35.1 C
Delhi
Thursday, May 2, 2024
spot_img
spot_img

ਯੂਥ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ, ਮੈਡੀਕਲ ਨਸ਼ਾ ਫ਼ੜੇ ਜਾਣ ਦੇ ਮਾਮਲੇ ’ਚ ਕੁੰਵਰ ਖਿਲਾਫ਼ ਕੇਸ ਦਰਜ ਕਰਨ ਦੀ ਮੰਗ

ਯੈੱਸ ਪੰਜਾਬ
ਅੰਮ੍ਰਿਤਸਰ, 28 ਜੂਨ, 2021 –
ਯੂਥ ਅਕਾਲੀ ਦਲ ਨੇ ਅੱਜ ਸਾਬਕਾ ਆਈ ਜੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਦਾ ਘਿਰਾਓ ਕੀਤਾ ਤੇ ਮੰਗ ਕੀਤੀ ਕਿ 15 ਕਰੋੜ ਰੁਪਏ ਦੇ ਮੈਡੀਕਲਾ ਨਸ਼ਾ ਤਸਕਰੀ ਕੇਸ ਦੀ ਪੁਸ਼ਤ ਪਨਾਹੀ ਵਾਸਤੇ ਉਸਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਪਾਰਟੀ ਨੇ ਕਿਹਾ ਕਿ ਇਹ ਨਸ਼ਾ ਤਸਕਰੀ ਉਸ ਦੇ ਚੇਲੇ ਤੇ ਆਪ ਦੇ ਅੰਮ੍ਰਿਤਸਰ ਪੱਛਮੀ ਦੇ ਇੰਚਾਰਜ ਰਾਜੀਵ ਭਗਤ ਵੱਲੋਂ ਕੀਤੀ ਜਾ ਰਹੀ ਸੀ।

ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਸਥਾਨਕ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਕੇ ਸਾਬਕਾ ਆਈ ਜੀ ਦੇ ਘਰ ਵੱਲ ਮਾਰਚ ਕੀਤਾ ਅਤੇ ਵੱਡੀ ਗਿਣਤੀ ਵਿਚ ਗ੍ਰਿਫਤਾਰੀਆਂ ਦੇਣ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ।

ਯੂਥ ਅਕਾਲੀ ਦਲ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਮੁੰਖ ਮੰਤਰੀ ਨੇ ਨਸ਼ਾ ਤਸਕਰੀ ਘੁਟਾਲੇ ਦੀ ਪੁਸ਼ਤ ਪਨਾਹੀ ਕਰਨ ’ਤੇ ਕੁੰਵਰ ਵਿਜੇ ਪ੍ਰਤਾਪ ਖਿਲਾਫ ਕੇਸ ਦਰਜ ਨਾ ਕੀਤਾ ਅਤੇ ਇਹ ਮਾਮਲਾ ਜਾਂਚ ਲਈ ਐਨ ਸੀ ਬੀ ਜਾਂ ਸੀ ਬੀ ਆਈ ਹਵਾਲੇ ਨਾ ਕੀਤਾ ਤਾਂ ਫਿਰ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਯੂਥ ਆਗੂਆਂ ਗੁਰਪ੍ਰਤਾਪ ਸਿੰਘ ਟਿੱਕਾ, ਜੋਧ ਸਿੰਘ ਸਮਰਾ, ਗੁਰਿੰਦਰਪਾਲ ਸਿੰਘ ਲਾਲੀ, ਗੌਰਵ ਵਲਟੋਹਾ, ਰਾਣਾ ਰਣਬੀਰ ਸਿੰਘ ਲੋਪੋਕੇ, ਸੰਦੀਪ ਸਿੰਘ ਏ ਆਰ, ਹਰਜੀਤ ਸਿੰਘ ਮੀਆਂਵਿੰਡ ਅਤੇ ਸਰਬਜੀਤ ਸਿੰਘ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 15 ਕਰੋੜ ਰੁਪਏ ਦੇ ਨਸ਼ਾ ਤਸਕਰੀ ਕੇਸ ਵਿਚ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਬੇਨਕਾਬ ਹੋਣ ਤੋਂ ਬਾਅਦ ਵੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹਨਾਂ ਆਗੂਆਂ ਨੇ ਕਿਹਾ ਕਿ ਕੇਸ ਦੇ ਮੁੱਖ ਦੋਸ਼ੀ ਰਾਜੀਵ ਭਗਤ ਵੱਲੋਂ ਨਸ਼ਾ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਆਈ ਜੀ ਦੀ ਦੋ ਸਟਾਰ ਵਾਲੀ ਪੁਲਿਸ ਗੱਡੀ ਦੀ ਵਰਤੋਂ ਕਰਨ ਦਾ ਖੁਲ੍ਹਾਸਾ ਕਰਨ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਸਾਬਕਾ ਆਈ ਜੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਯੂਥ ਆਗੂਆਂ ਨੇ ਕਿਹਾ ਕਿ ਰਾਜੀਵ ਭਗਤ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 1 ਕਰੋੜ ਰੁਪਏ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੁੰ 15 ਲੱਖ ਰੁਪੲੈ ਦਿ ੱਤੇ ਸਨ ਤੇ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਕੀ ਇਹ ਰਾਸ਼ੀ ਦੁਆਉਣ ਵਿਚ ਕੁੰਵਰ ਵਿਜੇ ਪ੍ਰਤਾਪ ਦੀ ਕੀ ਭੂਮਿਕਾ ਹੈ।

ਇਹਨਾਂ ਆਗੂਆਂ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਜਿੰਨਾ ਚਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੌਕਰੀ ਕਰਦੇ ਰਹੇ ਤਾਂ ਉਦੋਂ ਤੱਕ ਰਾਜੀਵ ਭਗਤ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਤੇ ਪਰ ਆਈ ਜ ਦੇ ਆਪ ਵਿਚ ਸ਼ਾਮਲ ਹੋਣ ਸਾਰ ਹੀ ਉਹ ਵੀ ਆਪ ਵਿਚ ਸ਼ਾਮਲ ਹੋ ਗਿਆ।

ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦੋਵੇਂ ਰਲ ਮਿਲ ਕੇ ਖੇਡ ਰਹੇ ਸਨ ਤੇ ਇਸੇ ਲਈ ਕੁੰਵਰ ਵਿਜੇ ਪ੍ਰਤਾਪ ਦੀ ਹਿਰਾਸਤੀ ਪੁੱਛ ਗਿੱਛ ਹੀ ਸਾਰੇ ਨਸ਼ਾ ਤਸਕਰੀ ਦੇ ਮਾਮਲੇ ਤੇ ਆਪ ਦੀ ਚੋਟੀ ਦੀ ਲੀਡਰਸ਼ਿਪ ਨੂੰ ਦਿੱਤੇ ਪੈਸੇ ਦੇ ਮਾਮਲੇ ਦਾ ਪਰਦਾਫਾਸ਼ ਕਰੇਗੀ।

ਯੂਥ ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਮਾਮਲੇਵਿਚ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਣਦੀ ਹੈ ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਆਪ ਨਾਲ ਹੋਏ ਸਮਝੌਤੇ ਜਿਸ ਤਹਿਤ ਉਹ ਕਾਂਗਰਸ ਪਾਰਟੀ ਦੀ ਟੀਮ ਵਜੋਂ ਕੰਮ ਕਰ ਰਹੀ ਹੈ, ਦੇ ਤਹਿਤ ਹੀ ਸਾਬਕਾ ਆਈ ਜੀ ਦਾ ਬਚਾਅ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਾਬਕਾ ਆਈ ਜੀ ਦੇ ਖਿਲਾਫ ਕਾਰਵਾਈ ਇਸ ਲਈ ਵੀ ਜ਼ਰੂਰੀ ਹੈ Çਉਂਕਿ ਹੁਣ ਇਹ ਸਪਸ਼ਟ ਹੈ ਕਿ ਨਸ਼ਾ ਤਸਕਰੀ ਦਾ ਪੈਸਾ ਰਾਜੀਵ ਭਗਤ ਨੇ ਆਪ ਤੋਂ ਸੁਰੱਖਿਆ ਪ੍ਰਾਪਤ ਕਰਨ ਵਾਸਤੇ ਵਰਤਿਆ। ਉਹਨਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਜ਼ਰੂਰੀ ਹੈ ਕਿ ਕੀ ਕੁੰਵਰ ਵਿਜੇ ਪ੍ਰਤਾਪ ਨੇ ਭਗਤ ਨੂੰ ਕਿਹਾ ਸੀ ਕਿ ਆਪ ਲੀਡਰਸ਼ਿਪ ਨੂੰ ਰਿਸ਼ਵਤ ਦਾ ਪੈਸੇ ਪਹੁੰਚਾ ਦੇਵੇ।

ਉਹਨਾਂ ਇਹ ਵੀ ਮੰਗ ਕੀਤੀ ਕਿ ਰਾਜੀਵ ਭਗਤ ਤੇ ਕੁੰਵਰ ਵਿਜੇ ਪ੍ਰਤਾਪ ਵਿਚਾਲੇ ਹੋਈ ਗੱਲਬਾਤ ਦੀ ਕਾਲ ਡਿਟੇਲ ਕੱਢਵਾਈ ਜਾਵੇ ਜਿਸ ਤੋਂ ਨਸ਼ਾ ਫੜੇ ਜਾਣ ਤੇ ਆਪ ਦੇ ਰਿਸ਼ਵਤ ਕੇਸਾਂ ਦੀ ਸੱਚਾਈ ਸਾਹਮਣੇ ਆ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION