ਯੈੱਸ ਪੰਜਾਬ
ਜਲੰਧਰ, 9 ਜਨਵਰੀ 2021:
ਸੀਨੀਅਰ ਕਾਂਗਰਸ ਆਗੂ ਸ੍ਰੀ ਮਨੋਜ ਅਰੋੜਾ ਨੇ ਅੱਜ ਜ਼ਿਲ੍ਹਾ ਯੋਜਨਾ ਕਮੇਟੀ, ਜਲੰਧਰ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।
ਸ੍ਰੀ ਅਰੋੜਾ ਨੂੰ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਅੱਜ ਉਨ੍ਹਾਂ ਵੱਲੋਂ ਆਪਣਾ ਅਹੁਦਾ ਸੰਭਾਲਣ ਮੌਕੇ ਸੰਸਦ ਮੈਂਬਰ ਸ੍ਰੀ ਸੰਤੋਖ਼ ਸਿੰਘ ਚੌਧਰੀ, ਸਾਬਕਾ ਸੰਸਦ ਮੈਂਬਰ ਸ੍ਰੀ ਮਹਿੰਦਰ ਸਿੰਘ ਕੇ.ਪੀ., ਸਾਬਕਾ ਵਿਧਾਇਕ ਸ: ਜਗਬੀਰ ਸਿੰਘ ਬਰਾੜ, ਸ: ਪਰਮਜੀਤ ਸਿੰਘ ਰਾਏਪੁਰ, ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਬਲਦੇਵ ਸਿੰਘ ਦੇਵ, ਸ: ਬਲਬੀਰ ਸਿੰਘ ਚੌਹਾਨ, ਸ੍ਰੀ ਮਨੋਜ ਅਰੋੜਾ ਦੀ ਧਰਮਪਤਨੀ ਸ੍ਰੀਮਤੀ ਅਨੂ ਅਰੋੜਾ ਕੌਂਸਲਰ, ਸ੍ਰੀ ਪ੍ਰਿੰਸ ਗਰੋਵਰ ਸਣੇ ਕਈ ਕਾਂਗਰਸ ਆਗੂ ਅਤੇ ਸ੍ਰੀ ਮਨੋਜ ਅਰੋੜਾ ਦੇ ਸ਼ੁਭਚਿੰਤਕ ਹਾਜ਼ਰ ਸਨ।