30.1 C
Delhi
Friday, May 17, 2024
spot_img
spot_img

ਪ੍ਰਨੀਤ ਕੌਰ ਵੱਲੋਂ 14 ਕਰੋੜ ਦੀ ਲਾਗਤ ਨਾਲ 15 ਮਿਲੀਅਨ ਲਿਟਰ ਪ੍ਰਤੀ ਦਿਨ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੋਕਾਂ ਨੂੰ ਸਮਰਪਿਤ

ਯੈੱਸ ਪੰਜਾਬ
ਪਟਿਆਲਾ, 16 ਅਗਸਤ, 2021 –
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਸ਼ੇਰਮਾਜਰਾ ਵਿਖੇ 14 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ 15 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੀਵਰੇਜ ਦਾ ਪਾਣੀ ਸੋਧਣ ਦੇ ਪਲਾਂਟ ਨੂੰ ਲੋਕਾਂ ਦੇ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।

ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਵੱਸੋਂ ਦਿਨੋ-ਦਿਨ ਵਧਣ ਕਰਕੇ ਪਹਿਲਾਂ, ਸੇਰਮਾਜਰਾ ਵਿਖੇ ਹੀ 46 ਐਮ.ਐਲ.ਡੀ. ਅਤੇ ਅਬਲੋਵਾਲ ਵਿਖੇ 10 ਐਮ.ਐਲ.ਡੀ. ਸਮਰੱਥਾ ਦੇ ਲੱਗੇ ਹੋਏ ਸੀਵਰੇਜ ਟ੍ਰੀਟਮੈਂਟ ਪਲਾਂਟਾਂ ‘ਤੇ ਭਾਰ ਵਧ ਰਿਹਾ ਸੀ ਅਤੇ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਲੋੜ ਮਹਿਸੂਸ ਹੋ ਰਹੀ ਸੀ।

ਇਸ ਨਵੇਂ ਐਸ.ਟੀ.ਪੀ. ਦਾ 4.66 ਲੱਖ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਨੌਰ ਦੇ ਲੋਕਾਂ ਨੂੰ ਵੀ ਗੰਦੇ ਪਾਣੀ ਤੋਂ ਰਾਹਤ ਦੇਣ ਵੱਡੀ ਨਦੀ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਹੀ 24 ਐਮ.ਐਲ.ਡੀ. ਦਾ ਨਵਾਂ ਐਸ.ਟੀ.ਪੀ. ਲਗਾਉਣ ਦਾ ਕੰਮ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ।

ਸੰਸਦ ਮੈਂਬਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਉਦਮ ਨਾਲ ਅੰਮਰੁਤ ਸਕੀਮ ਤਹਿਤ ਇਹ ਟ੍ਰੀਟਮੈਂਟ ਪਲਾਂਟ ਮਨਜ਼ੂਰ ਕੀਤਾ ਅਤੇ ਅਨੰਦ ਐਸੋਸੀਏਟ ਕੰਪਨੀ ਵੱਲੋਂ ਦੋ ਸਾਲਾਂ ‘ਚ ਬਣਾਕੇ ਤਿਆਰ ਕੀਤਾ ਇਹ ਐਸ.ਟੀ.ਪੀ. ਅੱਜ ਚਾਲੂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਨਵਾਂ ਐਸ.ਟੀ.ਪੀ., ਐਸ.ਬੀ.ਆਰ. (ਆਕਸੀਜਨ ਪ੍ਰਣਾਲੀ) ਸਿਸਟਮ ਨਾਲ ਚੱਲੇਗਾ, ਜਿਸ ਨਾਲ ਨਾਈਟ੍ਰੋਜਨ ਖ਼ਤਮ ਕਰਕੇ ਇਥੋਂ ਸੋਧਿਆ ਪਾਣੀ ਖੇਤੀ ਦੀ ਸਿੰਚਾਈ ਲਈ ਵੀ ਵਰਤਣ ਦੇ ਯੋਗ ਬਣੇਗਾ।

ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਪੂਰੀ ਸਫ਼ਲਤਾ ਨਾਲ ਨਿਭਾ ਰਹੀ ਹੈ, ਜਿਸ ਕਰਕੇ ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਦਾ ਇਕਸਾਰ ਵਿਕਾਸ ਬਿਨ੍ਹਾਂ ਕਿਸੇ ਵਿਤਕਰੇ ਦੇ ਕੀਤਾ ਜਾ ਰਿਹਾ ਹੈ।

ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ਕ ਕੋਰੋਨਾ ਕਰਕੇ ਸੂਬੇ ਦੀ ਮਾਲੀ ਹਾਲਤ ਮਾੜੀ ਚੱਲ ਰਹੀ ਹੈ ਪਰੰਤੂ ਇਸਦੇ ਬਾਵਜੂਦ ਪਟਿਆਲਾ ਸ਼ਹਿਰ ਵਿਖੇ ਤਾਂ ਵਿਕਾਸ ਕਾਰਜ ਚੱਲ ਹੀ ਰਹੇ ਹਨ ਜਦਕਿ ਮੁੱਖ ਮੰਤਰੀ ਨੇ ਉਨ੍ਹਾਂ ਦੇ ਹਲਕਾ ਸਮਾਣਾ ਵਿਖੇ ਵੀ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਦੇ ਕੋਈ ਤੋਟ ਨਹੀਂ ਆਉਣ ਦਿੱਤੀ।

ਉਨ੍ਹਾਂ ਕਿਹਾ ਕਿ ਪਿੰਡ ਸ਼ੇਰਮਾਜਰਾ ਹਲਕਾ ਸਮਾਣਾ ਦਾ ਪਿੰਡ ਹੋਣ ਕਰਕੇ ਇਥੇ ਲੱਗਿਆ ਨਵਾਂ ਐਸ.ਟੀ.ਪੀ. ਲੋਕਾਂ ਲਈ ਵੱਡੀ ਰਾਹਤ ਦੇਵੇਗਾ।

ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਅਤੇ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੇਂ ਐਸ.ਟੀ.ਪੀ. ਨਾਲ ਪਟਿਆਲਾ ਸ਼ਹਿਰ ਦੇ ਐਸ.ਟੀ.ਪੀਜ ਦੀ ਸਮਰੱਥਾ ਵਧਕੇ ਹੁਣ 71 ਐਮ.ਐਲ.ਡੀ. ਹੋ ਗਈ ਹੈ ਜਿਸ ਨਾਲ ਪਟਿਆਲਾ ਸ਼ਹਿਰ ਦੇ ਸੀਵਰੇਜ ਦਾ ਸਾਰਾ ਪਾਣੀ ਪੂਰੀ ਤਰ੍ਹਾਂ ਸੋਧਣ ਉਪਰੰਤ ਹੀ ਨਦੀਆਂ ‘ਚ ਛੱਡਿਆ ਜਾਵੇਗਾ, ਜਿਸ ਨਾਲ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚੇਗਾ।

ਸ੍ਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ, ਪਟਿਆਲਾ ਦੇ ਲੋਕਾਂ ਲਈ ਇੱਕ ਬਹੁਤ ਵੱਡੀ ਪ੍ਰੇਸ਼ਾਨੀ ਸੀ, ਜਿਸ ਨੂੰ ਮੁੱਖ ਮੰਤਰੀ ਨੇ ਹੱਲ ਕੀਤਾ ਹੈ ਅਤੇ ਇਹ ਨਵਾਂ ਐਸ.ਟੀ.ਪੀ. ਪਟਿਆਲਾ ਦੇ ਵਿਕਾਸ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ।

ਇਸ ਮੌਕੇ ਬੀਬਾ ਜੈ ਇੰਦਰ ਕੌਰ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਡਿਪਟੀ ਮੇਅਰ ਵਿਨਤੀ ਸੰਗਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ, ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਸੰਸਦ ਮੈਂਬਰ ਦੇ ਨਿਜੀ ਸਕੱਤਰ ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਅਤੁਲ ਜੋਸ਼ੀ, ਹਰਵਿੰਦਰ ਸਿੰਘ ਨਿੱਪੀ, ਨਿਰੰਜਨ ਦਾਸ, ਸ਼ਾਂਤੀ ਦੇਵੀ, ਨਿਖਿਲ ਬਾਤਿਸ਼ ਸ਼ੇਰੂ, ਰੂਪ ਕੁਮਾਰ, ਸ਼ੰਮੀ ਡੈਂਟਰ, ਰਾਜਿੰਦਰ ਸ਼ਰਮਾ, ਸੰਜੇ ਸ਼ਰਮਾ, ਸੰਦੀਪ ਮਲਹੋਤਰਾ, ਗਿਨੀ ਨਾਗਪਾਲ, ਗੋਪੀ ਰੰਗੀਲਾ, ਹੈਪੀ ਵਰਮਾ, ਰਾਜੇਸ਼ ਗੁਪਤਾ, ਅਨੁਜ ਖੋਸਲਾ ਸਮੇਤ ਕੌਂਸਲਰ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਜਸਵਿੰਦਰ ਚਹਿਲ, ਨਗਰ ਨਿਗਮ ਦੇ ਐਸ.ਈ. ਸ਼ਾਮ ਲਾਲ ਗੁਪਤਾ, ਐਕਸੀਐਨ ਸੁਰੇਸ਼ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION