ਯੈੱਸ ਪੰਜਾਬ
ਮੋਹਾਲੀ, 9 ਦਸੰਬਰ, 2021:
ਅਕਾਲੀ ਦਲ ਸੰਯੁਕਤ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਦੇਸ ਦੇ ਕਿਸਾਨਾਂ ਨੇ ਸਾਤਮਈ ਰਹਿ ਕੇ ਇੱਕ ਸਾਲ ਤੋ ਵੱਧ ਸਮਾ ਬਾਰਡਰਾਂ ਤੇ ਰਹਿਕੇ ਜੋ ਕਿਸਾਨ ਸੰਘਰਸ਼ ਸਫਲਤਾਪੂਰਵਕ ਜਿੱਤ ਲਿਆ ਹੈ ਇਹ ਇਸ ਸਦੀ ਦੀ ਸਭ ਤੋ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ ।
ਉਹਨਾ ਕਿਹਾ ਕਿ ਕੇਦਰ ਸਰਕਾਰ ਦੀਆ ਜਿਆਦਤੀਆਂ ਤੇ ਉਹ ਸੈਕੜੇ ਸ਼ਹਾਦਤਾਂ ਅਜਾਈਂ ਨਹੀਂ ਗਈਆਂ, ਕਿਸਾਨਾ ਦੀ ਪਿੱਠ ਤੇ ਦੇਸ ਦੁਨੀਆ ਦੇ ਲੋਕ ਖੜ੍ਹੇ ਰਹੇ ਤੇ ਹਰਿਆਣਾ ਉੱਤਰਪ੍ਰਦੇਸ਼ ਰਾਜਸਥਾਨ ਸਮੇਤ ਦੇਸ ਦੇ ਅਨੇਕਾ ਰਾਜਾ ਦੇ ਲੋਕਾ ਨੇ ਚਾਹੇ ਉਹ ਕਿਸਾਨ ਸਨ ਮਜਦੂਰ ਸਨ ਛੋਟੇ ਦੁਕਾਨਦਾਰ ਵਪਾਰੀ ਸਨ ਸਭ ਨੇ ਇਕਜੁੱਟ ਹੋਕੇ ਸੰਘਰਸ਼ ਲੜਿਆ ਤੇ ਬੜੀ ਸਾਨ ਨਾਲ ਜਿੱਤਿਆ। ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਸੰਯੁਕਤ ਕਿਸਾਨ ਮੋਰਚਾ ਸਮੇਤ ਤਮਾਮ ਹਮਾਇਤੀਆ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਨੇ ਨਵੇ ਮੀਲ ਪੱਥਰ ਗੱਡ ਦਿੱਤੇ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ