26.7 C
Delhi
Thursday, May 2, 2024
spot_img
spot_img

ਰੇਤ ਮਾਫ਼ੀਆ ’ਚ ਬਰਿੰਦਰ ਢਿੱਲੋਂ ਦਾ ਵੀ ਨਾਂਅ, ਕੈਪਟਨ ਜਾਂਚ ਕਰਾਉਣ: ਬਡਹੇੜੀ – ਢਿੱਲੋਂ ਨੇ ਕਿਹਾ ‘ਜਾਂਚ ਲਈ ਤਿਆਰ’

ਯੈੱਸ ਪੰਜਾਬ
ਚੰਡੀਗੜ੍ਹ, 21 ਅਗਸਤ, 2020:

ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਬਾਰੇ ਵੀਰਵਾਰ ਨੂੰ ਜਲੰਧਰ ਵਿਖ਼ੇ ਦਿੱਤੇ ਬਿਆਨ ’ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ’ਤੇ ਗੰਭੀਰ ਦੋਸ਼ ਲਗਾਉਂÎਦਆਂ ਕਿਹਾ ਕਿਹਾ ਹੈ ਕਿ ਰੇਤ ਮਾਫ਼ੀਆ ਵਿੱਚ ਬਰਿੰਦਰ ਢਿੱਲੋਂ ਦੇ ਨਾਂਅ ਦਾ ਵੀ ਜ਼ਿਕਰ ਆ ਰਿਹਾ ਹੈ। ਉਹਨਾਂ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਫ਼ਿਰ ਬਰਿੰਦਰ ਢਿੱਲੋਂ ਬਿਆਨਬਾਜ਼ੀ ਕਿਸ ਮੂੰਹ ਨਾਲ ਕਰ ਰਹੇ ਹਨ।

ਇਸੇ ਦੌਰਾਨ ਬਰਿੰਦਰ ਢਿੱਲੋਂ ਨੇ ਯੈੱਸ ਪੰਜਾਬ ਨਾਲ ਗੱਲਬਾਤ ਕਰਦਿਆਂ ਆਖ਼ਿਆ ਕਿ ਕਿਸੇ ਵੀ ਮਾਫ਼ੀਆ ਵਿੱਚ ਕਿਸੇ ਦਾ ਵੀ ਨਾਂਅ ਆਵੇ, ਜਾਂਚ ਹੋਣੀ ਹੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।

ਸ:ਬਡਹੇੜੀ ਨੇ ਅੱਜ ਇੱਥੇ ਜਾਰੀ ਇਥ ਬਿਆਨ ਵਿੱਚ ਕਿਹਾ ਕਿ ਯੂਥ ਕਾਂਗਰਸ ਪ੍ਰਧਾਨ ਤੋਂ ਇਲਾਵਾ 4 ਮੰਤਰੀ ਅਤੇ 37 ਵਿਧਾਇਕਾਂ ਦੇ ਵੀ ਨਾਂਅ ਆ ਰਹੇ ਹਨ ਜਿਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਮਲ ਹਨ।

ਉਨ੍ਹਾਂ ਆਖ਼ਿਆ ਕਿ ਉਕਤ ਤੋਂ ਇਲਾਵਾ ਅਕਾਲੀ ਦਲ ਬਾਦਲ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ, ਪੁਲਿਸ ਅਫ਼ਸਰਾਂ ਅਤੇ ਸਾਬਕਾ ਜੱਜ ਦਾ ਨਾਂਅ ਵੀ ਆ ਰਿਹਾ ਹੈ।

ਆਪਣੇ ਬੇਬਾਕ ਬਿਆਨ ਵਿਚ ਸ:ਬਡਹੇੜੀ ਨੇ ਆਖ਼ਿਆ ਕਿ 1985 ਤੋਂ ਅੱਜ ਤਕ ਇਸ ਵਪਾਰ ਨੂੰ ਮਾਫ਼ੀਆ ਬਣਾਉਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਖ਼ੁਦ ਮਾਈਨਿੰਗ ਦੀ ਠੇਕੇਦਾਰੀ ਕੀਤੀ ਹੋਈ ਹੈਅਤੇ ਇਸੇ ਕਰਕੇ ਇਹ ਕੰਮ ਛੱਡਿਆ ਸੀ ਕਿ ਇਸ ਕੰਮ ਵਿੱਚ ਗ਼ਲਤ ਕਾਰੋਬਾਰੀ ਦਾਖ਼ਲ ਹੋ ਚੁੱਕੇ ਸਨ।

ਸ: ਬਡਹੇੜੀ, ਜਿਨ੍ਹਾਂ ਨੂੰ ਇਸੇ ਸਾਲ ਹੀ ਮੰਡੀ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਅਨੁਸਾਰ ਉਹ 1984 ਤੋਂ ਹੁਣ ਤਕ ਕੈਪਟਨ ਅਮਰਿੰਦਰ ਸਿੰਘ ਦੇ ਕੱਟੜ ਸਮਰਥਕ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਕਾ ਨੀਲਾ ਤਾਰਾ ਦੇ ਵਿਰੋਧਕਾਰਨ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਛੱਡ ਕੇ ਆਏ ਸਨ।

ਸ: ਬਡਹੇੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਤਾਂ ਜੋ ਜਨਤਾ ਦੀ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਰਾਹੀਂ ਹੋ ਰਹੀ ਲੁੱਟ ਨੂੰ ਨੰਗਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਭਟਨ ਅਮਰਿੰਦਰ ਸਿੰਘ ਹਮੇਸ਼ਾ ਗ਼ਲਤ ਕੰਮਾਂ ਦਾ ਵਿਰੋਧ ਕਰਦੇ ਰਹੇ ਹਨ ਅਤੇ ਇਸ ਬਾਰੇ ਪੰਜਾਬ ਦੀ ਜਨਤਾ ਨੂੰ ਪੂਰਾ ਯਕੀਨ ਹੈ। ਉਹਨਾਂ ਕਿਹਾ ਕਿ ਇਹ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION