35.1 C
Delhi
Thursday, May 2, 2024
spot_img
spot_img

ਰਣਜੀਤ ਸਿੰਘ ਬਰਾੜ ਨੂੰ ਲੇਬਰਫੈਡ ਦਾ ਐਮ.ਡੀ ਬਣਾਉਣ ਤੇ ਫ਼ਰੀਦਕੋਟ ਵਿੱਚ ਖੁਸ਼ੀ ਦੀ ਲਹਿਰ

ਯੈੱਸ ਪੰਜਾਬ
ਫਰੀਦਕੋਟ, 2 ਨਵੰਬਰ, 2021 –
ਪੰਜਾਬ ਸਰਕਾਰ ਵੱਲੋਂ ਅੱਜ ਸੀਨੀਅਰ ਕਾਂਗਰਸੀ ਆਗੂ ਸ. ਰਣਜੀਤ ਸਿੰਘ ਬਰਾੜ ਭੋਲੂਵਾਲਾ ਨੂੰ ਅੱਜ ਸਹਿਕਾਰੀ ਅਦਾਰੇ ਲੇਬਰਫੈੱਡ ਦਾ ਐਮ.ਡੀ ਲਾਉਣ ਤੇ ਸਮੁੱਚੇ ਫ਼ਰੀਦਕੋਟ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਅੱਜ ਉਨ੍ਹਾਂ ਨੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਅਤੇ ਚੇਅਰਮੈਨ ਲੇਬਰਫੈਡ ਸ. ਜਗਤਾਰ ਸਿੰਘ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖੇ ਦਫਤਰ ਦਾ ਅਹੁਦਾ ਸੰਭਾਲਿਆ ।

ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਅੰਮ੍ਰਿਤਸਰ ਸਾਹਿਬ , ਸ੍ਰੀ ਕੁਲਬੀਰ ਸਿੰਘ ਜੀਰਾ ਵਿਧਾਇਕ, ਸਾਬਕਾ ਚੇਅਰਮੈਨ ਜੈਸ਼ਨਪ੍ਰੀਤ ਸਿੰਘ ਢਿੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਜੈ ਪਾਲ ਸਿੰਘ ਸੰਧੂ , ਬਲਕਰਨ ਸਿੰਘ ਨੰਗਲ, ਨਵਦੀਪ ਸਿੰਘ ਬੱਬੂ ਬਰਾੜ, ਸਿਵਰਾਜ ਸਿੰਘ ਢਿੱਲੋਂ, ਵਿਨੈ ਅਰੋੜਾ ਕੋਟਕਪੂਰਾ, ਡਾ. ਪਲਵਿੰਦਰ ਸਿੰਘ ਗਿੱਲ, ਮਨਦੀਪ ਸਿੰਘ ਚਹਿਲ, ਸਰਵਦੀਪ ਸਿੰਘ ਜਿਪਸੀ ਅਤੇ ਹੋਰ ਪਤਵੰਤੇ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

ਜ਼ਿਲ੍ਹੇ ਨਾਲ ਸਬੰਧਤ ਕਾਂਗਰਸ ਦੇ ਵੱਖ ਵੱਖ ਅਹੁਦੇਦਾਰ , ਵਰਕਰ , ਚੇਅਰਮੈਨ , ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਬਲਾਕ ਸੰਮਤੀ ਮੈਂਬਰ ਅਤੇ ਪੰਚਾਇਤਾਂ ਵੱਲੋਂ ਵੀ ਸ. ਰਣਜੀਤ ਸਿੰਘ ਬਰਾੜ ਨੂੰ ਸਹਿਕਾਰੀ ਅਦਾਰੇ ਲੇਬਰਫੈੱਡ ਦਾ ਐਮ.ਡੀ ਨਿਯੁਕਤ ਕਰਨ ਤੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚੇਅਰਮੈਨ ਮਾਰਕਫੈੱਡ ਸ. ਕੁਸ਼ਲਦੀਪ ਸਿੰਘ ਢਿੱਲੋਂ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਹੈ।

ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਸਰਕਾਰ ਦੇ ਫ਼ਰੀਦਕੋਟ ਜ਼ਿਲ੍ਹੇ ਨੂੰ ਮਾਣ ਬਖਸ਼ਣ ਅਤੇ ਸੀਨੀਅਰ ਕਾਂਗਰਸੀ ਆਗੂ ਸ . ਰਣਜੀਤ ਸਿੰਘ ਭੋਲੂਵਾਲਾ ਨੂੰ ਲੇਬਰਫੈਡ ਦਾ ਐਮ.ਡੀ ਲਾਉਣ ਤੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ।ਇਨ੍ਹਾਂ ਆਗੂਆਂ ਨੇ ਕਿਹਾ ਕਿ ਸ. ਰਣਜੀਤ ਸਿੰਘ ਭੋਲੂਵਾਲਾ ਆਪਣੀ ਯੋਗ ਤੇ ਸੁਚੱਜੀ ਅਗਵਾਈ ਅਤੇ ਪ੍ਰਸ਼ਾਸਨਿਕ ਤਜਰਬੇ ਕਾਰਨ ਸਹਿਕਾਰੀ ਅਦਾਰੇ ਲੇਬਰਫੈੱਡ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ।

ਪੰਜਾਬ ਯੂਥ ਕਾਂਗਰਸ ਆਗੂ ਅਤੇ ਜਰਨਲ ਸਕੱਤਰ ਸ੍ਰੀ ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੁਰਾਣੇ ਕਾਂਗਰਸੀ ਟਕਸਾਲੀ ਆਗੂ ਹਨ। ਉਨ੍ਹਾਂ ਦਾ ਇਹ ਹੱਕ ਬਣਦਾ ਸੀ, ਇਸ ਲਈ ਉਹ ਤਹਿ ਦਿਲੋਂ ਵਿਧਾਇਕ ਅਤੇ ਚੇਅਰਮੈਨ ਮਾਰਕਫੈੱਡ ਸ. ਕੁਸ਼ਲਦੀਪ ਸਿੰਘ ਢਿੱਲੋਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।

ਸ. ਰਣਜੀਤ ਸਿੰਘ ਭੋਲੂਵਾਲਾ ਨੇ ਉਨ੍ਹਾਂ ਦੇ ਲੇਬਰਫੈੱਡ ਦੇ ਐਮ.ਡੀ ਵਜੋਂ ਨਿਯੁਕਤੀ ਤੇ ਮੁੱਖ ਮੰਤਰੀ ,ਉਪ ਮੁੱਖ ਮੰਤਰੀ ਸਮੇਤ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਸਿਰਤੋੜ ਯਤਨਾਂ ਨਾਲ ਸਹਿਕਾਰੀ ਅਦਾਰੇ ਲੇਬਰਫੈੱਡ ਨੂੰ ਹੋਰ ਉਚਾਈਆਂ ਵਿੱਚ ਲਿਜਾਣ ਨੂੰ ਕੋਈ ਕਸਰ ਬਾਕੀ ਨਹੀਂ ਛੱਡਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION