30.1 C
Delhi
Friday, May 17, 2024
spot_img
spot_img

5911 ਟਰੈਕਟਰ ’ਤੇ ਹੀ ਗਈ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ, ਪਰਿਵਾਰ ’ਤੇ ਪ੍ਰਸ਼ੰਸਕਾਂ ਨੇ ਦਿੱਤੀ ਹੰਝੂਪੂਰਨ ਵਿਦਾਇਗੀ

ਯੈੱਸ ਪੰਜਾਬ
ਮਾਨਸਾ, 31 ਮਈ, 2022:
ਨਾਮਵਰ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ, ਜਿਨ੍ਹਾਂ ਦੀ ਲੰਘੇ ਐਤਵਾਰ, ਤਾਬੜਤੋੜ ਗੋਲੀਆਂ ਚਲਾ ਕੇ ਉਨ੍ਹਾਂ ਦੇ ਘਰ ਤੋਂ ਲਗਪਗ 5 ਕਿਲੋਮੀਟਰ ਦੀ ਦੂਰੀ ’ਤੇ ਹੀ ਕਤਲ ਕਰ ਦਿੱਤਾ ਗਿਆ ਸੀ, ਦਾ ਅੱਜ ਬੜੇ ਹੀ ਸੋਗਮਈ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਸਿੱਧੂ ਦੇ ਪਿੰਡ ਮੂਸੇਵਾਲਾ ਵਿੱਚ ਉਨ੍ਹਾਂ ਦੀ ਨਵੀਂ ਬਣੀ ਹਵੇਲੀ ਵਿੱਚ ਸਿੱਧੂ ਦਾ ਮ੍ਰਿਤਕ ਸਰੀਰ ਅੱਜ ਸਵੇਰੇ ਹਸਪਤਾਲ ਤੋਂ ਲਿਆ ਕੇ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਕਲ੍ਹ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਹਸਪਤਾਲ ਵਿੱਚ ਹੀ ਰੱਖੀ ਗਈ ਸੀ।

ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਘਰ ਵਿੱਚ ਮਚੇ ਕੋਹਰਾਮ ਦੀਆਂ ਆਵਾਜ਼ਾਂ ਹੋਰ ਤਿੱਖੀਆਂ ਹੋ ਗਈਆਂ। ਹਸਪਤਾਲ ਤੋਂ ਘਰ ਲਿਆਉਣ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਸ: ਬਲਕੌਰ ਸਿੰਘ ਨੇ ਮੂਸੇਵਾਲਾ ਦੇ ਸਿਰ ’ਤੇ ਕਾਲੀ ਦਸਤਾਰ ਬੰਨ੍ਹੀਂ।

ਘਰ ਤੋਂ ਚੱਲਣ ਸਮੇਂ ਜਿੱਥੇ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਪਣੇ ਪਿਤਾ ਦਾ ਜੂੜਾ ਕੀਤਾ ਉੱਥੇ ਪਿਤਾ ਨੇ ਉਸਦੇ ਸਿਰ ਸੂਹੀ ਦਸਤਾਰ ਸਜਾਈ। ਉਸਨੂੰ ਸਿਹਰਾ ਵੀ ਬੰਨਿ੍ਹਆਂ ਗਿਆ ਕਿਉਂਕਿ ਉਸਦੀ ਮੰਗਨੀ ਸੰਘਰੇੜੀ ਪਿੰਡ ਦੀ ਇਕ ਕੁੜੀ ਨਾਲ ਹੋਈ ਹੋਈ ਸੀ ਅਤੇ ਪਹਿਲਾਂ ਅਪ੍ਰੈਲ ਵਿੱਚ ਹੋਣ ਵਾਲਾ ਉਸਦਾ ਵਿਆਹ 2 ਮਹੀਨੇ ਲਈ ਇਸ ਵਾਸਤੇ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਮਾਨਸਾ ਤੋਂ ਚੋਣ ਲੜ ਰਹੇ ਸਨ।

ਸਿੱਧੂ ਦੇ ਚਹੇਤੇ ਟਰੈਕਟਰ 5911 ਦੀ ਟਰਾਲੀ ਵਿੱਚ ਉਸਦੀ ਮ੍ਰਿਤਕ ਦੇਹ ਰੱਖੀ ਗਈ ਜਿਸ ਵਿੱਚ ਉਸਦੇ ਮਾਤਾ ਅਤੇ ਪਿਤਾ ਤੇ ਕੁਝ ਹੋਰ ਪਰਿਵਾਰਕ ਮੈਂਬਰ ਸਵਾਰ ਸਨ। ਸਾਰੇ ਰਸਤੇ ਸਿੱਧੂ ਦੇ ਪਿਤਾ ਅਤੇ ਮਾਤਾ ਲੋਕਾਂ ਦੇ ਜੁੜੇ ਹੜ੍ਹ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਨਜ਼ਰ ਆਏ। ਇਕ ਮੌਕੇ ਤਾਂ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਪਗੜੀ ਉਤਾਰ ਕੇ ਵੀ ਲੋਕਾਂ ਦਾ ਧੰਨਵਾਦ ਕੀਤਾ ਪਰ ਪਰਿਵਾਰਕ ਮੈਂਬਰਾਂ ਨੇ ਛੇਤੀ ਹੀ ਉਨ੍ਹਾਂ ਦੀ ਪਗੜੀ ਦੁਬਾਰਾ ਉਨ੍ਹਾਂ ਦੇ ਸਿਰ ’ਤੇ ਸਜਾ ਦਿੱਤੀ।

ਇਸ ਮੌਕੇ ਅਸੀਮ ਦੁੱਖ ਵਿੱਚੋਂ ਲੰਘ ਰਹੇ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿਤਾ ਇਕ ਦੂਜੇ ਨੂੰ ਵਾਰੀਆਂ ਬੰਨ੍ਹ ਹੌਂਸਲਾ ਦਿੰਦੇ ਨਜ਼ਰ ਆਏ।

ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਅਤੇ ਕਈ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਮੂਸੇਵਾਲਾ ਦੇ ਸੰਸਕਾਰ ਲਈ ਪੁੱਜੇ ਸਨ।

ਪਹਿਲਾਂ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤੇ ਜਾਣ ਦਾ ਪ੍ਰੋਗਰਾਮ ਸੀ ਪਰ ਫ਼ਿਰ ਪਰਿਵਾਰ ਨੇ ਆਪਣੀ ਹੀ ਜ਼ਮੀਨ ਵਿੱਚ ਸਸਕਾਰ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਲਈ ਅੱਜ ਸਵੇਰੇ ਹੀ ਤਿਆਰੀ ਕੀਤੀ ਗਈ।

ਕਾਂਗਰਸ ਪਾਰਟੀ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਣੇ ਕਈ ਸੀਨੀਅਰ ਕਾਂਗਰਸ ਨੇਤਾਵਾਂ ਨੇ ਸਿੱਧੂ ਦੇ ਮਾਤਾ ਪਿਤਾ ਨਾਲ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਅੰਤਿਮ ਰਸਮਾਂ ਸਮੇਂ ਹਾਜ਼ਰ ਰਹੇ।

ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਸਮੇਂ ਸਰਕਾਰ ਦੇ ਵਿਰੁੱਧ ਅਤੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਹੁੰਦੀ ਰਹੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION