32.8 C
Delhi
Wednesday, May 1, 2024
spot_img
spot_img

ਤਾਜ਼ੀ-ਤਾਜ਼ੀ ਇਹ ਸੁਣੀ ਹੈ ਖਬਰ ਆਈ, ਵਿਜੇ ਮਾਲਿਆ ਨੂੰ ਹੋਈ ਆ ਸਜ਼ਾ ਮੀਆਂ

ਅੱਜ-ਨਾਮਾ

ਤਾਜ਼ੀ-ਤਾਜ਼ੀ ਇਹ ਸੁਣੀ ਹੈ ਖਬਰ ਆਈ,
ਵਿਜੇ ਮਾਲਿਆ ਨੂੰ ਹੋਈ ਆ ਸਜ਼ਾ ਮੀਆਂ।

ਪੜ੍ਹੀ ਸੀ ਖਬਰ ਤਾਂ ਇਹ ਪ੍ਰਭਾਵ ਮਿਲਿਆ,
ਪਈ ਕੁਝ ਮਾਲਿਆ ਨੂੰ ਵੱਡੀ ਕਜ਼ਾ ਮੀਆਂ।

ਠੱਗ ਸਿਰੇ ਦਾ ਗਿਆ ਬਈ ਉਲਝ ਤਕੜਾ,
ਪਤਾ ਨਹੀਂ ਰੱਬ ਦੀ ਕੀ ਕੁਝ ਰਜ਼ਾ ਮੀਆਂ।

ਪੜ੍ਹਿਆ ਖਬਰ ਦਾ ਜਦੋਂ ਵਿਸਥਾਰ ਅਗਲਾ,
ਖਬਰ ਦਾ ਸੱਚ ਬੱਸ ਦਿੰਦਾ ਹੈ ਮਜ਼ਾ ਮੀਆਂ।

ਬੈਠਾ ਏ ਚੋਰ ਵਿਦੇਸ਼ ਵਿੱਚ ਮਜ਼ਾ ਕਰਦਾ,
ਔਖਾ ਲਿਆਵਣਾ ਭਾਰਤ ਦੇ ਵਿੱਚ ਮੀਆਂ।

ਮਾਇਆ ਦੇਸ਼ ਦੀ ਚੱਬ ਕੇ ਦੌੜਿਆ ਉਹ,
ਸਮਝਦਾ ਪਿਆ ਕਾਨੂੰਨਾਂ ਨੂੰ ਟਿੱਚ ਮੀਆਂ।

-ਤੀਸ ਮਾਰ ਖਾਂ
ਜੁਲਾਈ 12, 2022

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION