35.1 C
Delhi
Thursday, May 2, 2024
spot_img
spot_img

ਕੈਪਟਨ ਦਾ ਅਸਤੀਫ਼ਾ ਮੰਗਣ ਵਾਲੇ ਪੰਜਾਬ ਵਿੱਚ ਸਿੱਧਾ ਮੋਦੀ ਅਮਿਤ ਸ਼ਾਹ ਦਾ ਰਾਜ ਚਾਹੁੰਦੇ ਹਨ: ਕਾਮਰੇਡ ਤੱਗੜ

ਯੈੱਸ ਪੰਜਾਬ
ਜਲੰਧਰ / ਰੁੜਕਾ ਕਲਾਂ, 14 ਜਨਵਰੀ, 2021:
ਅੱਜ ਕਮਿਊਨਿਸਟ ਲਹਿਰ ਦੇ ਗੜੂ ਪਿੰਡ ਰੁੜਕਾ ਕਲਾਂ ਵਿਖੇ ਸੀ.ਪੀ.ਆਈ. ( ਐਮ. ) ਦੇ ਸਥਾਨਕ ਯੂਨਿਟ ਦਾ ਦਫਤਰ ਖੋਲ੍ਹਿਆ ਗਿਆ । ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਪਾਰਟੀ ਦਾ ਦਾਤੀ ਹਥੌੜੇ ਵਾਲਾ ਲਾਲ ਝੰਡਾ ਦਫ਼ਤਰ ਉੱਪਰ ਲਹਿਰਾਇਆ ।

ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਦਫਤਰ ਦਾ ਉਦਘਾਟਨ ਕਰਦੇ ਹੋਏ ਪਾਰਟੀ ਦੀ ਫੰਕਸ਼ਨਿੰਗ ਵਿੱਚ ਦਫ਼ਤਰ ਦੀ ਮਹੱਤਤਾ ਬਾਰੇ ਦੱਸਿਆ ।

ਵਰਤਮਾਨ ਕਿਸਾਨ ਸੰਘਰਸ਼ ਦੇ ਵੱਖ – ਵੱਖ ਪਹਿਲੂਆਂ ਬਾਰੇ ਬੋਲਦੇ ਹੋਏ ਕਾਮਰੇਡ ਤੱਗੜ ਨੇ ਕਿਹਾ ਕਿ ਸੰਘਰਸ਼ ਦੇ ਹੋ ਚੁੱਕੇ ਇਸ ਗੰਭੀਰ ਦੌਰ ਵਿਚ ਜਿਹੜੇ ਸਿਆਸੀ ਆਗੂ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ , ਹਰਸਿਮਰਤ ਕੌਰ ਬਾਦਲ ਹੋਵੇ ਜਾਂ ਕੋਈ ਹੋਰ ਅਕਾਲੀ ਆਗੂ ਹੋਵੇ , ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਹਰਪਾਲ ਚੀਮਾ ਜਾਂ ਕੋਈ ਹੋਰ ਹੋਵੇ ਅਤੇ ਭਾਵੇਂ ਕੋਈ ਬੀ.ਜੇ.ਪੀ. ਆਗੂ ਹੋਵੇ ਇਹ ਸਾਰੇ ਚਾਹੁੰਦੇ ਹਨ ਕਿ ਪੰਜਾਬ ਵਿਚ ਗਵਰਨਰੀ/ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇ ਅਤੇ ਇਸ ਤਰ੍ਹਾਂ ਪੰਜਾਬ ਵਿਚ ਸਿੱਧੇ ਤੌਰ ਤੇ ਮੋਦੀ – ਅਮਿਤ ਸ਼ਾਹ ਜੋੜੀ ਦਾ ਰਾਜ ਹੋ ਜਾਵੇ ।

ਕਾਮਰੇਡ ਤੱਗੜ ਨੇ ਕਿਹਾ ਕਿ ਜੇਕਰ ਅਜਿਹਾ ਹੋ ਗਿਆ ਤਾਂ ਪੰਜਾਬ ਵਿੱਚ ਵੀ ਕਿਸਾਨ ਸੰਘਰਸ਼ ਨੂੰ ਉਸੇ ਤਰ੍ਹਾਂ ਵਹਿਸ਼ੀ ਜਬਰ ਅਤੇ ਜ਼ੁਲਮ ਨਾਲ ਕੁਚਲਣ ਦੀ ਨੀਤੀ ਸ਼ੁਰੂ ਹੋ ਜਾਵੇਗੀ । ਜਿਹੋ ਜਿਹੀ ਇਸ ਸਮੇਂ ਹਰਿਆਣਾ ਵਿਚ ਖੱਟੜ ਸਰਕਾਰ ਅਤੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਹੈ ।

ਇਸ ਲਈ ਇਨ੍ਹਾਂ ਆਗੂਆਂ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ । ਕਾਮਰੇਡ ਤੱਗੜ ਨੇ ਅੱਗੇ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ , ਵਿਸ਼ਵ ਵਪਾਰ ਸੰਸਥਾ ਵਰਗੇ ਸਾਮਰਾਜੀ ਅਦਾਰਿਆਂ ਅਤੇ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਦੇ ਤੌਰ ਤੇ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟਣਾ ਨਹੀਂ ਚਾਹੁੰਦੀ ।

ਤਿੰਨਾਂ ਕਾਲੇ ਕਾਨੂੰਨਾਂ ਨੂੰ ਵੀ ਵਾਪਸ ਨਾ ਲੈ ਸਕਣ ਵਿੱਚ ਮੋਦੀ ਸਰਕਾਰ ਦੀ ਇਹੋ ਮਜਬੂਰੀ ਹੈ । ਅੰਤ ਵਿੱਚ ਕਾਮਰੇਡ ਤੱਗੜ ਨੇ ਕਿਹਾ ਕਿ ਕਿਸਾਨ ਜਥੇਬੰਦੀ ਨੂੰ ਲੰਬੇ ਸੰਘਰਸ਼ ਲਈ ਲੰਬਾ ਦਾਈਆ ਰੱਖ ਕੇ ਆਪਣੀ ਰਣਨੀਤੀ ਅਪਣਾਈ ਰੱਖਣੀ ਚਾਹੀਦੀ ਹੈ । ਇਹ ਸੰਘਰਸ਼ 2024 ਤੱਕ ਵੀ ਚੱਲ ਸਕਦਾ ਹੈ । ਕਾਮਰੇਡ ਗੁਰਚੇਤਨ ਸਿੰਘ ਬਾਸੀ , ਮੇਲਾ ਸਿੰਘ ਰੁੜਕਾ , ਪ੍ਰਸ਼ੋਤਮ ਬਿਲਗਾ , ਮੂਲ ਚੰਦ ਸਰਹਾਲੀ , ਸੁਖਪ੍ਰੀਤ ਸਿੰਘ ਜੌਹਲ , ਗੁਰਪਰਮਜੀਤ ਕੌਰ ਤੱਗੜ ਅਤੇ ਹੋਰ ਸਾਥੀਆਂ ਨੇ ਵੀ ਆਪਣੇ ਵਿਚਾਰ ਰੱਖੇ ।

ਇਸ ਮੌਕੇ ਤੇ ਕਾਮਰੇਡ ਵਿਜੈ ਧਰਨੀ, ਅਮਰਜੀਤ ਸਿੰਘ ਬਾਸੀ ਸਰਪੰਚ , ਇੰਦਰਜੀਤ ਸਿੰਘ ਜੰਗੀ , ਬਲਦੇਵ ਸਿੰਘ ਦੇਬੀ , ਜਸਵੰਤ ਸਿੰਘ ਲੰਬੜਦਾਰ, ਗੁਰਦੀਪ ਸਿੰਘ , ਸਵਰਨ ਚੰਦ ਪੰਚ , ਇੰਦਰਜੀਤ ਸਿੰਘ ਜੰਗੀ , ਬਲਦੇਵ ਸਿੰਘ ਦੇਬੀ , ਜਸਵੰਤ ਸਿੰਘ ਲੰਬੜਦਾਰ , ਗੁਰਦੀਪ ਸਿੰਘ , ਸਵਰਨ ਚੰਦ ਪੰਚ , ਮਹਿੰਦਰ ਸਿੰਘ ਪੰਚ, ਮੁਲਖਰਾਜ , ਨਰਿੰਦਰ ਕੁਮਾਰ , ਪਰਗਣ ਸਿੰਘ , ਹਰਜਿੰਦਰ ਸਿੰਘ , ਪਾਲ ਸਿੰਘ ਮੱਲ੍ਹੀ , ਗੁਰਮੀਤ ਸਿੰਘ ਬੱਬੀ , ਸੁਰਿੰਦਰ ਕੁਮਾਰ , ਮੋਹਨ ਲਾਲ , ਬਲਬੀਰ ਸਿੰਘ ਸਮੇਤ ਅਨੇਕਾਂ ਸਾਥੀ ਹਾਜ਼ਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION