42.8 C
Delhi
Friday, May 17, 2024
spot_img
spot_img

ਬਿਕਰਮ ਮਜੀਠੀਆ ਖਿਲਾਫ਼ ਚੋਣ ਲੜਨ ਵਾਲੇ ਕਾਂਗਰਸ ਆਗੂ ਲਾਲੀ ਮਜੀਠੀਆ ਨੇ ਦਿੱਤਾ ‘ਪਨਗ੍ਰੇਨ’ ਦੀ ਚੇਅਰਮੈਨੀ ਤੋਂ ਅਸਤੀਫ਼ਾ, ਛਿੜੀ ਚਰਚਾ

ਯੈੱਸ ਪੰਜਾਬ
ਚੰਡੀਗੜ੍ਹ, 30 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਕਾਂਗਰਸ ਟਿਕਟ ’ਤੇ ਚੋਣ ਲੜਦੇ ਆਏ ਕਾਂਗਰਸ ਆਗੂ ਸ:ਸੁਖ਼ਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ‘ਪਨਗ੍ਰੇਨ’ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਅਸਤੀਫ਼ੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਅਤੇ ਆਪਣੀ ਕਿਸੇ ਵੀ ਭਵਿੱਖੀ ਯੋਜਨਾ ਬਾਰੇ ਕੋਈ ਵੀ ਖ਼ੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ। ਨਪੇ ਤੁਲੇ ਸ਼ਬਦਾਂ ਵਿੱਚ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਤਸੱਲੀ ਨਹੀਂ ਸੀ।

ਸ: ਲਾਲੀ ਮਜੀਠੀਆ ਦੇ ਅਸਤੀਫ਼ੇ ਦਾ ਕਾਰਨ ਕਾਂਗਰਸ ਦੇ ਅੰਦਰਲੀ ਖ਼ਾਨਾਜੰਗੀ ਅਤੇ ਕਾਂਗਰਸ ਅੰਦਰ ਬਣ ਰਹੇ ਹਾਲਾਤ ਨੂੂੰ ਸਮਝਿਆ ਜਾ ਰਿਾ ਹੈ।

ਭਾਜਪਾ ਵਿੱਚ ਗਏ ਕਾਂਗਰਸ ਦੇ ਵੱਡੇ ਆਗੂਆਂ ਬਾਰੇ ਪੁੱਛੇ ਜਾਣ ’ਤੇ ਸ: ਲਾਲੀ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਦੇ ਸੰਪਰਕ ਵਿੱਚ ਨਹੀਂ ਹਨ ਪਰ ਸ: ਲਾਲੀ ਦੇ ਅਸਤੀਫ਼ੇ ਮਗਰੋਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਹੈ।

ਸਮਝਿਆ ਜਾਂਦਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਜਾਂ ਫ਼ਿਰ ਸਿੱਧੇ ਹੀ ਭਾਜਪਾ ਦਾ ਰੁਖ਼ ਕਰ ਸਕਦੇ ਹਨ, ਜਿਵੇਂ ਹੁਣ ਤਕ ਕੈਪਟਨ ਸਮਰਥਕ ਵੱਡੇ ਆਗੂਆਂ ਨੇ ਕੀਤਾ ਹੈ।

ਯਾਦ ਰਹੇ ਕਿ ਸ: ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਲੜਾਈ ਲੜਨ ਵਾਲੇ ਸ: ਲਾਲੀ ਮਜੀਠੀਆ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਫ਼ੀ ਦੇਰ ਅਣਗੌਲਿਆਂ ਕੀਤੀ ਰੱਖ਼ਿਆ ਅਤੇ ਅੰਤ ਜਦ ਮਾਝਾ ਬ੍ਰਿਗੇਡ ਦੇ ਤਿੰਨ ਜਰਨੈਲ ਸ:ਸੁਖਜਿੰਦਰ ਸਿੰਘ ਰੰਧਾਵਾ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ: ਸੁਖਬਿੰਦਰ ਸਿੰਘ ਸੁਖ਼ ਸਰਕਾਰੀਆ ਉਨ੍ਹਾਂ ਦੇ ਸਾਹਮਣੇ ਆ ਖੜ੍ਹੇ ਹੋਏ ਤਾਂ ਉਨ੍ਹਾਂ ਨੂੂੰ ਸੱਟ ਮਾਰਣ ਲਈ ਕੈਪਟਨ ਅਮਰਿੰਦਰ ਸਿੰਘ ਨੇ 9 ਜੂਨ 2021 ਨੂੰ ਸ: ਲਾਲੀ ਮਜੀਠੀਆ ਨੂੂੰ ‘ਪਨਗ੍ਰੇਨ’ ਦਾ ਚੇਅਰਮੈਨ ਨਿਯੁਕਤ ਕੀਤਾ ਸੀ।

ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਭਾਜਪਾ ਨੂੰ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ ਸ: ਮਜੀਠੀਆ ਨੂੂੰ ਟੱਕਰ ਦੇਣ ਲਈ ਕਿਸੇ ਸਥਾਪਿਤ ਆਗੂ ਦੀ ਲੋੜ ਹੈ, ਜਿਸ ਲਈ ਸ: ਲਾਲੀ ਮਜੀਠੀਆ ਦੀ ਚੋਣਕੀਤੀ ਗਈ ਹੋ ਸਕਦੀ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION