਕਾ ਪੁਲਿਸ ਅਫ਼ਸਰ ਵਿਰੁੱਧ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਦੋਸ਼ ਆਇਦ

Charges framed against former Georgia Police Officer for abducting minor girl

ਯੈੱਸ ਪੰਜਾਬ
ਸੈਕਰਾਮੈਂਟੋ, 24 ਫ਼ਰਵਰੀ, 2023 (ਹੁਸਨ ਲੜੋਆ ਬੰਗਾ)
ਜਾਰਜੀਆ ਦੇ ਸਾਬਕਾ ਪੁਲਿਸ ਅਫਸਰ ਮਾਈਲਜ ਬਰੀਅੰਟ (22) ਜਿਸ ਨੂੰ 16 ਸਾਲਾ ਲੜਕੀ ਦੀ ਮੌਤ ਨੂੰ ਛੁਪਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਵਿਰੁੱਧ ਹੁਣ ਅਗਵਾ ਤੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਪ੍ਰਗਟਾਵਾ ਪੁਲਿਸ ਨੇ ਕੀਤਾ ਹੈ।

ਸੁਸਾਨਾ ਮੋਰਾਲਸ ਨਾਮੀ ਲੜਕੀ ਜੋ ਪਿਛਲੇ ਸਾਲ ਜੁਲਾਈ ਤੋਂ ਲਾਪਤਾ ਸੀ, ਦੀ ਗਲੀ ਸੜੀ ਲਾਸ਼ ਇਸ ਮਹੀਨੇ ਦੇ ਸ਼ੁਰੂ ਵਿਚ ਬਰਾਮਦ ਕੀਤੀ ਗਈ ਸੀ। ਗਵੀਨੈਟ ਕਾਊਂਟੀ ਪੁਲਿਸ ਮੁਖੀ ਜੇਮਜ ਡੀ ਮੈਕਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਾਂਚਕਾਰਾਂ ਨੇ ਉਹ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਹਥਿਆਰ ਬਾਰੇ ਮੋਰਾਲਸ ਨੇ ਚੋਰੀ ਹੋ ਜਾਣ ਦੀ ਗੱਲ ਕਹੀ ਸੀ।

ਉਨਾਂ ਕਿਹਾ ਕਿ ਬਰੀਅੰਟ ਨੇ ਪਿਛਲੇ ਸਾਲ ਜੁਲਾਈ ਵਿਚ ਉਸ ਦਿਨ ਹੀ ਗੰਨ ਚੋਰੀ ਹੋਣ ਦੀ ਰਿਪੋਰਟ ਲਿਖਵਾਈ ਸੀ ਜਿਸ ਦਿਨ ਮੋਰਾਲਸ ਗਾਇਬ ਹੋਈ ਸੀ। ਇਹ ਗੰਨ 7 ਫਰਵਰੀ ਨੂੰ ਉਸੇ ਸਥਾਨ ਤੋਂ ਬਰਾਮਦ ਹੋਈ ਜਿਥੋਂ ਮੋਰਾਲਸ ਦੀ ਲਾਸ਼ ਮਿਲੀ ਸੀ।

ਲੜਕੀ ਦੇ ਲਾਪਤਾ ਹੋਣ ਸਮੇ ਬਰੀਅੰਟ ਡੇਕਾਲਬ ਕਾਊਂਟੀ ਦੇ ਡੋਰਾਵਿਲੇ ਪੁਲਿਸ ਵਿਭਾਗ ਵਿਚ ਅਫਸਰ ਸੀ। ਉਸ ਵਿਰੁੱਧ ਲੱਗੇ ਦੋਸ਼ਾਂ ਉਪਰੰਤ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION