35.6 C
Delhi
Friday, May 17, 2024
spot_img
spot_img

ਪੰਜਾਬੀ ਗਾਇਕ ਸਿੰਗਾ ਅਤੇ ਸਾਥੀ ’ਤੇ ਦਰਜ ਹੋਈ ਐਫ.ਆਈ.ਆਰ., ਵਾਇਰਲ ਵੀਡੀਓ ’ਚ ਫ਼ਾਇਰਿੰਗ ਕਰਦੇ ਆਏ ਸਨ ਨਜ਼ਰ

ਯੈੱਸ ਪੰਜਾਬ
ਮੁਹਾਲੀ, 16 ਅਗਸਤ, 2021:
ਨਾਮਵਰ ਪੰਜਾਬੀ ਗਾਇਕ ਅਤੇ ਉਸਦੇ ਇਕ ਸਾਥੀ ਜੱਗੀ ’ਤੇ ਮੁਹਾਲੀ ਪੁਲਿਸ ਨੇ ਐਫ.ਆਈ.ਆਰ.ਦਰਜ ਕੀਤੀ ਹੈ। ਐਸ.ਐਸ.ਪੀ. ਸ: ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮਾਮਲਾ ਮਾਰਚ 2020 ਦੀ ਇਕ ਪੁਰਾਣੀ ਵੀਡੀਓ ਦਾ ਹੈ ਜਿਹੜੀ ਹੁਣ ਸਨੈਪ ਚੈਟ ’ਤੇ ਪਾਈ ਗਈ ਪਰ ਕੁਝ ਸਮੇਂ ਬਾਅਦ ਹਟਾ ਲਈ ਗਈ।

ਇਸੇ ਦੌਰਾਨ ਇਹ ਵੀਡੀਓ ਨਜ਼ਰੇ ਚੜ੍ਹ ਜਾਣ ’ਤੇ ਪੁਲਿਸ ਨੇ ਸਿੰਗਾ ਅਤੇ ਉਸਦੇ ਸਾਥੀ ਜੱਗੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।

10 ਮਾਰਚ 2020 ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਸਿੰਗਾ ਅਤੇ ਉਸਦਾ ਸਾਥੀ ਜੱਗੀ ਸੋਹਾਣਾ ਸਾਹਿਬ ਗੁਰਦੁਆਰੇ ਕੋਲੋਂ ਆਪਣੀ ਗੱਡੀ ਵਿੱਚ ਜਾਂਦੇ ਹੋਏ ਨਜ਼ਰ ਆਉਂਦੇ ਹਨ ਜਿਸ ਦੌਰਾਨ ਉਹ ਆਪਣੇ ਹਥਿਆਰ ਤੋਂ ਹਵਾ ਵਿੱਚ ਫ਼ਾਇਰ ਕਰਦੇ ਜਾਂਦੇ ਨਜ਼ਰ ਆਉਂਦੇ ਹਨ।

ਐਸ.ਐਸ.ਪੀ. ਸ: ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਮਾਹਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਸਦੇ ਸਾਥੀ ਜਗਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਅਮਰਗੜ੍ਹ, ਜ਼ਿਲ੍ਹਾ ਸੰਗਰੂਰ ਦੇ ਖਿਲਾਫ਼ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਇਕ ਵੀਡੀਓ ਵਿੱਚ ਉਨ੍ਹਾਂ ਦੇ ਜਨਤਕ ਥਾਂ ’ਤੇ ਹਥਿਆਰ ਲਹਿਰਾਉਂਦੇ ਹੋਏ, ਫ਼ਾਇਰਿੰਗ ਕਰਦੇ ਹੋਏ ਪਾਏ ਜਾਣ ਅਤੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ਾਂ ਹੇਠ ਦਰਜ ਕੀਤਾ ਗਿਆ ਹੈ।

ਇਸ ਸੰਬੰਧ ਵਿੱਚ ਐਫ.ਆਈ.ਆਰ.ਨੰਬਰ 294, 16 ਅਗਸਤ ਨੂੰ ਧਾਰਾ 336, 34 ਆਈ.ਪੀ.ਸੀ. ਅਤੇ 25/54/59, ਆਰਮਜ਼ ਐਕਟ ਤਹਿਤ ਥਾਣਾ ਸੋਹਾਣਾ ਜ਼ਿਲ੍ਹਾ ਮੁਹਾਲੀ ਵਿਖ਼ੇ ਦਰਜ ਕੀਤੀ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION