26.7 C
Delhi
Thursday, May 2, 2024
spot_img
spot_img

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਰਿਸਰਚ ਵਿਭਾਗ ਨੂੰ ਬੰਦ ਕਰਕੇ ਹਿਸਟਰੀ ਵਿਚ ਮਰਜ ਕਰਨ ਦੀ ਕਾਰਵਾਈ ਕੌਮ ਵਿਰੋਧੀ: ਮਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 11 ਮਈ, 2022 –
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾਂ ਸਿੱਖ ਕੌਮ ਦੀ ਇਕੋ-ਇਕ ਵਾਹਿਦ ਉਹ ਸਿਰਮੌਰ ਸੰਸਥਾਂ ਹੈ ਜਿਸਦੀ ਜ਼ਿੰਮੇਵਾਰੀ ਸਿੱਖ ਧਰਮ ਦਾ ਪ੍ਰਚਾਰ, ਪ੍ਰਸਾਰ ਕਰਨ ਦੇ ਨਾਲ-ਨਾਲ ਇਸ ਅਧੀਨ ਚੱਲ ਰਹੇ ਸਭ ਵਿਦਿਅਕ ਅਤੇ ਸਿਹਤਕ ਅਦਾਰਿਆ ਨੂੰ ਬਾਖੂਬੀ ਪ੍ਰਬੰਧ ਨਾਲ ਚਲਾਉਣ ਅਤੇ ਇਨ੍ਹਾਂ ਦੋਵਾਂ ਖੇਤਰਾਂ ਵਿਚ ਮਨੁੱਖਤਾ ਦੀ ਸੇਵਾ ਕਰਨ ਦੇ ਫਰਜ ਵੀ ਹਨ । ਭਾਵ ਮਨੁੱਖਤਾ ਨੂੰ ਸਰੀਰਕ, ਮਾਨਸਿਕ, ਇਖਲਾਕੀ, ਵਿਦਿਅਕ ਅਤੇ ਸਿਹਤਕ ਤੌਰ ਤੇ ਸਹੀ ਦਿਸ਼ਾ ਵੱਲ ਅਗਵਾਈ ਦੇਣ ਦੇ ਫਰਜ ਵੀ ਅਦਾ ਕਰਨਾ ਹੈ ।

ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਸੰਸਥਾਂ ਦੇ ਅਧੀਨ ਫਤਹਿਗੜ੍ਹ ਸਾਹਿਬ ਵਿਖੇ ਬੀਤੇ ਸਮੇ ਤੋ ਕੰਮ ਕਰਦੀ ਆ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਜੋ ਉਪਰੋਕਤ ਖੇਤਰਾਂ ਵਿਚ ਡੂੰਘੀ ਖੋਜ਼ ਕਰਨ ਦੇ ਮਕਸਦ ਨਾਲ ‘ਰਿਸਰਚ ਡਿਪਾਰਟਮੈਟ’ ਕਾਇਮ ਕੀਤਾ ਗਿਆ ਸੀ, ਉਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਬੋਰਡ ਮੈਬਰਾਂ ਨੇ ਉਸਨੂੰ ਖਤਮ ਕਰਕੇ ਹਿਸਟਰੀ ਵਿਭਾਗ ਵਿਚ ਮਰਜ ਕਰ ਦਿੱਤਾ ਹੈ । ਜਿਸ ਨਾਲ ਸਿੱਖ ਧਰਮ, ਗੁਰਬਾਣੀ, ਮਨੁੱਖੀ ਕਦਰਾਂ-ਕੀਮਤਾਂ ਉਤੇ ਹੋਣ ਵਾਲੀ ਮਨੁੱਖਤਾ ਪੱਖੀ ਖੋਜ਼ ਦਾ ਅੰਤ ਕਰ ਦਿੱਤਾ ਗਿਆ ਹੈ ।

ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨਵਰਸਿਟੀ ਦੇ ਪ੍ਰਬੰਧਕਾਂ ਨੂੰ ਅਤਿ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਇਹ ਨੇਕ ਸਲਾਹ ਦਿੰਦਾ ਹੈ ਕਿ ਖੋਜ਼ ਤੇ ਅਧਾਰਿਤ ਲੰਮੇ ਸਮੇ ਤੋ ਚੱਲਦੇ ਆ ਰਹੇ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਚੱਲਦਾ ਰੱਖਿਆ ਜਾਵੇ ਤਾਂ ਕਿ ਇਸ ਵਿਭਾਗ ਰਾਹੀ ਕੇਵਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀ ਬਲਕਿ ਸੰਸਾਰ ਪੱਧਰ ਤੇ ਗੁਰਬਾਣੀ ਅਤੇ ਇਤਿਹਾਸਿਕ ਖੋਜ਼ਾਂ ਦੇ ਉਦਮ ਨੂੰ ਕਰਦੇ ਹੋਏ ਸਾਡੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਸਹੀ ਦਿਸ਼ਾ ਵੱਲ ਹੁੰਦਾ ਰਹੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਮਹਾਨ ਵਿਦਿਅਕ ਸੰਸਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਪ੍ਰਬੰਧਕਾਂ ਵੱਲੋ ਸਿੱਖ ਵਿਰੋਧੀ ਤਾਕਤਾਂ ਅਤੇ ਹੁਕਮਰਾਨਾਂ ਦੇ ਕੌਮ ਵਿਰੋਧੀ ਆਦੇਸ਼ਾਂ ਨੂੰ ਮੰਨਦੇ ਹੋਏ ਜੋ ਰਿਸਰਚ ਵਿਭਾਗ ਨੂੰ ਬੰਦ ਕਰਕੇ ਹਿਸਟਰੀ ਵਿਭਾਗ ਵਿਚ ਮਰਜ ਕਰਨ ਦੀ ਗੁਸਤਾਖੀ ਕੀਤੀ ਹੈ, ਉਸਦਾ ਜੋਰਦਾਰ ਖੰਡਨ ਕਰਦੇ ਹੋਏ ਅਤੇ ਇਸ ਕੀਤੇ ਗਏ ਕੌਮ ਵਿਰੋਧੀ ਫੈਸਲੇ ਨੂੰ ਮੁੜ ਵਿਚਾਰ ਕਰਦੇ ਹੋਏ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਚਲਾਉਣ ਲਈ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਸਭ ਕੌਮਾਂ ਅਤੇ ਧਰਮ ਤਾਂ ਆਪਣੀਆ ਸੰਸਥਾਵਾਂ ਰਾਹੀ ਆਪੋ-ਆਪਣੇ ਧਰਮ ਦੇ ਅੱਛੇ ਗੁਣਾਂ, ਤਹਿਜੀਬ, ਸਲੀਕੇ ਅਤੇ ਇਤਿਹਾਸਿਕ ਫਖ਼ਰ ਵਾਲੇ ਕਾਰਨਾਮਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਆਪੋ-ਆਪਣੀਆ ਜ਼ਿੰਮੇਵਾਰੀਆ ਨਿਭਾਅ ਰਹੇ ਹਨ ।

ਪਰ ਸਿੱਖ ਕੌਮ ਦੇ ਵਿਦਿਅਕ ਅਤੇ ਸਿਹਤਕ ਅਦਾਰਿਆ ਉਤੇ ਪ੍ਰਬੰਧ ਕਰ ਰਹੇ ਮੌਜੂਦਾ ਅਧਿਕਾਰੀ ਆਪਣੀ ਹੀ ਧਰਮ ਤੇ ਕੌਮ ਦੇ ਵਿਸਿਆ ਉਤੇ ਰਿਸਰਚ ਵਿਭਾਗ ਨੂੰ ਬੰਦ ਕਰਕੇ ਇਸ ਕੰਮ ਵਿਚ ਖੁਦ ਹੀ ਵੱਡੀਆ ਰੁਕਾਵਟਾਂ ਪਾਉਣ ਅਤੇ ਹੁਕਮਰਾਨਾਂ-ਪੰਥ ਵਿਰੋਧੀ ਸ਼ਕਤੀਆਂ ਦਾ ਗੁਲਾਮ ਹੋਣ ਨੂੰ ਪ੍ਰਵਾਨ ਕਰਨਾ ਜਿਥੇ ਅਤਿ ਦੁੱਖਦਾਇਕ ਹੈ, ਉਥੇ ਗੁਰੂ ਸਾਹਿਬਾਨ ਜੀ ਦੀ ਨਿਰਪੱਖਤਾ ਤੇ ਆਜਾਦੀ ਨਾਲ ਵਿਚਰਣ ਦੀ ਕੌਮੀ ਸੋਚ ਨੂੰ ਪਿੱਠ ਦੇਣ ਵਾਲੀ ਹੈ ।

ਇਸ ਵਿਭਾਗ ਨੂੰ ਖਤਮ ਕਰਕੇ ਇਸ ਦਿਸ਼ਾ ਵੱਲ ਪ੍ਰਬੰਧਕ ਕੇਵਲ ਵੱਡਾ ਕੌਮੀ ਨੁਕਸਾਨ ਹੀ ਕਰਨ ਦੇ ਭਾਗੀਦਾਰ ਨਹੀਂ ਬਣ ਰਹੇ ਬਲਕਿ ਜੋ ਰਿਸਰਚ ਵਿਭਾਗ ਦੀਆਂ ਵੱਡੀਆ ਮਹੱਤਵਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅਸਾਮੀਆ ਹਨ, ਉਨ੍ਹਾਂ ਪ੍ਰੌਫੈਸਰਜ਼, ਡਾਕਟਰਜ ਅਤੇ ਖੋਜ਼ੀਆਂ ਨੂੰ ਨਿਰਉਤਸਾਹਿਤ ਕਰਨ ਦੀ ਵੀ ਵੱਡੀ ਗਲਤੀ ਕਰ ਰਹੇ ਹਨ ।

ਹੁਣ ਜਦੋਂ ਇਸ ਯੂਨੀਵਰਸਿਟੀ ਵਿਚ ਇਹ ਅਸਾਮੀਆ ਨਿਰੰਤਰ ਕੰਮ ਕਰਦੀਆ ਆ ਰਹੀਆ ਹਨ, ਤਾਂ ਉਨ੍ਹਾਂ ਨੂੰ ਕੰਮ ਰਹਿਤ ਕਰਕੇ ਕੇਵਲ ਉਨ੍ਹਾਂ ਪੌ੍ਰਫੈਸਰ ਅਤੇ ਡਾਕਟਰਜ਼ ਦੇ ਕਿੱਤਿਆ ਤੇ ਰੋਜੀਆ ਨੂੰ ਹੀ ਵੱਡਾ ਨੁਕਸਾਨ ਨਹੀਂ ਕਰ ਰਹੇ, ਬਲਕਿ ਸਿੱਖ ਇਤਿਹਾਸ, ਗੁਰਬਾਣੀ ਦੀ ਡੁੰਘਾਈ, ਮਨੁੱਖੀ ਕਦਰਾਂ-ਕੀਮਤਾਂ ਅਤੇ ਹੋਰ ਸਮਾਜਿਕ ਉੱਚ ਰਵਾਇਤਾ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਵੱਡੀ ਰੁਕਾਵਟ ਬਣ ਰਹੇ ਹਨ । ਜੋ ਕਿ ਸਿੱਖ ਕੌਮ ਲਈ ਅਤੇ ਸਾਡੇ ਵਰਗੇ ਇਨਸਾਨਾਂ ਲਈ ਅਸਹਿ ਹੈ ।

ਇਸ ਤੋ ਪਹਿਲੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਸਿੱਖ ਕੌਮ ਇਸ ਵਿਰੁੱਧ ਕੋਈ ਅਮਲੀ ਕਾਰਵਾਈ ਕਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਚੱਲਦੇ ਆ ਰਹੇ ਰਿਸਰਚ ਵਿਭਾਗ ਨੂੰ ਪਹਿਲੇ ਦੀ ਤਰ੍ਹਾਂ ਹੀ ਸੰਜ਼ੀਦਗੀ ਤੇ ਜ਼ਿੰਮੇਵਾਰੀ ਨਾਲ ਚਾਲੂ ਰੱਖਣ ਤਾਂ ਕਿ ਇਸ ਦਿਸ਼ਾ ਵੱਲ ਖੋਜ਼ ਦੇ ਅਗਾਹਵਾਧੂ ਕੰਮ ਵਿਚ ਕੋਈ ਵੀ ਧਿਰ, ਹੁਕਮਰਾਨ, ਸਰਕਾਰ ਜਾਂ ਪੰਥ ਵਿਰੋਧੀ ਸ਼ਕਤੀ ਰੁਕਾਵਟ ਪਾਉਣ ਦੀ ਸਾਜਿਸ ਵਿਚ ਸਫਲ ਨਾ ਹੋ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਪ੍ਰਬੰਧਕ ਇਸ ਰਿਸਰਚ ਵਿਭਾਗ ਨੂੰ ਜਲਦੀ ਹੀ ਫਿਰ ਸੁਰੂ ਕਰ ਦੇਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION