ਯੈੱਸ ਪੰਜਾਬ
ਸ੍ਰੀ ਚਮਕੌਰ ਸਾਹਿਬ, 29 ਅਪਰੈਲ, 2022 –
ਦੁਨੀਆਂ ਭਰ ਦੇ ਵਿੱਚ ਮਕਬੂਲੀਅਤ ਹਾਸਲ ਕਰਦਾ ਜਾ ਰਹੇ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਰੱਖ-ਰਖਾਓ ਵਾਸਤੇ ਅੱਜ 30 ਅਪਰੈਲ ਤੋਂ 3 ਮਈ, 2022 ਤੱਕ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਅਧੀਨ ਆਉਂਦੇ ਹੋਰਨਾਂ ਮਿਊਜ਼ੀਅਮਾਂ ਦੀ ਤਰਜ਼ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਉਸਾਰੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਵੀ ਰੱਖ-ਰਖਾਓ ਵਾਸਤੇ 30 ਅਪਰੈਲ ਤੋਂ 3 ਮਈ, 2022 ਤੱਕ ਸੈਲਾਨੀਆਂ ਲਈ ਬੰਦ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇਹ ਅਗਾਊਂ ਬੇਨਤੀ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਕੋਈ ਪ੍ਰੋਗ੍ਰਾਮ ਨਾ ਬਨਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ