CBI Raids FCI officers, Rice Millers and Dealers in Punjab
ਯੈੱਸ ਪੰਜਾਬ
ਚੰਡੀਗੜ੍ਹ, 21 ਫ਼ਰਵਰੀ, 2023:
ਸੀ.ਬੀ.ਆਈ.ਨੇ ਪੰਜਾਬ ਵਿੱਚ ਐਫ.ਸੀ.ਆਈ.ਅਧਿਕਾਰੀਆਂ ਅਤੇ ਰਾਈਸ ਮਿੱਲਾਂ ’ਤੇ ਛਾਪਮੇਾਰੀ ਸ਼ੁਰੂ ਕੀਤੀ ਹੈ।
ਮੰਗਲਵਾਰ ਨੂੰ ਸੀ.ਬੀ.ਆਈ. ਦੀਆਂ ਟੀਮਾਂ ਵੱਲੋਂ ਰਾਜ ਅੰਦਰ ਲਗਪਗ 30 ਟਿਕਾਣਿਆਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ।
ਪਤਾ ਲੱਗਾ ਹੈ ਕਿ ਐਫ.ਸੀ.ਆਈ.ਅਧਿਕਾਰੀਆਂ, ਨਿੱਜੀ ਰਾਈਸ ਮਿੱਲਰਜ਼ ਅਤੇ ਅਨਾਜ ਦੇ ਵੱਡੇ ਵਪਾਰੀਆਂ ਦੇ ਖਿਲਾਫ਼ ਛਾਪੇਮਾਰੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਐਫ.ਸੀ.ਆਈ. ਅਤੇ ਪ੍ਰਾਈਵੇਟ ਰਾਈਸ ਮਿੱਲਰਾਂ ਤੇ ਵੱਡੇ ਅਨਾਜ ਵਪਾਰੀਆਂ ਵਿਚਾਲੇ ਮਿਲੀਭੁਗਤ ਨਾਲ ਕੀਤੇ ਗਏ ਘੋਟਾਲੇ ਸੰਬੰਧੀ ਸੀ.ਬੀ.ਆਈ. ਨੇ ਮਾਮਲਾ ਦਰਜ ਕੀਤਾ ਸੀ ਅਤੇ ਮੰਗਲਵਾਰ ਦੀਪ ਕਾਰਵਾਈ ਨੂੰ ਇਸੇ ਦਾ ਹਿੱਸਾ ਮੰਨਿਆਂ ਜਾ ਰਿਹਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ