22.8 C
Delhi
Wednesday, May 1, 2024
spot_img
spot_img

‘ਬਿੱਲੀ ਥਲਿਉਂ ਬਾਹਰ ਆਈ’ – ਸੁਖ਼ਪਾਲ ਖ਼ਹਿਰਾ ਦੀ ਕਾਂਗਰਸ ’ਚ ਸ਼ਮੂਲੀਅਤ ’ਤੇ ਬੋਲੇ ਸੁਖ਼ਬੀਰ ਬਾਦਲ

ਯੈੱਸ ਪੰਜਾਬ
ਚੰਡੀਗੜ੍ਹ, 3 ਜੂਨ, 2021:
ਭੁਲੱਥ ਦੇ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਅਤੇ ਦੋ ਹੋਰ ‘ਆਪ’ ਵਿਧਾਇਕਾਂ ਸ: ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ:ਖ਼ਹਿਰਾ ਅਤੇ ਦੂਜੇ ਵਿਧਾਇਕਾਂ ਦੇ ਇਸ ਫ਼ੈਸਲੇ ਨਾਲ ਬਿੱਲੀ ਥੈਲਿਉਂਬਾਹਰ ਆ ਗਈ ਹੈ।

ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ‘ਆਮ ਆਦਮੀ ਪਾਰਟੀ’ ’ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ।

ਉਹਨਾਂ ਕਿਹਾ ਕਿ ਸੁਖ਼ਪਾਲ ਖ਼ਹਿਰਾ ਨੇ 2017 ਦੀਆਂ ਚੋਣਾਂ ਕਾਂਞਰਸ ਛੱਡ ਕੇ ‘ਆਪ’ ਦੀ ਟਿਕਟ ’ਤੇ ਲੜੀ ਪਰ ਪਾਰਲੀਮਾਨੀ ਚੋਣਾਂ ਮੌਕੇ ‘ਪੰਜਾਬ ਏਕਤਾ ਪਾਰਟੀ’ ਬਣਾ ਲਈ।

ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਨਿਰਮਲ ਸਿੰਘ ਮਾਨਸ਼ਾਹੀਆ ਤੇ ਸ: ਪਿਰਮਲ ਸਿੰਘ ਖ਼ਾਲਸਾ ਨੇ ਪਹਿਲਾਂ ਸ: ਖ਼ਹਿਰਾ ਦੀ ਹਮਾਇਤੀ ਕੀਤੀ ਪਰ ਬਾਅਦ ਵਿੱਚ ਸ: ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਉਹਨਾਂ ਆਖ਼ਿਆ ਕਿ ਹੁਣ ਇਹ ਸਾਰੇ ਕਾਂਞਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਸਾਬਤ ਕਰ ਰਹੇ ਹਨ ਕਿ ‘ਆਮ ਆਦਮੀ ਪਾਰਟੀ’ ਅਤੇ ਕਾਂਗਰਸ ਦਾ ਪੰਜਾਬ ਵਿੱਚ ਲੁੱਕਵਾਂ ਗਠਜੋੜ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION