22.8 C
Delhi
Wednesday, May 1, 2024
spot_img
spot_img

ਸੁਖ਼ਪਾਲ ਖ਼ਹਿਰਾ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਵਜੋਂ ਰਾਮਗੜ੍ਹ ਵਿਖ਼ੇ ਵੱਡਾ ਇਕੱਠ, ਮਹਿਤਾਬ ਖ਼ਹਿਰਾ ਨੇ ਕਿਹਾ ਮੇਰੇ ਪਿਤਾ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਸ਼ਿਸ਼

ਯੈੱਸ ਪੰਜਾਬ
ਕਪੂਰਥਲਾ, 14 ਨਵੰਬਰ, 2021:
ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਉਪਰੰਤ ਉਹਨਾਂ ਦੇ ਬੇਟੇ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਅੱਜ ਆਪਣੇ ਜੱਦੀ ਪਿੰਡ ਰਾਮਗੜ ਵਿਖੇ ਹਜਾਰਾਂ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾਂ ਕਿ ਈ.ਡੀ ਦੀ ਇਹ ਕਾਰਵਾਈ ਸਰਾਸਰ ਗੈਰਕਾਨੂੰਨੀ, ਗੈਰਸੰਵਿਧਾਨਕ ਅਤੇ ਸੂਬੇ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਜੀ ਕਿਸੇ ਤਰਾਂ ਦੀ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹਨ ਅਤੇ ਨਾ ਹੀ ਉਹਨਾਂ ਕੋਈ ਗਲਤ ਕੰਮ ਕੀਤਾ ਹੈ ਜਿਵੇਂ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਇਲਜਾਮ ਲਗਾਇਆ ਗਿਆ ਹੈ। ਮੇਰੇ ਪਿਤਾ ਜੀ ਬੇਇਨਸਾਫੀ ਖਿਲਾਫ ਅਵਾਜ ਉਠਾਉਣ ਵਾਲੇ ਹਨ ਅਤੇ ਜਿੰਦਗੀ ਭਰ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਸੰਘਰਸ਼ ਕੀਤਾ ਹੈ।

ਮਹਿਤਾਬ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਪਤਾ ਨਹੀਂ ਲਗਾ ਕਿ ਉਹਨਾਂ ਦੇ ਪਿਤਾ ਨੂੰ ਕਿਸ ਅਧਾਰ ਉੱਪਰ ਗ੍ਰਿਫਤਾਰ ਕੀਤਾ ਗਿਆ ਹੈ? ਉਹਨਾਂ ਕਿਹਾ ਕਿ ਨਾ ਤਾਂ ਈ.ਡੀ ਨੇ ਉਹਨਾਂ ਨੂੰ ਈ.ਸੀ.ਆਈ.ਆਰ ਦੀ ਕਾਪੀ ਮੁਹੱਈਆ ਕਰਵਾਈ ਹੈ ਅਤੇ 11 ਨਵੰਬਰ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਸਮੇਂ ਗ੍ਰਿਫਤਾਰੀ ਦੇ ਅਧਾਰ ਦੀ ਕਾਪੀ ਮੁਹੱਈਆ ਕਰਵਾਈ ਹੈ। ਉਹਨਾਂ ਕਿਹਾ ਕਿ ਇਹ ਕਿਸੇ ਵੀ ਦੋਸ਼ੀ ਦੇ ਅਧਿਕਾਰਾਂ ਦੀ ਮੁਕੰਮਲ ਉਲੰਘਣਾ ਹੈ ਵਿਸ਼ੇਸ਼ ਤੋਰ ਉੱਪਰ ਜਦ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਂਇੰਦਾ ਹੋਣ ਦੇ ਨਾਲ ਨਾਲ ਵਿਰੋਧੀ ਧਿਰ ਦਾ ਨੇਤਾ ਰਹਿ ਚੁੱਕਾ ਹੋਵੇ।

ਮਹਿਤਾਬ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਈ.ਡੀ ਨੇ ਇਲਜਾਮ ਲਗਾਇਆ ਕਿ ਸੁਖਪਾਲ ਸਿੰਘ ਖਹਿਰਾ ਜਾਂਚ ਤੋਂ ਬੱਚ ਰਹੇ ਹਨ ਅਤੇ ਸਹਿਯੋਗ ਨਹੀਂ ਦੇ ਰਹੇ। ਮਹਿਤਾਬ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਈ.ਡੀ ਸਾਹਮਣੇ ਦਿੱਲੀ ਅਤੇ ਚੰਡੀਗੜ ਵਿਖੇ 11 ਵਾਰ ਪੇਸ਼ ਹੋਏ ਜਿਥੇ ਕਿ ਹਰ ਵਾਰ 7-8 ਘੰਟੇ ਸੁਣਵਾਈ ਹੁੰਦੀ ਸੀ।

ਉਹਨਾਂ ਕਿਹਾ ਕਿ ਉਸਦੇ ਪਿਤਾ ਖੁਦ ਸੰਮਨ ਵਾਲੀ ਤਰੀਕ ਭੁਗਤਨ ਉਪਰੰਤ ਅਗਲੇ ਦਿਨ ਵੀ ਬਿਨਾਂ ਕਿਸੇ ਸੰਮਨ ਦੇ ਪੇਸ਼ ਹੋ ਕੇ ਜਾਂਚ ਵਿੱਚ ਸਹਿਯੋਗ ਕਰਦੇ ਸਨ, ਮਿਸਾਲ ਦੇ ਤੋਰ ਤੇ ਉਹਨਾਂ ਨੂੰ ਅਧਿਕਾਰਤ ਤੋਰ ਤੇ ਸਿਰਫ 10.11.21 ਲਈ ਸੰਮਨ ਕੀਤਾ ਗਿਆ ਸੀ ਪਰੰਤੂ ਉਹ ਵਲੰਟੀਅਰ ਢੰਗ ਨਾਲ 11.11.21 ਨੂੰ ਵੀ ਚੰਡੀਗੜ ਪੇਸ ਹੋਏ ਜਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਹਨਾਂ ਕਿਹਾ ਕਿ ਇਹਨਾਂ ਸੁਣਵਾਈਆਂ ਦੋਰਾਨ ਉਹਨਾਂ ਨੇ ਲਗਭਗ 100 ਘੰਟੇ ਈ.ਡੀ ਨਾਲ ਬਿਤਾਏ। ਉਹਨਾਂ ਦੱਸਿਆ ਕਿ ਈ.ਡੀ ਨੇ ਜੋ ਵੀ ਦਸਤਾਵੇਜ ਮੰਗੇ ਉਹ ਮੁਹੱਈਆ ਕਰਵਾਏ ਗਏ, ਚਾਹੇ ਬੈਂਕ ਖਾਤਿਆਂ ਦੀ ਡਿਟੇਲ ਹੋਵੇ, ਖੇਤੀਬਾੜੀ ਜਮੀਨ, ਜਾਇਦਾਦਾਂ ਦੇ ਵੇਰਵੇ, ਚੋਣ ਐਫੀਡੇਵਿਟ ਆਦਿ ਹੋਣ।

ਮਹਿਤਾਬ ਨੇ ਕਿਹਾ ਕਿ ਈ.ਡੀ ਦਾ ਇਹ ਇਲਜਾਮ ਕਿ 2014-2021 ਸੱਤ ਸਾਲਾਂ ਦੋਰਾਨ ਪਰਿਵਾਰ ਦੀ ਆਮਦਨ ਅਤੇ ਖਰਚੇ ਵਿੱਚ 3.40 ਕਰੋੜ ਰੁਪਏ ਦਾ ਫਰਕ ਹੈ, ਬਹੁਤ ਹੀ ਹਾਸੋਹੀਣਾ ਅਤੇ ਬੇਤੁਕਾ ਹੈ। ਉਹਨਾਂ ਕਿਹਾ ਕਿ 25 ਲੱਖ ਰੁਪਏ ਸਲਾਨਾ ਦੀ ਖੇਤੀਬਾੜੀ ਆਮਦਨ ਨੂੰ ਜੋੜਣ ਵਿੱਚ ਈ.ਡੀ ਅਸਫਲ ਰਹੀ ਹੈ ਜੋ ਕਿ ਉਸ ਦੇ ਝੂਠ ਦਾ ਖੁਲਾਸਾ ਕਰਦਾ ਹੈ ਨਾਲ ਹੀ ਉਹਨਾਂ ਦੇ ਪਿਤਾ ਨੇ ਸੰਨ 2016 ਵਿੱਚ ਆਪਣੀ ਬੇਟੀ ਦੇ ਵਿਆਹ ਅਤੇ 2019 ਵਿੱਚ ਬੇਟੇ ਦੇ ਵਿਆਹ ਲਈ ਖੇਤੀਬਾੜੀ ਜਮੀਨ ਅਤੇ ਚੰਡੀਗੜ ਘਰ ਬੈਕਾਂ ਕੋਲ ਗਿਰਵੀ ਰੱਖ ਕੇ 3 ਕਰੋੜ ਰੁਪਏ ਦੇ ਤਿੰਨ ਕਰਜੇ ਲਏ ਹਨ।

ਮਹਿਤਾਬ ਨੇ ਕਿਹਾ ਕਿ ਈ.ਡੀ ਨੇ ਇੱਕ ਹੋਰ ਨਿਰਅਧਾਰ ਅਤੇ ਝੂਠਾ ਇਲਜਾਮ ਲਗਾਇਆ ਹੈ ਕਿ ਉਹਨਾਂ ਨੇ ਅਪ੍ਰੈਲ-ਮਈ 2016 ਵਿੱਚ ਅਮਰੀਕਾ ਫੇਰੀ ਦੋਰਾਨ 1.19 ਲੱਖ ਡਾਲਰ ਇਕੱਠੇ ਕੀਤੇ। ਮਹਿਤਾਬ ਨੇ ਸਾਫ ਕੀਤਾ ਕਿ 2016 ਦਾ ਉਹਨਾਂ ਦਾ ਟੂਅਰ ਆਮ ਆਦਮੀ ਪਾਰਟੀ ਵੱਲੋਂ 2017 ਵਿਧਾਨ ਸੜਾ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਅਯੋਜਿਤ ਅਤੇ ਸਪੋਂਸਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਆਪ ਯੂ.ਐਸ.ਏ ਟੀਮ ਵੱਲੋਂ 2016 ਵਿੱਚ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ 16 ਮੀਟਿੰਗਾਂ ਅਯੋਜਿਤ ਕੀਤੀਆਂ ਗਈਆਂ ਸਨ ਅਤੇ ਇਸ ਟੂਰ ਸਬੰਧੀ ਪੋਸਟਰ ਆਮ ਆਦਮੀ ਪਾਰਟੀ ਯੂ.ਐਸ.ਏ ਦੇ ਵੈਰੀਫਾਈਡ ਪੇਜ ਤੋਂ ਸ਼ੇਅਰ ਕੀਤੀਆਂ ਗਈਆਂ ਜਿਸ ਉੱਪਰ ਕਿ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਚੋਣ ਨਿਸ਼ਾਨ ਦੀ ਤਸਵੀਰ ਲੱਗੀ ਹੋਈ ਹੈ।

ਉਹਨਾਂ ਕਿਹਾ ਕਿ ਇਸ ਫੰਡ ਰੇਜਰ ਦੀਆਂ ਸਾਰੀਆਂ ਗਤੀਵਿਧੀਆਂ ਯੂ.ਐਸ.ਏ ਆਮ ਆਦਮੀ ਪਾਰਟੀ ਦੇ ਪੇਜ ਤੇ ਅੱਜ ਵੀ ਹਨ। ਉਹਨਾਂ ਕਿਹਾ ਕਿ ਯੂ.ਐਸ.ਏ ਆਪ ਟੀਮ ਨੇ ਇਹਨਾਂ ਮੀਟਿੰਗਾਂ ਤੋਂ ਸਾਰੇ ਫੰਡ ਇਕੱਠੇ ਕੀਤੇ ਅਤੇ ਇਹਨਾਂ ਫੰਡਾਂ ਨਾਲ ਮੇਰੇ ਪਿਤਾ ਜੀ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਈ.ਡੀ ਨੇ ਉਹਨਾਂ ਦੇ ਪਿਤਾ ਕੋਲੋਂ ਕਿਸੇ ਪ੍ਰਕਾਰ ਦੀ ਵਿਦੇਸ਼ੀ ਕਰੰਸੀ ਜਬਤ ਨਹੀਂ ਕੀਤੀ ਅਤੇ ਮਹਿਤਾਬ ਨੇ ਸਵਾਲ ਕੀਤਾ ਕਿ ਕੀ 1.19 ਲੱਖ ਡਾਲਰ ਲੈ ਕੇ ਅਮਰੀਕਾ ਤੋਂ ਵਾਪਿਸ ਭਾਰਤ ਆਉਣਾ ਮੁਮਕਿਨ ਹੈ?

ਮਹਿਤਾਬ ਨੇ ਕਿਹਾ ਕਿ ਜਦ ਮਿਤੀ 11.11.21 ਨੂੰ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਕਜ ਗੁਪਤਾ ਦਾ ਬਿਆਨ ਕਿ ਆਮ ਆਦਮੀ ਪਾਰਟੀ ਨੇ ਕਿਸੇ ਪ੍ਰਕਾਰ ਦੀ ਅਧਿਕਾਰਤ ਫੰਡ ਰੇਜੰਗ ਨਹੀਂ ਕੀਤੀ, ਉਸ ਦੇ ਪਿਤਾ ਨੂੰ ਦਿਖਾਇਆ ਗਿਆ ਤਾਂ ਉਹਨਾਂ ਨੇ ਇਹ ਸਾਰੀ ਜਾਣਕਾਰੀ ਈ.ਡੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਈ.ਡੀ ਨੇ ਇਸ ਨੂੰ ਰਿਕਾਰਡ ਵਿੱਚ ਨਹੀਂ ਲਿਆ ਜਿਸ ਉਪਰੰਤ ਉਸ ਦੇ ਪਿਤਾ ਨੇ ਪੋਸਟਰਾਂ ਅਤੇ ਈਮੇਲ ਸਮੇਤ ਵਿਸਥਾਰਪੂਰਵਕ ਜਾਣਕਾਰੀ ਈ.ਡੀ ਦੇ ਜਾਂਚ ਅਧਿਕਾਰੀ ਸ਼੍ਰੀ ਮੀਨਾ ਨੂੰ ਈਮੇਲ ਕਰ ਦਿੱਤੀ।

ਮਹਿਤਾਬ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਪਿਤਾ ਦੇ ਵਿਚਾਲੇ ਬੇਹੱਦ ਖਰਾਬ ਰਿਸ਼ਤੇ ਹਨ ਜਿਹਨਾਂ ਨੂੰ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੌਂ ਟਵਿੱਟਰ ਰਾਹੀਂ ਹਟਾਇਆ ਗਿਆ ਸੀ ਅਤੇ ਫਿਰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਪਰੰਤੂ ਈ.ਡੀ ਨੇ ਉਹਨਾਂ ਨੂੰ ਫਸਾਉਣ ਲਈ ਉਹਨਾਂ ਦੇ ਵਿਰੋਧੀਆਂ ਦੇ ਬਿਆਨ ਉੱਪਰ ਭਰੋਸਾ ਕੀਤਾ।

ਅਖੀਰ ਮਹਿਤਾਬ ਨੇ ਕਿਹਾ ਕਿ ਜਿਵੇਂ ਪਹਿਲਾਂ ਦੱਸਿਆ ਉਸ ਦੇ ਪਿਤਾ ਦਾ ਨਾਮ ਨਾ ਤਾਂ ਫਾਜਿਲਕਾ ਐਨ.ਡੀ.ਪੀ.ਐਸ ਮਾਮਲੇ ਵਿੱਚ ਹੈ ਨਾ ਚਲਾਨ ਵਿੱਚ ਹੈ ਨਾ ਹੀ ਉਹਨਾਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਅਤੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਉਕਤ ਐਨ.ਡੀ.ਪੀ.ਐਸ ਮਾਮਲੇ ਦੀ ਕਾਰਵਾਈ ਉੱਪਰ ਰੋਕ ਲਗਾਈ ਹੋਈ ਹੈ ਪਰੰਤੂ ਫਿਰ ਵੀ ਈ.ਡੀ. ਇਸ ਨੂੰ ਸ਼ਡਿਊਲ ਅਪਰਾਧ ਬਣਾਕੇ ਉਹਨਾਂ ਦੇ ਪਿਤਾ ਨੂੰ ਫਸਾਉਣ ਲਈ ਪੂਰੀ ਵਾਹ ਲਗਾ ਰਹੀ ਹੈ।

ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੇ ਭਰੋਸਾ ਦਿਵਾਇਆ ਕਿ ਉਹ ਹਰ ਅੋਖੀ ਘੜੀ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੇ ਹਨ ਅਤੇ ਡਟਵਾਂ ਸਾਥ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION