22.8 C
Delhi
Wednesday, May 1, 2024
spot_img
spot_img

ਫ਼ਾਜ਼ਿਲਕਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ 72 ਘੰਟਿਆਂ ਵਿੱਚ ਸੁਲਝਾਈ: ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ

ਯੈੱਸ ਪੰਜਾਬ
ਫਾਜ਼ਿਲਕਾ, 5 ਨਵੰਬਰ, 2021 –
ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਫਾਜ਼ਿਲਕਾ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਜੀ ਵੱਲੋ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਅਜੇ ਰਾਜ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ) ਅਤੇ ਸ਼੍ਰੀ ਜਸਬੀਰ ਸਿੰਘ ਪੰਨੂੰ ਪੀ.ਪੀ.ਐਸ, ਡੀ.ਐਸ.ਪੀ (ਡੀ) ਜੀ ਦੀ ਅਗਵਾਈ ਹੇਠ 0ਇੰਚਾਰਜ ਸੀ.ਆਈ.ਏ ਇੰਸ: ਪਰਮਜੀਤ ਸਿੰਘ, ਮੁੱਖ ਅਫਸਰ ਥਾਣਾ ਖੂਈ ਖੇੜ੍ਹਾ ਇੰਸ: ਬਚਨ ਸਿੰਘ ਅਤੇ ਇੰਚਾਰਜ ਟੈਕਨੀਕਲ ਸੈੱਲ ਏ.ਐਸ.ਆਈ ਰਵਿੰਦਰ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਤਕਨੀਕੀ ਢੰਗ ਨਾਲ ਸੂਰਜ ਨਾਥ ਵਾਸੀ ਪਿੰਡ ਟੀਲਾਂ ਵਾਲੀ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ 72 ਘੰਟਿਆਂ ਦੇ ਵਿਚ-ਵਿਚ ਸੁਲਝਾ ਲਿਆ ਗਿਆ ਹੈ ਅਤੇ ਮਿਤੀ 04 ਨਵੰਬਰ ਨੂੰ ਸੂਰਜ ਨਾਥ ਦੇ ਕਾਤਲ ਸੁਨੀਲ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਪਿੰਡ ਸੀਤੋ ਗੁੰਨੋ ਜਿਲ੍ਹਾ ਫਾਜ਼ਿਲਕਾ ਨੂੰ ਟਰੇਸ ਕਰਕੇ ਸੀਤੋ-ਡੱਬਵਾਲੀ ਰੋਡ ਪਰ ਭਗਵਾਨ ਸ਼ਿਵ ਦੇ ਬਣੇ ਡੇਰੇ ਤੋ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕ ਸੂਰਜ ਨਾਥ ਪੁੱਤਰ ਸ਼੍ਰੀਰਾਮ ਵਾਸੀ ਪਿੰਡ ਟੀਲਾਂ ਵਾਲੀ ਪਿੰਡ ਵਿਚ ਹੀ ਬਣੇ ਸ਼ਿਵ ਸੰਕਰ ਦੇ ਡੇਰੇ ਪਰ ਪਿਛਲੇ ਕਈ ਸਾਲਾਂ ਤੋ ਸੇਵਾ ਕਰਦਾ ਆ ਰਿਹਾ ਸੀ। ਜਿਸਨੂੰ ਕਿਸੇ ਨਾਮਲੂਮ ਕਾਤਲ ਵੱਲੋ ਮਿਤੀ 30-31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸਦੇ ਡੇਰੇ ਵਿਚ ਹੀ ਉਸਦੇ ਸਿਰ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਗੰਭੀਰ ਸੱਟਾਂ ਮਾਰੀਆਂ ਸੀ ਅਤੇ ਸੂਰਜ ਨਾਥ ਦੇ ਜੇਬ ਵਿਚੋ ਉਸਦਾ ਮੋਬਾਈਲ ਫੋਨ ਅਤੇ ਕਰੀਬ ਤਿੰਨ ਹਜਾਰ ਰੁਪਏ ਕੱਢ ਕੇ ਲੈ ਗਿਆ ਸੀ। ਸੂਰਜ ਨਾਥ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕਰਵਾਇਆ ਸੀ ਅਤੇ ਬਾਅਦ ਵਿਚ ਉਸਦੀ ਸ਼੍ਰੀਰਾਮ ਨਿਊਰੋ ਹਸਪਤਾਲ ਸ਼੍ਰੀ ਗੰਗਾਨਗਰ ਵਿਖੇ ਦੌਰਾਨੇ ਇਲਾਜ ਮੌਤ ਹੋ ਗਈ ਸੀ।

ਇਸ ਕਤਲ ਸਬੰਧੀ ਮ੍ਰਿਤਕ ਦੇ ਭਤੀਜੇ ਮੰਗਤ ਸਿੰਘ ਦੇ ਬਿਆਨ ਤੇ ਥਾਣਾ ਖੂਈ ਖੇੜ੍ਹਾ ਵਿਖੇ ਮੁਕੱਦਮਾਂ ਨੰਬਰ 107, ਮਿਤੀ 01.11.2021 ਅ/ਧ 302 ਭ.ਦ: ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾਂ ਦੀ ਤਫਤੀਸ਼ ਦੌਰਾਨ ਤਕਨੀਕੀ ਢੰਗ ਨਾਲ ਸੁਨੀਲ ਕੁਮਾਰ ਨੂੰ ਟ੍ਰੇਸ ਕੀਤਾ ਗਿਆ ਅਤੇ ਉਸ ਪਾਸੋ ਮ੍ਰਿਤਕ ਸੂਰਜ ਨਾਥ ਦਾ ਮੋਬਾਈਲ ਫੋਨ ਮਾਰਕਾ ਠੳਮਬੋ ਰੰਗ ਕਾਲਾ, 01 ਸਿੰਮ ਕਾਰਡ ਅਤੇ 1550/- ਰੁਪਏ ਨਗਦੀ ਬਰਾਮਦ ਕੀਤੇ ਗਏ ਹਨ।

ਪੁਲਿਸ ਵੱਲੋ ਕੀਤੀ ਗਈ ਮੁੱਢਲੀ ਤਫਤੀਸ਼ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਕੁਮਾਰ ਪਹਿਲਾਂ ਵੀ ਸੂਰਜ ਨਾਥ ਦੇ ਸ਼ਿਵ ਸੰਕਰ ਦੇ ਡੇਰੇ ਪਰ ਆਉਂਦਾ ਜਾਂਦਾ ਸੀ ਅਤੇ ਮਿਤੀ 30 ਅਕਤੂਬਰ ਦੀ ਰਾਤ ਨੂੰ ਵੀ ਸੂਰਜ ਨਾਥ ਦੇ ਡੇਰੇ ਪਰ ਆਇਆ ਸੀ, ਜਿਸਨੇ ਪੈਸਿਆਂ ਖਾਤਰ ਲਾਲਚ ਵਿਚ ਆ ਕੇ ਸੂਰਜ ਨਾਥ ਦੇ ਸਿਰ ਵਿਚ ਕੁਹਾੜੀ ਨਾਲ ਸੱਟਾਂ ਮਾਰੀਆਂ ਸੀ, ਜਿਸਦੀ ਬਾਅਦ ਵਿਚ ਮੌਤ ਹੋ ਗਈ। ਦੋਸ਼ੀ ਨੂੰ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾਂ ਸਬੰਧੀ ਹੋਰ ਵੀ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ।

ਮੁਕੱਦਮਾਂ ਨੰਬਰ 107, ਮਿਤੀ 01.11.2021 ਅ/ਧ 302 ਭ.ਦ: ਥਾਣਾ ਖ ੂਈ ਖੇੜ੍ਹਾ

ਬ੍ਰਾਮਦਗੀ: –

01 ਮੋਬਾਈਲ ਮਾਰਕਾ ਠੳਮਬੋ ਰੰਗ ਕਾਲਾ
2)01 ਸਿੰਮ ਕਾਰਡ
3)1550/- ਰੁਪਏ ਨਗਦੀ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION