30.1 C
Delhi
Friday, May 17, 2024
spot_img
spot_img

ਸ਼ਰਾਬ ਕਾਂਡ ’ਚ ਪੰਜਾਬ ਪੁਲਿਸ ਵੱਲਂ 135 ਹੋਰ ਗ੍ਰਿਫ਼ਤਾਰੀਆਂ, ਰਾਜੀਵ ਜੋਸ਼ੀ ਦੇ ਗੋਦਾਮ ’ਚੋਂ ਮੈਥਨੌਲ ਦੇ 284 ਡਰੱਮ ਜ਼ਬਤ

ਚੰਡੀਗੜ, 6 ਅਗਸਤ, 2020 –

ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸਾਂ ਅਤੇ 135 ਹੋਰ ਗਿ੍ਰਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਆਪਣੀ ਰਾਜ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ, ਜਦੋਂ ਕਿ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਗਿ੍ਰਫਤਾਰੀ ਲਈ ਘੇਰਾ ਹੋਰ ਸਖਤ ਕਰ ਦਿੱਤਾ ਹੈ।

ਇਸ ਦੁਖਾਂਤ ਦੇ ਮੁੱਖ ਮੁਲਜਮ ਰਾਜੀਵ ਜੋਸ਼ੀ ਦੀ ਮਿਲਰ ਗੰਜ, ਲੁਧਿਆਣਾ ਸਥਿਤ ਦੁਕਾਨ/ਗੋਦਾਮ ਤੋਂ ਕੁੱਲ 284 ਡਰੱਮ ਮੀਥੇਨੌਲ ਜ਼ਬਤ ਕੀਤੇ ਗਏ ਹਨ ਜਿਸ ਨੇ ਤਿੰਨ ਡਰੱਮ ਸ਼ਰਾਬ ਤਸਕਰਾਂ ਨੂੰ ਵੇਚੇ ਸਨ ਜਿਸ ਕਰਕੇ ਰਾਜ ਦੇ ਤਿੰਨ ਜਿਲਿਆਂ ਵਿਚ ਅਣਆਈਆਂ ਮੌਤਾਂ ਦਾ ਸਿਲਸਿਲਾ ਸੁਰੂ ਹੋਇਆ ਸੀ। ਇਸ ਦੁਖਾਂਤ ਵਿਚ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਦੁਖਾਂਤ ਦੀ ਜਾਂਚ ਜਾਰੀ ਹੈ ਅਤੇ ਮੁਕੱਦਮਿਆਂ ਦੀ ਤੇਜੀ ਨਾਲ ਪੜਤਾਲ ਮੁਕੰਮਲ ਕਰਨ ਲਈ ਦੋ ਵਿਸ਼ੇਸ਼ ਪੜਤਾਲੀਆਂ ਟੀਮਾਂ (ਐਸਆਈਟੀ) ਗਠਿਤ ਕੀਤੀਆਂ ਜਾ ਚੁੱਕੀਆਂ ਹਨ, ਅਤੇ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਵੱਖ ਵੱਖ ਜ਼ਿਲਿਆਂ ਵਿੱਚ ਵਿਚ ਤਾਲਮੇਲ ਸਦਕਾ ਛਾਪੇ ਮਾਰੇ ਜਾ ਰਹੇ ਹਨ।

ਉਨਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ 1528 ਨਾਜਾਇਜ ਸ਼ਰਾਬ, 7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਤਸਕਰੀ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕੁੱਲ ਦਰਜ ਕੀਤੇ ਗਏ 197 ਮਾਮਲਿਆਂ ਵਿੱਚ 11 ਦੇਸੀ ਦਾਰੂ ਦੀਆਂ ਭੱਠੀਆਂ ਵੀ ਭੱਠੀਆਂ ਫੜੀਆਂ ਗਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਅੰਮਿ੍ਰਤਸਰ ਪੁਲਿਸ ਨੇ ਸੀਨੀਅਰ ਅਧਿਕਾਰੀਆਂ ਦੁਆਰਾ ਨਿਗਰਾਨੀ ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕੀਤਾ ਹੈ।

ਸ੍ਰੀ ਗੁਪਤਾ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਮੱਦੇਨਜ਼ਰ ਸੁਰੂ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ ਕੁੱਲ 1489 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 1034 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਰਾਜ ਪੱਧਰੀ ਛਾਪੇਮਾਰੀ ਦੌਰਾਨ ਕੁੱਲ 29,422 ਲੀਟਰ ਨਾਜਾਇਜ਼ ਸ਼ਰਾਬ, 12,599 ਲੀਟਰ ਸ਼ਰਾਬ ਅਤੇ 5,82,406 ਕਿਲੋਗ੍ਰਾਮ ਲਾਹਣ ਸਮੇਤ 20,960 ਲੀਟਰ ਅਲਕੋਹਲ / ਸਪਿਰਿਟ ਬ੍ਰਾਮਦ ਕੀਤੀ ਗਈ ਹੈ ਅਤੇ 73 ਚਲਦੀਆਂ ਦੇਸੀ ਦਾਰੂ ਦੀਆਂ ਭੱਠੀਆਂ ਫੜੀਆਂ ਗਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਛਾਪੇਮਾਰੀ ਕਰਨ ਵਾਲੀਆਂ ਟੀਮਾਂ ਆਬਕਾਰੀ ਵਿਭਾਗ ਨਾਲ ਤਾਲਮੇਲ ਸਦਕਾ ਜੁੜੀਆਂ ਹੋਈਆਂ ਹਨ ਅਤੇ ਇਹ ਛਾਪੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਨਸ਼ੀਲੇ ਪਦਾਰਥਾਂ, ਨਾਜਾਇਜ਼ ਸ਼ਰਾਬ ਤਿਆਰ ਕਰਨ ਜਾਂ ਅਜਿਹੇ ਵਪਾਰ ਵਿੱਚ ਸ਼ਾਮਲ ਹੋਵੇ ਨੂੰ ਗਿ੍ਰਫਤਾਰ ਕੀਤਾ ਜਾ ਸਕੇ ਅਤੇ ਕਾਨੂੰਨ ਅਨੁਸਾਰ ਉਨਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

ਇਸ ਦੌਰਾਨ, ਮੁੱਖ ਮੰਤਰੀ ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਬਾਰੇ ਕੇਸਾਂ ਦੀ ਪ੍ਰਗਤੀ ਦਾ ਰੋਜਾਨਾਂ ਜਾਇਜਾ ਲੈ ਰਹੇ ਹਨ ਅਤੇ ਕੱਲ ਸ਼ੁੱਕਰਵਾਰ ਨੂੰ ਉਹ ਤਰਨਤਾਰਨ ਵਿਖੇ ਕੁੱਝ ਪੀੜਤ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ। ਉਸਨੇ ਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਕੇਸਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਪਾਏ ਗਏ ਲੋਕਾਂ ਖਿਲਾਫ ਕਤਲ ਦੇ ਕੇਸ ਦਰਜ ਕਰਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION