27.8 C
Delhi
Wednesday, May 1, 2024
spot_img
spot_img

ਆਈ.ਪੀ.ਐਸ. ਬਣਾਉਣ ਦੇ ਨਾਂਅ ’ਤੇ 3.5 ਕਰੋੜ ਦਾ ‘ਫ਼ਰਾਡ’ – ਪੰਜਾਬ ਪੁਲਿਸ ਨੂੰ ਲੋੜੀਂਦੀ ਟੀ.ਵੀ. ਅਦਾਕਾਰਾ ਤੇ ਪਤੀ ਮੁੰਬਈ ਤੋਂ ਗ੍ਰਿਫ਼ਤਾਰ

ਯੈੱਸ ਪੰਜਾਬ
ਜਲੰਧਰ, 29 ਸਤੰਬਰ, 2020:

ਟੀ.ਵੀ. ਸੀਰੀਅਲਜ਼ ਵਿੱਚ ਕੰਮ ਕਰਨ ਵਾਲੀ ਇਕ ਅਦਾਕਾਰਾ ਅਤੇ ਉਸਦੇ ਪਤੀ ਨੂੰ 3.5 ਕਰੋੜ ਰੁਪਏ ਦੇ ਫ਼ਰਾਡ ਕੇਸ ਵਿੱਚ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਨੇ ਇਕ ਵਿਅਕਤੀ ਤੋਂ ਇਹ ਰਕਮ ਉਸਨੂੰ ਆਈ.ਪੀ.ਐਸ. ਬਣਵਾਉਣ ਅਤੇ ਉਸਦੀ ਮਰਜ਼ੀ ਦੀ ਪੋਸਟਿੰਗ ਦਿਵਾਉਣ ਦਾ ਝਾਂਸਾ ਦੇ ਕੇ ਹਾਸਿਲ ਕੀਤੀ ਸੀ।

ਇਸ ਜੋੜੇ ਦੀ ਪਛਾਣ 28 ਸਾਲਾ ਸਪਨਾ ਰਲਹਨ ਅਤੇ ਉਸਦੇ 26 ਸਾਲਾ ਪਤੀ ਪੁਨੀਤ ਕੁਮਾਰ ਰਲਹਨ ਵਜੋਂ ਹੋਈ ਹੈ। ਦੋਹਾਂ ਦੇ ਖਿਲਾਫ਼ ਜਲੰਧਰ ਵਿੱਚ ਕੇਸ ਦਰਜ ਹੈ।

ਮੁੰਬਈ ¬ਕ੍ਰਾਈਮ ਬਰਾਂਚ ਯੂਨਿਟ 10 ਦੇ ਇੰਸਪੈਕਟਰ; ਵਿਨੇ ਘੋਰਪੜੇ ਨੇ ਮੀਡੀਆ ਨੂੰ ਦੱਸਿਆ ਕਿ ਜਲੰਧਰ ਦੇ ਐਂਟੀ ਫ਼ਰਾਡ ਵਿੰਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਮੁਹੱਈਆ ਕਰਵਾਈ ਗਈ ਖ਼ਾਸ ਜਾਣਕਾਰੀ ਦੇ ਆਧਾਰ ’ਤੇ ਮੁੰਬਈ ਦੇ ਉਸ਼ੀਵਾੜਾ ਇਲਾਕੇ ਵਿੱਚ ਲੋਖੰਡਵਾਲਾ ਵਿਖ਼ੇ ਸਥਿਤ ਇਕ ਪੋਸ਼ ਫ਼ਲੈਟ ਵਿੱਚ ਛਾਪਾਮਾਰੀ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਘੋਰਪੜੇ ਨੇ ਦੱਸਿਆ ਕਿ ਇਹ ਕਾਰਵਾਈ ਜਲੰਧਰ ਪੁਲਿਸ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਅਤੇ ਹੁਣ ਇਸ ਜੋੜੇ ਨੂੰ ਪੰਜਾਬ ਪੁਲਿਸ ਦੀ ਇਕ ਟੀਮ ਨੂੰ ਸੌਂਪ ਦਿੱਤਾ ਗਿਆ ਹੈ ਜਿਹੜੀ ਇਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਜਲੰਧਰ ਲੈ ਕੇ ਜਾ ਰਹੀ ਹੈ।

ਦਿਲਚਸਪ ਗੱਲ ਇਹ ਹੈ ਕਿ ਰਲਹਨ ਜੋੜੇ ਨੇ ਆਈ.ਪੀ.ਐਸ. ਬਣਨ ਦੇ ਚਾਹਵਾਨ ਸ਼ਿਕਾਇਤਕਰਤਾ ਨੂੰ ਨੈਸ਼ਨਲ ਪੁਲਿਸ ਅਕਾਦਮੀ, ਹੈਦਰਾਬਾਦ ਅਤੇ ਕੇਂਦਰੀ ਮੰਤਰਾਲੇ ਦੇ ਜਾਅਲੀ ਨਿਯੁਕਤੀ ਪੱਤਰ ਵੀ ਸੌਂਪੇ ਸਨ।

ਪੰਜਾਬ ਪੁਲਿਸ ਕੋਲ ਦੋਹਾਂ ਦੇ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਸਨ ਅਤੇ ਪੁਲਿਸ ਦੀ ਜਾਂਚ ਦੌਰਾਨ ਇਹ ਸਥਾਪਿਤ ਹੋ ਗਿਆ ਸੀ ਕਿ ਜੋੜਾ ਪੰਜਾਬ ਵਿੱਚੋਂ ਫ਼ਰਾਰ ਹੋਣ ਮਗਰੋਂ ਮੁੰਬਈ ਵਿਖ਼ੇ ਰਹਿ ਰਿਹਾ ਹੈ।

ਇਸ ਮਾਮਲੇ ਵਿੱਚ ਜੋੜੇ ਦੇ ਖਿਲਾਫ਼ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਸੀ ਅਤੇ ਸ਼ਿਕਾਇਤ ਕਰਤਾ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਗਿਆ ਸੀ ਜਿਸ ਮਗਰੋਂ ਇਸ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਜਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੇ ਆਧਾਰ ’ਤੇ ਹੀ ਇਹ ਗ੍ਰਿਫ਼ਤਾਰੀ ਸੰਭਵ ਹੋਈ ਹੈ।Sapna Ralhan Puneet Kumar RalhanYes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION