25.6 C
Delhi
Wednesday, May 1, 2024
spot_img
spot_img

ਮੋਗਾ ਪੁਲਿਸ ਵੱਲੋਂ 18 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ, 11 ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ: ਐਸ.ਐਸ.ਪੀ. ਸੁਰਿੰਦਰਜੀਤ ਸਿੰਘ ਮੰਡ

ਯੈੱਸ ਪੰਜਾਬ
ਮੋਗਾ, 2 ਨਵੰਬਰ, 2021 –
ਮੋਗਾ ਪੁਲਿਸ ਵੱਲੋਂ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ ਸਟਾਫ ਮੋਗਾ ਦੀ ਟੀਮ ਨੇ ਧਰਮਕੋਟ ਨੇੜਿਉਂ ਇਕ ਗੋਦਾਮ ਵਿੱਚੋਂ ਇੱਕ ਟਰੱਕ ਅਤੇ ਜ਼ਾਈਲੋ ਗੱਡੀ ਨੂੰ ਕਾਬੂ ਕਰਕੇ ਵਿੱਚੋਂ 18 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਸੁਰਿੰਦਰਜੀਤ ਸਿੰਘ ਮੰਡ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਰੁਪਿੰਦਰ ਕੌਰ ਭੱਟੀ ਐਸ.ਪੀ (ਆਈ) ਮੋਗਾ, ਜਸਤਿੰਦਰ ਸਿੰਘ ਡੀ.ਐਸ.ਪੀ (ਡੀ) ਮੋਗਾ ਦੀ ਸੁਪਰਵੀਜਨ ਹੇਠ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 01.11.21 ਨੂੰ ਮੁਖਬਰ ਨੇ ਸ: ਥ: ਬਲਜਿੰਦਰ ਸਿੰਘ ਸੀ.ਆਈ.ਏ ਸਟਾਫ ਮੋਗਾ ਪਾਸ ਇਤਲਾਹ ਦਿੱਤੀ ਕਿ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਦੌਲੇਵਾਲਾ ਵਗੈਰਾ, ਜੋ ਕਿ ਇਸ ਵਕਤ ਜੇਲ ਵਿੱਚ ਬੰਦ ਹੈ ਅਤੇ ਜੇਲ੍ਹ ਵਿੱਚੋਂ ਹੀ ਫੋਨ ਤੇ ਸੰਪਰਕ ਕਰਕੇ ਪੋਸਤ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ।

ਜੋ ਦੋਸ਼ੀਆਂ ਨੇ ਮਿਲ ਕੇ ਬੱਡੂਵਾਲ ਬਾਈਪਾਸ ਧਰਮਕੋਟ ਤੋਂ ਜਲੰਧਰ ਸਾਈਡ ਵਾਲੇ ਪਾਸੇ ਇਕ ਗੋਦਾਮ ਲਿਆ ਹੋਇਆ ਹੈ, ਜਿਸ ਵਿੱਚ ਇਹ ਬਾਹਰਲੇ ਸੂਬਿਆਂ ਤੋਂ ਪੋਸਤ ਲਿਆ ਕੇ ਰੱਖਦੇ ਹਨ ਅਤੇ ਬਾਅਦ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਹਨ।

ਇਤਲਾਹ ਦੇ ਅਧਾਰ ਉਪਰ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 220 ਮਿਤੀ 01-11-2021 ਅ/ਧ 15-61-85 ਐਨ ਡੀ ਪੀ ਐਸ ਐਕਟ ਥਾਣਾ ਧਰਮਕੋਟ ਦਰਜ ਰਜਿਸਟਰ ਕਰਕੇ ਰੇਡ ਕੀਤੀ ਗਈ। ਤਲਾਸ਼ੀ ਕਰਨ ਪਰ 90 ਗੱਟੇ ਭੁੱਕੀ ਚੂਰਾ ਪੋਸਤ ਹਰੇਕ ਵਿੱਚੋਂ 20/20 ਕਿਲੋ ਭੁੱਕੀ ਚੂਰਾ ਪੋਸਤ ਕੁਲ 18 ਕੁਇੰਟਲ (1800 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ, ਇਕ ਟਰੱਕ ਨੰਬਰ ਐੱਚ ਆਰ 64-6149 ਅਤੇ ਕਾਰ ਜ਼ਾਈਲੋ ਨੰਬਰ ਪੀ ਬੀ 05 ਜੇ 9539 ਬ੍ਰਾਮਦ ਕੀਤੇ ਗਏ।

ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸੱਮਗਲਿੰਗ ਵਿੱਚ ਸ਼ਾਮਲ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਦੇ ਵਿਅਕਤੀਆ ਨੂੰ ਵੀ ਇਸ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕਰਕੇ ਨਸ਼ਿਆਂ ਦੀ ਸਪਲਾਈ ਦੀ ਲਾਈਨ ਨੂੰ ਤੋੜਿਆ ਜਾਵੇਗਾ।

ਉਹਨਾਂ ਦੱਸਿਆ ਕਿ ਜਿਹੜੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਪਿੱਪਲ ਸਿੰਘ ਪੁੱਤਰ ਮਲੂਕ ਸਿੰਘ, ਇੰਦਰਜੀਤ ਸਿੰਘ ਉਰਫ਼ ਲਾਭਾ ਪੁੱਤਰ ਪਿੱਪਲ ਸਿੰਘ, ਮਿੰਨਾ ਸਿੰਘ ਪੁੱਤਰ ਰੂਪ ਸਿੰਘ, ਰਸਾਲ ਸਿੰਘ ਉਰਫ ਨੰਨੂ ਪੁੱਤਰ ਸਵਰਨ ਸਿੰਘ, ਕਰਮਜੀਤ ਸਿੰਘ ਉਰਫ ਕਰਮਾ ਪੁੱਤਰ ਕੁਲਦੀਪ ਸਿੰਘ, ਗੁਰਜਿੰਦਰ ਸਿੰਘ ਉਰਫ ਮੋਟੂ ਪੁੱਤਰ ਜੀਤ ਸਿੰਘ, ਜੁਗਰਾਜ ਸਿੰਘ ਉਰਫ ਜੋਗਾ ਪੁੱਤਰ ਗੁਰਨਾਮ ਸਿੰਘ, ਲਖਵਿੰਦਰ ਸਿੰਘ ਉਰਫ ਕੱਕੂ ਪੁੱਤਰ ਦਾਰਾ ਸਿੰਘ, ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬਲਵੀਰ ਸਿੰਘ, ਬੂਟਾ ਸਿੰਘ ਪੁੱਤਰ ਗੁਰਬਚਨ ਸਿੰਘ ਸਾਰੇ ਵਾਸੀ ਪਿੰਡ ਦੌਲੇਵਾਲਾ ਅਤੇ ਮੰਗਲ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮੰਦਰ ਸ਼ਾਮਿਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION