42.8 C
Delhi
Friday, May 17, 2024
spot_img
spot_img

1984 ਦੰਗੇ ਨਹੀਂ, 1984 ਸਿੱਖ ਨਸਲਕੁਸ਼ੀ ਸੀ: ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਭੁੱਲ ਦਾ ਸੁਧਾਰ ਕਰਨ

ਯੈੱਸ ਪੰਜਾਬ
ਐੱਸ.ਏ.ਐੱਸ ਨਗਰ, 30 ਨਵੰਬਰ, 2021 –
ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਕਾਨਫ਼ਰੰਸ ਵਿੱਚ ਉੱਨੀ ਸੌ ਚੌਰਾਸੀ ਦੀ ਸਿੱਖ ਨਸਲਕੁਸ਼ੀ ਬਾਰੇ ਵਿਵਾਦਗ੍ਰਸਤ ਟਿੱਪਣੀ ਕਰਦਿਆ, ਇਸ ਨੂੰ “ਉੱਨੀ ਸੌ ਚੌਰਾਸੀ ਸਿੱਖ ਦੰਗੇ” ਕਿਹਾ ਹੈ ।

ਦਰਅਸਲ ਇਸ ‘ਭਿਆਨਕ ਮਹਾਂ- ਦੁਖਾਂਤ ਨੂੰ ਦੰਗੇ ਬਣਾਉਣ ਦਾ ਨੈਰੇਟਿਵ’ ਸਮੇਂ ਦੀ , ਕਾਂਗਰਸ ਸਰਕਾਰ ਅਤੇ ਮੀਡੀਆ ਦੇ ਇੱਕ ਵੱਡੇ ਹਿੱਸੇ ਵੱਲੋਂ ਘੜਿਆ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੀ ਅਚੇਤ/ਸੁਚੇਤ ਪੱਧਰ ‘ਤੇ ਇਸ ਨੂੰ ਦੰਗੇ ਕਹਿ ਰਹੇ ਹਨ ।

ਅੱਜ ਦੁਨੀਆਂ ਭਰ ਦਾ ਹਰ ਸਿੱਖ/ ਸਿੱਖ ਬੱਚਾ- ਬੱਚਾ ਇਹ ਜਾਣ ਚੁੱਕਿਆ ਹੈ ਕਿ 1984 ਵਿਚ ਸਿੱਖ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਹੋਈ ਸੀ ਇਸ ਭਿਆਨਕਦੁਖਾਂਤ ਨਵੰਬਰ ਦੇ ਪਹਿਲੇ ਹਫਤੇ ਦੇਸ ਦੇ 18 ਰਾਜਾ ਦੇ ਸੈਕੜੇ ਵੱਡੇ ਸਹਿਰਾ ਵਿੱਚ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ , ਪਰ “ਉਨੀ ਸੌ ਚੌਰਾਸੀ ਸਿੱਖ ਦੰਗੇ” ਬਿਆਨਣ ਵਾਲੇ ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਮੂੰਹੋਂ ਨਿੱਕਲਣੇ ਮੰਦਭਾਗੇ ਹਨ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਵੀ ਹਨ।

ਸ੍ ਪੀਰਮੁਹੰਮਦ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਨਾਲ ਬੈਠੇ ਨਵ-ਨਿਯੁਕਤ ਜਨਰਲ ਸਕੱਤਰ ਪੰਥਕ ਬੁਲਾਰੇ ਸ੍ਰ ਕਰਨੈਲ ਸਿੰਘ ਪੰਜੋਲੀ ਹੁਰਾਂ ਨੇ ਵੀ ਉਨ੍ਹਾਂ ਨੂੰ ਦੰਗੇ ਕਹਿਣ ਤੋ ਟੋਕਿਆ ਨਹੀਂ ਗਿਆ ਅਤੇ ਇਸ ਗਲਤੀ ਦੀ ਸੋਧ ਨਹੀਂ ਕਰਵਾਈ । ਪੰਜ ਸਿੰਘ ਸਾਹਿਬਾਨ ਨੇ ਬਕਾਇਦਾ 2008 ਵਿੱਚ ਸਿੱਖ ਕੌਮ ਅਤੇ ਮੀਡੀਆ ਨੂੰ ਹੁਕਮਨਾਮਾ ਜਾਰੀ ਕਰਕੇ ਇਸ ਭਿਆਨਕ ਯੋਜਨਾਬੱਧ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਿਆ ਹੈ ।

ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਜੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਖੂਨੀ ਸਾਕੇ ਨੂੰ ਉੱਨੀ ਸੌ ਚੁਰਾਸੀ ਦੇ ਦੰਗੇ ਕਹਿਣਗੇ, ਤਾਂ ਫਿਰ ਮੀਡੀਆ ਜਾਂ ਵਿਰੋਧੀ ਧਿਰਾਂ ਇਸ ਨੂੰ ਦੰਗੇ ਕਿਉਂ ਨਹੀਂ ਕਹਿਣਗੀਆਂ? ਚਾਹੀਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਨ੍ਹਾਂ ਸ਼ਬਦਾਂ ਨੂੰ ਤੁਰੰਤ ਸੋਧਣ ਤੇ ਭਵਿੱਖ ਵਿੱਚ ਕਦੇ ਵੀ ਦੰਗਾ ਸਬਦ ਨਾ ਵਰਤਣ, ਇਸ ਦੇ ਪਛਤਾਵੇ ਵਜੋਂ ਵਾਰ -ਵਾਰ ਇਸ ਗੱਲ ‘ਤੇ ਜ਼ੋਰ ਦੇਣ ਕਿ “ਇਹ ਦੰਗੇ ਨਹੀਂ ਸਨ ਸਿੱਖ ਕਤਲੇਆਮ ਸਨ ਸਿੱਖ ਨਸਲਕੁਸ਼ੀ ਸੀ”। ਪੰਜ ਸਿੰਘ ਸਾਹਿਬਾਨ ਨੂੰ ਵੀ ਤੁਰੰਤ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕਤਲੇਆਮ ਨੂੰ ਸਿੱਖ ਦੰਗੇ ਕਹਿਣ ਵਾਲਾ ਵਰਤਾਰਾ ਬੰਦ ਹੋਵੇ।

ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ” ਉਨੀ ਸੌ ਚੌਰਾਸੀ ਦੰਗੇ” ਕਿਹਾ ਗਿਆ ਤਾ ਉਸ ਵਕਤ ਹੀ ਨਾਲ ਬੈਠੇ ਐਗਜੈਕਟਿਵ ਮੈਂਬਰਾ ਤੇ ਅਹੁਦੇਦਾਰਾ ਨੂੰ ਚਾਹੀਦਾ ਸੀ ਕਿ ਉਹ ਸ੍ ਧਾਮੀ ਦੇ ਮੂੰਹ ਚੋ ਨਿਕਲੇ ਦੰਗੇ ਸਬਦ ਵਿੱਚ ਸੁਧਾਰ ਕਰਨ ਲਈ ਕਹਿੰਦੇ ਪਰ ਅਜਿਹਾ ਨਹੀ ਹੋਇਆ , ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ “ਗਲਤ ਨੈਰੇਟਿਵ” ਨੂੰ ਤੋੜਨ ਲਈ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਰੇਕ ਜਿੰਮੇਵਾਰ ਆਗੂ ਭਵਿੱਖ ਵਿੱਚ ਅਜਿਹੀ ਕੁਤਾਹੀ ਨਹੀ ਕਰੇਗਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION