27.8 C
Delhi
Wednesday, May 1, 2024
spot_img
spot_img

e-IPHMDP ਨਾਲ ITEC ਮੁਲਕਾਂ ਦਰਮਿਆਨ ਭਾਈਵਾਲੀ ਅਤੇ ਆਪਸੀ ਸਹਿਯੋਗ ਨੂੰ ਮਿਲੇਗਾ ਹੁਲਾਰਾ: Vini Mahajan

ਯੈੱਸ ਪੰਜਾਬ
ਚੰਡੀਗੜ, 27 ਮਾਰਚ, 2021:
ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਇੱਥੇ ਪੰਜ ਰੋਜ਼ਾ 8ਵੇਂ ਈ-ਇੰਟਰਨੈਸ਼ਨਲ ਪਬਲਿਕ ਹੈਲਥ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ (ਈ-ਆਈ.ਪੀ.ਐਚ.ਐਮ.ਡੀ.ਪੀ.) ਦੇ ਸਮਾਪਤੀ ਸਮਾਰੋਹ ਦੌਰਾਨ ਆਈ.ਟੀ.ਈ.ਸੀ. (ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ) ਮੁਲਕਾਂ ਦਰਮਿਆਨ ਭਾਈਵਾਲੀ ਅਤੇ ਆਪਸੀ ਸਹਿਯੋਗ ਵਧਾਉਣ ਬਾਰੇ ਗੱਲ ਕੀਤੀ।ਇਹ ਪੋ੍ਰਗਰਾਮ ਪੀ.ਜੀ.ਆਈ. ਚੰਡੀਗੜ ਦੇ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਵੱਲੋਂ ਕਰਵਾਇਆ ਗਿਆ।

ਉਨਾਂ ਜਨਤਕ ਸਿਹਤ ਪ੍ਰਬੰਧਨ ਪ੍ਰੋਗਰਾਮ ਬਾਰੇ ਸੀਨੀਅਰ ਪਬਲਿਕ ਹੈਲਥ ਮੈਨੇਜਰਾਂ ਦੇ ਸਮਰੱਥਾ ਨਿਰਮਾਣ ਲਈ ਪੀ.ਜੀ.ਆਈ. ਚੰਡੀਗੜ ਦੇ ਇਸ ਮਹੱਤਵਪੂਰਨ ਉਪਰਾਲੇ ਦੀ ਸ਼ਲਾਘਾ ਕੀਤੀ ਜਿਸ ਨਾਲ ਉਨਾਂ ਨੂੰ ਆਪਣੇ ਸਬੰਧਤ ਦੇਸ਼ਾਂ ਵਿੱਚ ਕੌਮੀ ਪੋ੍ਰਗਰਾਮਾਂ ਦੀ ਪ੍ਰਭਾਵਸ਼ੀਲਤਾ ਅਤੇ ਕੁਸ਼ਲਤਾ ਵਿੱਚ ਸਰਵਪੱਖੀ ਸੁਧਾਰ ਵਿੱਚ ਮਦਦ ਮਿਲੇਗੀ।

ਉਨਾਂ ਦੱਸਿਆ ਕਿ ਜਦੋਂ ਤੋਂ ਇਸ ਪ੍ਰੋਗਰਾਮ ਦੀ ਕਲਪਨਾ ਕੀਤੀ ਗਈ ਹੈ, ਉਹ ਇਸਦਾ ਹਿੱਸਾ ਰਹੇੇ ਹਨ।ਉਨਾਂ ਵਿਚਾਰਾਂ ਦੇ ਆਦਾਨ-ਪ੍ਰਦਾਨ, ਆਪਸੀ ਸਹਿਯੋਗ ਵਧਾਉਣ ਅਤੇ ਆਲਮੀ ਸਮਾਜ ਦੇ ਸਮੁੱਚੇ ਫਾਇਦੇ ਲਈ ਨੈਟਵਰਕ ਸਥਾਪਤ ਕਰਨ ਲਈ ਇਸ ਪੋ੍ਰਗਰਾਮ ਵਿੱਚ ਹਿੱਸਾ ਲੈਣ ਅਤੇ ਸਕਾਰਾਤਮਕ ਯੋਗਦਾਨ ਪਾਉਣ ਵਾਸਤੇ ਸਾਰੇ ਈ-ਆਈ.ਟੀ.ਈ.ਸੀ. ਭਾਈਵਾਲਾਂ ਦਾ ਧੰਨਵਾਦ ਕੀਤਾ।

ਉਨਾਂ ਇਸ ਆਲਮੀ ਪੋ੍ਰਗਰਮ ਵਿੱਚ 33 ਮੁਲਕਾਂ ਦੇ 100 ਭਾਈਵਾਲਾਂ ਨੂੰ ਸਪਾਂਸਰ ਕਰਨ ਲਈ ਭਾਰਤੀ ਤਕਨੀਕੀ ਆਰਥਿਕ ਸਹਿਯੋਗ, ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਦੀ ਸ਼ਲਾਘਾ ਕੀਤੀ ਜਿਨਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਸਮੇਤ ਕਈ ਸਿਹਤ ਸਮੱਸਿਆਵਾਂ ਦੇ ਪ੍ਰਬੰਧਨ ਵਿਚ ਆਪਣੇ ਦੇਸ਼ਾਂ ਦੇ ਪ੍ਰਮੁੱਖ ਅਭਿਆਸਾਂ ਨੂੰ ਪ੍ਰਦਰਸ਼ਿਤ ਕੀਤਾ।

ਇਸ ਸਮਾਰੋਹ ਵਿੱਚ ਸ਼੍ਰੀਮਤੀ ਵਿਨੀ ਮਹਾਜਨ ਤੋਂ ਇਲਾਵਾ, ਪੀ.ਜੀ.ਆਈ, ਚੰਡੀਗੜ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ (ਡੀ.ਪੀ.ਏ-2), ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਸ੍ਰੀ ਸੋਮਨਾਥ ਚੈਟਰਜੀ, ਡਾਇਰੈਕਟਰ, ਐਨ.ਆਈ.ਐਚ.ਐਫ.ਡਬਲਿਊ. ਡਾ. ਹਰਸ਼ਦ ਠਾਕੁਰ ਅਤੇ ਐਚ.ਓ.ਡੀ. ਡੀ.ਸੀ.ਐਮ. ਅਤੇ ਐਸ.ਪੀ.ਐਚ. ਪ੍ਰੋ. ਅਮਰਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।ਸਾਰਿਆਂ ਨੇ ਇਸ ਮਹੱਤਵਪੂਰਨ, ਨਵੀਨਤਾਕਾਰੀ, ਜਾਣਕਾਰੀ ਤੇ ਗਿਆਨ ਭਰਪੂਰ ਅਤੇ ਦਿਲਚਸਪ ਪ੍ਰੋਗਰਾਮ ਕਰਵਾਉਣ ਲਈ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿਸ ਨੂੰ ਕਿ ਉਹ ਅਪਣਾ ਸਕਦੇ ਹਨ।

ਸ੍ਰੀ ਸੋਮਨਾਥ ਚੈਟਰਜੀ, ਡਾਇਰੈਕਟਰ (ਡੀਪੀਏ-2), ਵਿਦੇਸ਼ ਮੰਤਰਾਲੇ ਨੇ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਪੀ.ਜੀ.ਆਈ. ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ 161 ਆਈ.ਟੀ.ਈ.ਸੀ. ਮੁਲਕਾਂ ਵਿੱਚ ਵਧੇਰੇ ਪ੍ਰਸਿੱਧ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਅਤੇ ਆਈ.ਟੀ.ਈ.ਸੀ. ਮੁਲਕਾਂ ਵਿੱਚ ਆਪਸੀ ਸਹਿਯੋਗ ਵਧਾਉਣ ਵਿੱਚ ਮਹੱਤਵਪੂਰਣ ਰਿਹਾ ਹੈ।

ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਭਾਗੀਦਾਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨਾਂ ਪ੍ਰੋਗਰਾਮ ਦੇ ਉਦੇਸ਼, ਸਿਖਾਉਣ ਦੇ ਵੱਖ ਵੱਖ ਢੰਗ-ਤਰੀਕਿਆਂ, ਦਿਲਚਸਪ ਗਤੀਵਿਧੀਆਂ ਅਤੇ ਪ੍ਰੋਗਰਾਮ ਦੌਰਾਨ ਸਿਖਾਏ ਗਏ ਉੱਤਮ ਅਭਿਆਸਾਂ ’ਤੇ ਚਾਨਣਾ ਪਾਇਆ।

ਉਨਾਂ ਇਸ ਸ਼ਾਨਦਾਰ ਪੋ੍ਰਗਰਾਮ ਨੂੰ ਕਰਵਾਉਣ ਲਈ ਪੀ.ਜੀ.ਆਈ. ਦੇ ਕਮਿਉਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਵਿਸ਼ੇਸ਼ ਤੌਰ ’ਤੇ ਪ੍ਰੋਫੈਸਰ ਸੋਨੂੰ ਗੋਇਲ ਅਤੇ ਉਨਾਂ ਦੀ ਟੀਮ ਦੀ ਸ਼ਲਾਘਾ ਕੀਤੀ।

ਸਮਾਪਤੀ ਸਮਾਰੋਹ ਵਿਚ ਪੰਜ ਦਿਨਾ ਪ੍ਰੋਗਰਾਮ ਦੀ ਝਲਕ, ਹਿੱਸਾ ਲੈਣ ਵਾਲਿਆਂ ਅਤੇ ਫੈਸਿਲੀਟੇਟਰਾਂ ਦਾ ਲਾਈਵ ਫੀਡਬੈਕ ਸੈਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ 33 ਦੇਸ਼ਾਂ ਦੇ ਭਾਈਵਾਲਾਂ ਨੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ।

ਇਸ ਪ੍ਰੋਗਰਾਮ ਦੌਰਾਨ ਹਿੱਸਾ ਲੈਣ ਵਾਲਿਆਂ ਦੀ ਸਖਤ ਮਿਹਨਤ ਅਤੇ ਸਿੱਖਣ ਦੀ ਇੱਛਾ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਡਾਇਰੈਕਟਰ ਡਾ. ਗੋਇਲ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ 85 ਮੁਲਕਾਂ ਦੇ 600 ਤੋਂ ਵੱਧ ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨਾਂ ਉਮੀਦ ਜਤਾਈ ਕਿ ਹਿੱਸਾ ਲੈਣ ਵਾਲੇ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਹੋਣਗੇ ਇਸੇ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION