ਯੈੱਸ ਪੰਜਾਬ
ਜਲੰਧਰ, 14 ਮਈ , 2022 –
4 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀਆਂ ਹਾਕੀ ਟੀਮਾਂ ਲਈ ਚੌਣ ਟ੍ਰਾਈਲ 17 ਮਈ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਜਾਣਗੇ ।
ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 4 ਤੋਂ 13 ਜੂਨ ਤਕ ਹਰਿਆਣਾ ਵਿਖੇ ਹੋਣ ਵਾਲੀਆਂ ਖ਼ੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਮਹਿਲਾ ਤੇ ਮਰਦਾਂ ਦੀ ਹਾਕੀ ਟੀਮਾਂ ਲਈ ਚੌਣ ਟ੍ਰਾਈਲ 17 ਮਈ, 2022 ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਸਵੇਰੇ 11.00 ਵਜ਼ੇ ਆਯੋਜਿਤ ਹੋਣਗੇ ।
ਮਹਿਲਾ ਤੇ ਮਰਦਾਂ ਦੀ 18 ਸਾਲ ਤੋਂ ਘੱਟ ਉਮਰ ਵਰਗ ਵਿਚ ਉਹ ਹਾਕੀ ਖਿਡਾਰੀ, ਜਿਹਨਾਂ ਦਾ ਜਨਮ ਮਿਤੀ 1 ਜਨਵਰੀ 2003 ਤੋਂ ਬਾਦ ਹੋਇਆ ਹੋਵੇਗਾ, ਇਹਨਾਂ ਟ੍ਰਾਈਲਾਂ ਵਿਚ ਭਾਗ ਲੈਣ ਦੇ ਯੋਗ ਹੋਣਗੇ ।
ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਹਨਾਂ ਚੌਣ ਟ੍ਰਾਈਲ ਲਈ ਹਾਕੀ ਇੰਡੀਆ ਵਲੋਂ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਵੱਲੋਂ ਬਲਦੇਵ ਸਿੰਘ ਦਰੋਣਾਚਾਰੀਆ ਐਵਾਰਡੀ, ਰਾਜਬੀਰ ਕੌਰ ਰਾਏ, ਸੁਖਜੀਤ ਕੌਰ ਸੰਮੀ, ਯੋਗਿਤਾ ਬਾਲੀ, ਨਿਰਮਲ ਸਿੰਘ, ਬਿਕਰਮਜੀਤ ਸਿੰਘ ਕਾਕਾ (ਸਾਰੇ ਅੰਤਰਰਾਸਟਰੀ ਖਿਡਾਰੀ) ਅਤੇ ਬਲਵਿੰਦਰ ਸਿੰਘ ਸ਼ੰਮੀ ਓਲੰਪੀਅਨ ਸਲੈਕਸ਼ਨ ਕਮੇਟੀ ਦੇ ਮੇਬਰ ਹੋਣਗੇ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ