35.1 C
Delhi
Thursday, May 2, 2024
spot_img
spot_img

ਸਪਰਿੰਗਫੀਲਡ ਓਹਾਇਓ ਮੈਮੋਰੀਅਲ ਡੇ ਪਰੇਡ ਵਿਚ ਵਿਸ਼ਵ ਜੰਗਾਂ ਦੋਰਾਨ ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫੋਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਡੇਟਨ (ਅਮਰੀਕਾ), 3 ਜੂਨ, 2019 –

ਸ਼ਹੀਦ ਅਮਰੀਕੀ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿਚ ਹਰ ਸਾਲ ਮੈਮੋਰੀਅਲ ਡੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਖੇ ਵੀ ਮੈਮੋਰੀਅਲ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਵਿਭਾਗਾ, ਜਥੇਬੰਦੀਆ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿਚ ਇੱਥੋ ਦੇ ਸ਼ਹੀਦਾ ਦੀਆ ਤਸਵੀਰਾˆ ਪੋਸਟਰਾ ‘ਤੇ ਲਾ ਕੇ ਉਨ੍ਹਾˆ ਨੂੰ ਯਾਦ ਕੀਤਾ ਗਿਆ।

ਪਰੇਡ ਵਿਚ ਸਪਰਿੰਗਫੀਲਡ ਸ਼ਹਿਰ ਦੇ ਵਸਨੀਕ ਅਵਤਾਰ ਸਿੰਘ ਆਪਣੇ ਪਰਿਵਾਰ ਸਮੇਤਂ ਪਿਛਲੇ 20 ਸਾਲਾਂ ਤੋਂ ਉਚੇਰੇ ਤੌਰ ‘ਤੇ ਭਾਗ ਲੈ ਰਹੇ ਹਨ। ਉਹਨਾਂ ਦੇ ਨਾਲ ਸਪਰਿੰਗਫੀਲਡ ਦੇ ਨਾਲ ਲਗਦੇ ਸ਼ਹਿਰ ਡੇਟਨ, ਸਿਨਸਿਨਾਟੀ, ਨਿਊਯਾਰਕ ਤੋਂ ਵੀ 100 ਦੇ ਕਰੀਬ ਪਤਵੰਤਿਆਂ ਨੇ ਭਾਗ ਲਿਆ ਤੇ ਇਸ ਪਰੇਡ ਦਾ ਆਨੰਦ ਮਾਣਿਆ। ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿਖ ਫਲੋਟ ਵਿਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿਖ ਫੋਜੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਫਲੋਟ ਜਿਸ ਵਿਚ ਅਮਰੀਕੀ ਸਿੱਖਾਂ ਵਲੋਂ ਅਮਰੀਕੀਆਂ ਨੂੰ ਮੈਮੋਰੀਅਲ ਡੇ ‘ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ, ਜਦੋਂ ਬਜਾਰਾਂ ਵਿੱਚੋਂ ਲੰਘੀ, ਤਾਂ ਨਿਵੇਕਲੀ ਪਛਾਣ ਕਰਕੇ ਸੜ੍ਹਕ ਕੰਢੇ ਖੜੇ ਲੋਕਾ ਨੇ ਉਨ੍ਹਾˆ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ।ਕਈ ਲੋਕਾ ਨੇ ਸਿੱਖਾਂ ਨੂੰ ,”ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇ,” ਕਹਿ ਕੇ ਵਧਾਈ ਵੀ ਦਿੱਤੀ।

ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 1999 ਵਿਚ ਸ਼ਾਮਲ ਹੋਏ ਸਨ ਤੇ ਉਹਨਾਂ ਨੂੰ ਇਸ ਕਮਿਉਨਟੀ ਦਾ ਹਿੱਸਾ ਹੋਣ ਤੇ ਮਾਣ ਹੈ। ਅਮਰੀਕਾ ਵਿਚ ਸਤੰਬਰ 2001 ਦੇ ਹਮਲੇ ਤੋਂ ਬਾਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਲਈ ਇਹ ਹੋਰ ਵੀ ਜਰੂਰੀ ਹੋ ਗਿਆ ਹੈ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਵਿਚ ਭਾਗ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲਗ ਸਕੇ।

ਡੇਟਨ ਦੇ ਵਸਨੀਕ ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ ਮੁਹਿੰਮ ਦੇ ਕਨਵੀਵਰ ਤੇ ਸਿੱਖ ਐਕਪੀਵਿਸਟ ਸਮੀਪ ਸਿੰਘ ਗੁਮਟਾਲਾ ਦਾ ਕਹਿਣਾ ਹੈ ੳਹ ਪਰਿਵਾਰ ਸਮੇਤ ਬਹੁਤ ਹੀ ਉਤਸ਼ਾਹ ਨਾਲ ਇਸ ਪਰੇਡ ਵਿਚ ਸ਼ਾਮਲ ਹੁੰਦੇ ਹਨ। ਉਹਨਾਂ ਦੇ ਬੱਚੇ ਬਹੁਤ ਹੀ ਮਾਣ ਨਾਲ ਸੜਕ ਤੇ ਅਮਰੀਕੀ ਝੰਡੇ ਅਤੇ ਬੈਨਰ ਫੜ ਕੇ ਤੁਰਦੇ ਹਨ। ਪਰੇਡ ਸਾਨੂੰ ਵਿਸ਼ਵ ਯੁਧਾਂ ਵਿਚ ਸ਼ਹੀਦ ਹੋਏ ਸਿੱਖ ਅਤੇ ਅਮਰੀਕੀ ਫੋਜੀਆਂ ਨੂੰ ਸ਼ਰਧਾਂਜਲੀ ਭੇਟ ਕਰਣ ਤੇ ਅਮਰੀਕੀ ਲੋਕਾਂ ਨੂੰ ਸਿੱਖਾਂ ਵਲੋਂ ਇਹਨਾਂ ਯੁਧਾਂ ਵਿਚ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੰਦੀ ਹੈ।

ਇਹ ਪਰੇਡ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਵਿਚ ਤਕਰੀਬਨ 2500 ਲੋਕ, 300 ਗੱਡੀਆਂ ਤੇ 120 ਸਥਾਨਕ ਸੰਸਥਾਵਾਂ ਭਾਗ ਲੈਂਦੀਆਂ ਹਨ। ਸਪਰਿੰਗਫੀਲਡ ਦੇ ਬਜਾਰਾਂ, ਘਰਾਂ ਦੇ ਬਾਹਰ ਅਤੇ ਪਾਰਕਾਂ ਵਿਚ ਲਗਭਗ 30 ਤੋਂ 35 ਹਜਾਰ ਲੋਕ ਇਸ ਪਰੇਡ ਦਾ ਆਨੰਦ ਮਾਣਦੇ ਹਨ। ਲੋਕਾਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੈਂਫ਼ਲੈਟ ਵੀ ਵੰਡੇ ਗਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION