42.8 C
Delhi
Friday, May 17, 2024
spot_img
spot_img

ਭਾਰਤੀ ਫੌਜ ਦੇ ਨਾਇਕ ਸ਼ਹੀਦ ਮਨਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਤ੍ਰਿਪਤ ਬਾਜਵਾ ਨੇ ਪਰਿਵਾਰ ਨਾਲ ਦੁੱਖ ਵੰਡਾਇਆ

ਫਤਿਹਗੜ ਚੂੜੀਆਂ/ਬਟਾਲਾ, 27 ਨਵੰਬਰ, 2019:

ਕੁਝ ਦਿਨ ਪਹਿਲਾਂ ਕਸ਼ਮੀਰ ਦੇ ਸਿਆਚਿਨ ਗਲੇਸ਼ੀਅਰ ਵਿਚ ਆਏ ਬਰਫੀਲੇ ਤੁਫ਼ਾਨ ਕਾਰਨ ਫਤਹਿੜ੍ਹ ਚੂੜੀਆਂ ਕਸਬੇ ਦਾ ਰਹਿਣ ਵਾਲਾ ਭਾਰਤੀ ਫੌਜ ਦਾ ਜਵਾਨ ਮਨਿੰਦਰ ਸਿੰਘ ਜੋ ਕਿ ਸ਼ਹੀਦ ਹੋ ਗਿਆ ਸੀ, ਉਸ ਨਮਿੱਤ ਅੱਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਕੀਤੀ ਗਈ। ਇਸ ਮੌਕੇ ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।

ਸ਼ਹੀਦ ਮਨਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਦੇਸ਼ ਨੂੰ ਮਨਿੰਦਰ ਸਿੰਘ ਦੀ ਕੁਰਬਾਨੀ ਉੱਪਰ ਮਾਣ ਹੈ ਅਤੇ ਮਨਿੰਦਰ ਸਿੰਘ ਨੇ ਆਪਣੀ ਬਹਾਦਰੀ ਨਾਲ ਫਤਿਹਗੜ੍ਹ ਚੂੜੀਆਂ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਮਨਿੰਦਰ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਸਦੀ ਕਦੀ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਦਾ ਆਪਣਾ ਚਰਨਾ ਵਿੱਚ ਨਿਵਾਸ ਕਰਨ ਦੇ ਨਾਲ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜ੍ਹੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਪਰਿਵਾਰ ਦੀ ਜਿੰਮੇਵਾਰੀ ਹੁਣ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪਤਨੀ ਇਕਵਿੰਦਰ ਕੌਰ ਨੂੰ ਉਸਦੀ ਯੋਗਤਾ ਅਨੁਸਾਰ ਸਰਕਾਰੀ ਨੌਂਕਰੀ ਦਿੱਤੀ ਜਾਵੇਗੀ ਅਤੇ ਬੱਚੇ ਏਕਮਜੋਤ ਸਿੰਘ ਦੀ ਸਾਰੀ ਪੜ੍ਹਾਈ ਵੀ ਮੁਫ਼ਤ ਹੋਵੇਗੀ।

ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪਤਨੀ ਨੂੰ ਫੌਜ ਅਤੇ ਭਾਰਤ ਸਰਕਾਰ ਵਲੋਂ ਵੱਖਰੇ ਤੌਰ ’ਤੇ ਮਾਲੀ ਇਮਦਾਦ ਮਿਲਣੀ ਹੈ ਪਰ ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਸ਼ਹੀਦ ਦੀ ਪਤਨੀ ਨੂੰ ਦਿੱਤੇ ਜਾਣੇ ਹਨ। 10 ਲੱਖ ਦੀ ਰਾਸ਼ੀ ਵਿਚੋਂ 5 ਲੱਖ ਰੁਪਏ ਦਾ ਚੈੱਕ ਸ. ਬਾਜਵਾ ਨੇ ਅੱਜ ਸ਼ਹੀਦ ਦੀ ਪਤਨੀ ਇਕਵਿੰਦਰ ਕੌਰ ਨੂੰ ਭੇਂਟ ਕੀਤਾ ਅਤੇ ਕਿਹਾ ਕਿ ਰਹਿੰਦੀ 5 ਲੱਖ ਦੀ ਰਾਸ਼ੀ ਵੀ ਬਹੁਤ ਜਲਦੀ ਦੇ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਸ਼ਹੀਦ ਮਨਿੰਦਰ ਸਿੰਘ ਨਮਿਤ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਗੁਣਗਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਐੱਸ.ਡੀ.ਐੱਮ ਬਟਾਲਾ, ਕਰਨਲ ਸਤਬੀਰ ਸਿੰਘ ਜ਼ਿਲਾ ਸੈਨਿਕ ਭਲਾਈ ਅਫ਼ਸਰ, ਸ਼ਹੀਦ ਮਨਿੰਦਰ ਸਿੰਘ ਦੇ ਭਰਾ ਗੁਰਵਿੰਦਰ ਸਿੰਘ, ਬੱਬਲੂ ਵਰਮਾ, ਰਾਜੀਵ ਸੋਨੀ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਹੀਦ ਨੂੰ ਸਿਜ਼ਦਾ ਕਰਨ ਪਹੁੰਚੇ ਹੋਏ ਸਨ।

ਦੱਸਣਯੋਗ ਹੈ ਕਿ ਸ਼ਹੀਦ ਮਨਿੰਦਰ ਸਿੰਘ 3 ਪੰਜਾਬ ਰੇਜਮੈਂਟ ਵਿਚ ਭਰਤੀ ਸੀ ਅਤੇ ਸਿਆਚਿਨ ਗਲੇਸ਼ੀਅਰ ’ਚ ਕਾਜੀਰੰਗਾ ਪੋਸਟ, ਬਾਨਾ ਐੱਲ.ਪੀ.ਦੇ ਵਿਚਾਕਰ ਵਿਖੇ ਡਿੳੂਟੀ ਨਿਭਾ ਰਿਹਾ ਸੀ। ਕੁਝ ਦਿਨ ਪਹਿਲਾਂ 6 ਡੋਗਰਾ ਰੇਜਮੈਂਟ ਦੇ ਜਵਾਨ ਜਦ ਡਿੳੂਟੀ ਬਦਲਣ ਲੱਗੇ ਤਾਂ ਇੱਕ ਜਵਾਨ ਦੀ ਤਬੀਅਤ ਖ਼ਰਾਬ ਹੋ ਗਈ ਤਾਂ 3 ਰੇਜਮੈਂਟ ਦੇ 4 ਜਵਾਨਾਂ ਨਾਲ ਮਨਿੰਦਰ ਸਿੰਘ ਵੀ ਡੋਗਰਾ ਰੇਜਮੈਂਟ ਦੇ ਜਵਾਨਾਂ ਦੀ ਮਦਦ ਲਈ ਗਲੇਸ਼ੀਅਰ ਉਪਰ ਜਾ ਰਹੇ ਸਨ ਕਿ ਅਚਾਨਕ ਬਰਫੀਲਾ ਤੂਫ਼ਾਨ ਆ ਜਾਣ ਕਾਰਨ ਉਸਦੀ ਲਪੇਟ ’ਚ ਆ ਗਏ।

ਫ਼ੌਜ ਵੱਲੋਂ ਬਚਾਅ ਕਾਰਜ ਕਰਦਿਆਂ ਉਕਤ ਨੌਜਵਾਨਾਂ ਨੂੰ ਬਰਫ ’ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿਥੇ ਹਸਪਤਾਲ ਜਾਂਦੇ ਸਮੇਂ ਰਸਤੇ ’ਚ ਮਨਿੰਦਰ ਸਿੰਘ ਦੀ ਮੌਤ ਹੋ ਗਈ। ਮਨਿੰਦਰ ਸਿੰਘ 2008 ’ਚ ਰਾਮਗੜ ਰਾਂਚੀ ’ਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION