37.1 C
Delhi
Monday, May 27, 2024
spot_img
spot_img
spot_img

ਗਿੱਪੀ, ਸਰਗੁਨ ਦੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦਾ ਗੀਤ ‘ਰੱਬ ਨੇ ਮਿਲਾਇਆ’ ਪਿਆਰ ’ਤੇ ਵਿਸ਼ਵਾਸ ਕਰਾਏਗਾ

ਚੰਡੀਗੜ੍ਹ, 18 ਮਈ 2019:

ਹਰ ਪੰਜਾਬੀ ਫਿਲਮ ਚ ਇੱਕ ਰੋਮਾੰਟਿਕ ਗੀਤ ਜਰੂਰ ਹੁੰਦਾ ਹੈ। ਕਿਉਂਕਿ ਚਾਹੇ ਕੁਝ ਵੀ ਹੋਵੇ ਹਰ ਇੱਕ ਫਿਲਮ ਵਿੱਚ ਇੱਕ ਲਵ ਸਟੋਰੀ ਜਰੂਰ ਹੁੰਦੀ ਹੈ। ਇਹੀ ਗੀਤ ਹਨ ਜਿਹਨਾਂ ਕਰਕੇ ਗਾਣੇ ਭਾਸ਼ਾ ਅਤੇ ਭੂਗੋਲਿਕ ਸਾਰੀਆਂ ਸੀਮਾਵਾਂ ਨੂੰ ਪਾਰ ਕਰਕੇ ਜਿਆਦਾ ਦਰਸ਼ਕਾਂ ਤੱਕ ਪਹੁੰਚਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿੱਚੋ ਇੱਕ ਰੋਮਾੰਟਿਕ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ ਜਿਸਦਾ ਨਾਮ ਹੈ ‘ਰੱਬ ਨੇ ਮਿਲਾਇਆ’।

ਇਸ ਗੀਤ ਨੂੰ ਕਮਲ ਖਾਨ ਨੇ ਆਪਣੀ ਆਵਾਜ਼ ਦਿਤੀ ਹੈ ਅਤੇ ਰਿਕੀ ਖਾਨ ਨੇ ਲਿਖਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵੀ ਫਿਲਮ ਦੇ ਪੂਰੇ ਕਾਨਸੈਪਟ ਤੋਂ ਅਲੱਗ ਹੈ ਜਿਸ ਵਿੱਚ ਅਸੀਂ ਸਰਗੁਣ ਮਹਿਤਾ ਅਤੇ ਗਿਪੀ ਗਰੇਵਾਲ ਨੂੰ ਹਮੇਸ਼ਾ ਬਹਿਸ ਕਰਦੇ ਦੇਖਦੇ ਹਾਂ।

ਗਾਣਾ ਦੇਖਣ ਲਈ ਇੱਥੇ ਕਲਿੱਕ ਕਰੋ

ਪਰ ਇਹ ਗੀਤ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਦੋਨਾਂ ਨੂੰ ਇੱਕ ਦੂਸਰੇ ਨਾਲ ਪਿਆਰ ਹੋਵੇਗਾ। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤਾਂ ‘ਅੰਬਰਸਰ ਦੇ ਪਾਪੜ’, ‘ਆਜਾ ਬਿੱਲੋ ਕੱਠੇ ਨੱਚੀਏ’ ਅਤੇ ‘ਚੱਲ ਦਿਲਾ’ ਨੇ ਪਹਿਲਾ ਹੀ ਦਰਸ਼ਕਾਂ ਵਿੱਚ ਫ਼ਿਲਮ ਨੂੰ ਲੈਕੇ ਉਤਸ਼ਾਹ ਵਧਾ ਦਿੱਤਾ ਹੈ।

ਗੀਤ ਵਾਰੇ ਬੋਲਦਿਆਂ ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ, “’ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਮੇਰਾ ਇਕ ਮਨਪਸੰਦ ਪ੍ਰਾਜੈਕਟ ਹੈ। ਅਤੇ ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ,ਬੋਲੀ ਜਾਂ ਸੰਗੀਤ ਹੋਵੇ। ਮੈਂਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਂਨੂੰ ਯਕੀਨ ਹੈ ਕਿ ‘ਰੱਬ ਨੇ ਮਿਲਾਇਆ’ ਗੀਤ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ।”

ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ। ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। ‘ਰੱਬ ਨੇ ਮਿਲਾਇਆ’ ਗੀਤ 18 ਮਈ ਨੂੰ ਟਾਈਮਜ਼ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION