21.1 C
Delhi
Thursday, May 2, 2024
spot_img
spot_img

ਜਰਖ਼ੜ ਹਾਕੀ ਅਕੈਡਮੀ ਨੇ ਸਿੱਖ਼ਿਆ ਅਤੇ ਖ਼ੇਡਾਂ ਦੇ ਖ਼ੇਤਰ ਦੇ ਸਰਬੋਤਮ ਲੜਕੀਆਂ ਅਤੇ ਲੜਕਿਆਂ ਨੂੰ ਸਾਈਕਲ ਦੇ ਕੇ ਸਨਮਾਨਿਆ

ਯੈੱਸ ਪੰਜਾਬ
ਲੁਧਿਆਣਾ, 3 ਫਰਵਰੀ, 2021 –
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਅਤੇ ਲੜਕਿਆਂ ਦਾ ਸਾਈਕਲ ਦੇ ਕੇ ਸਨਮਾਨ ਕੀਤਾ ।

ਜਰਖੜ ਸਕੂਲ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਇਸ ਮੌਕੇ ਸ੍ਰੀਮਤੀ ਅਨੂਦੀਪ ਕੌਰ ਤਹਿਸੀਲਦਾਰ ਡੇਹਲੋਂ ਅਤੇ ਇਲਾਕਾ ਮਜਿਸਟਰੇਟ, ਸ੍ਰੀ ਰਮੇਸ਼ ਬਾਂਡਾ ਚਾਰਟਰਡ ਅਕਾਊਂਟੈਂਟ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਜਦ ਕਿ ਪ੍ਰਿੰਸੀਪਲ ਹਰਦੇਵ ਸਿੰਘ ਹੋਰਾਂ ਨੇ ਆਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ।

ਇਸ ਮੌਕੇ ਮੁੱਖ ਮਹਿਮਾਨ ਮੈਡਮ ਅਨੂਦੀਪ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਆਖਿਆ ਕਿ ਜਰਖੜ ਹਾਕੀ ਅਕੈਡਮੀ ਖਿਡਾਰੀਆਂ ਲਈ ਇਕ ਮਸੀਹਾ ਸਾਬਤ ਹੋ ਰਹੀ ਹੈ। ਪੰਜਾਬ ਦੇ ਹਰ ਪਿੰਡ ਵਿੱਚ ਜਰਖੜ ਅਕੈਡਮੀ ਵਰਗੀ ਸੰਸਥਾ ਦਾ ਹੋਣਾ ਜਰੂਰੀ ਹੈ ਉਨ੍ਹਾਂ ਨੇ ਸਨਮਾਨਤ ਸਾਰੇ ਵਿਦਿਆਰਥੀਆਂ ਨੂੰ 1100-1100 ਰੁਪਏ ਦੇਣ ਦਾ ਐਲਾਨ ਕੀਤਾ ।

ਇਸ ਮੌਕੇ ਸ੍ਰੀ ਰਮੇਸ਼ ਬਾਂਡਾ ਨੇ ਆਖਿਆ ਕਿ ਪੰਜਾਬ ਦੇ ਪਿੰਡਾਂ ਦੇ ਸਕੂਲਾ ਵਿੱਚ ਬੇਤਾਸਾ ਖੇਡਾਂ ਤੇ ਸਿੱਖਿਆ ਦਾ ਹੁਨਰ ਹੈ ਜਿਸ ਨੂੰ ਤਰਾਸਣ ਦਾ ਵਡਮੁੱਲਾ ਕਾਰਜ ਜਰਖੜ ਅਕੈਡਮੀ ਕਰ ਰਹੀ ਹੈ ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਗਰੀਬ ਤੇ ਲੋੜਬੰਦ ਵਿਦਿਆਰਥੀਆਂ ਲਈ 11000 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਜਦਕਿ ਜਗਰੂਪ ਸਿੰਘ ਜਰਖੜ ਨੇ ਆਪਣੀ ਮਾਤਾ ਜੀ ਦੀ ਯਾਦ ਵਿਚ ਸਕੂਲ ਦੇ ਪ੍ਰਬੰਧਾਂ ਲਈ 10000 ਹਜ਼ਾਰ ਰੁਪਏ ਅਤੇ ਜਰਖੜ ਹਾਕੀ ਅਕੈਡਮੀ ਨੂੰ ਵੀ 10000 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ।

ਇਸ ਮੌਕੇ ਸਿੱਖਿਆ ਦੇ ਖੇਤਰ ਵਿਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਸੁਖਦੀਪ ਕੌਰ ਜਰਖੜ, ਮਨਵੀਰ ਕੌਰ ਜਰਖੜ ,ਸਿਮਰਨਦੀਪ ਕੌਰ ਜਰਖੜ, ਬਲਵੀਰ ਕੌਰ ਡੰਗੋਰਾ , ਓੁਭਰਦੇ ਹਾਕੀ ਖਿਡਾਰੀ ਅਰਜਨ ਪੰਡਿਤ ਘਵੱਦੀ ,ਗੁਰਵਿੰਦਰ ਸਿੰਘ ਗੁਰੀ ਜਰਖੜ ਹਾਕੀ ਖਿਡਾਰੀ ਆਦਿ ਨੂੰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਕੂਲ ਦੇ ਸਮੂਹ ਸਟਾਫ ਨੇ ਆਏ ਮਹਿਮਾਨਾ ਮੈਡਮ ਅਨੂਦੀਪ ਕੌਰ ਅਤੇ ਸ੍ਰੀ ਰਮੇਸ਼ ਵਾਂਡਾ ਦਾ ਵਿਸ਼ੇਸ਼ ਸਨਮਾਨ ਕੀਤਾ ।

ਇਸ ਮੌਕੇ ਸਕੂਲ ਦੇ ਸਿੱਖਿਆ ਇੰਚਾਰਜ ਮੈਡਮ ਪਰਮਜੀਤ ਕੌਰ ਭੁੱਟਾ, ਲੈਕਚਰਾਰ ਸੁਖਵਿੰਦਰ ਸਿੰਘ, ਸ੍ਰੀ ਰਜੀਵ ਕੁਮਾਰ ,ਜਗਦੇਵ ਸਿੰਘ ਜਰਖ਼ੜ, ਤੇਜਿੰਦਰ ਸਿੰਘ ਜਰਖੜ ਸਾਹਿਬਜੀਤ ਸਿੰਘ ਜਰਖੜ ,ਗੁਰਸਤਿੰਦਰ ਸਿੰਘ ਪਰਗਟ ,ਗੁਰਦੀਪ ਸਿੰਘ ਜਰਖੜ, ਅਮਰੀਕ ਸਿੰਘ ਜਰਖੜ, ਗੁਲਜ਼ਾਰਾ ਸਿੰਘ, ਨਿੱਕਾ ਸਿੰਘ ਜਰਖੜ, ਚਮਕੌਰ ਸਿੰਘ ,ਭਜਨ ਸਿੰਘ ਜਰਖੜ, ਚਰਨਜੀਤ ਸਿੰਘ ਚੰਨੀ , ਬੰਤ ਸਿੰਘ ਜਰਖੜ , ਜਰਨੈਲ ਸਿੰਘ, ਭਾਗ ਸਿੰਘ ਜਰਖੜ,ਸੁਖਰਾਜ ਸਿੰਘ ਬੀਤਾ , ਸੁਖਦੇਵ ਸਿੰਘ ਸੁੱਖੂ, ਕੁਲਦੀਪ ਸਿੰਘ ਲਾਲਾ , ਰਘਬੀਰ ਸਿੰਘ ਜਰਖੜ,ਰਜਿੰਦਰ ਸਿੰਘ ਰਾਜੂ ਜਰਖੜ,ਹਰਮਿੰਦਰ ਸਿੰਘ ਧੋਨੀ,ਮਨੀ ਜਰਖੜ, ,ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION