25.6 C
Delhi
Wednesday, May 1, 2024
spot_img
spot_img

ਕਸ਼ਮੀਰ ’ਚ ਸਿੱਖ ਧੀਆਂ ਨਾਲ ਜ਼ਬਰਦਸਤੀ ਸਹਿਨ ਨਹੀਂ ਕੀਤੀ ਜਾਵੇਗੀ, ਮੁਸਲਮਾਨਾਂ ਅਤੇ ਸਿੱਖਾਂ ’ਚ ਦਰਾਰ ਪਾਉਣ ਦੀ ਕੋਸ਼ਿਸ਼ ਸ਼ਰਮਨਾਕ: ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 30 ਜੂਨ, 2021 (ਰਾਜਕੁਮਾਰ ਸ਼ਰਮਾ)
ਜੰਮੂ-ਕਸ਼ਮੀਰ ’ਚ ਦੋ ਸਿੱਖ ਧੀਆਂ ਦਾ ਜਬਰਨ ਧਰਮ ਤਬਦੀਲ ਕਰਵਾਉਣ ਅਤੇ ਨਿਕਾਹ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਦੋਨਾਂ ਸਮੁਦਾਇਆਂ ’ਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਨਾਪਾਕ ਹਰਕਤ ਤੋਂ ਬਾਜ ਆਉਣ ਦਾ ਸੁਨੇਹਾ ਦਿੰਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਤੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਧੀ ਸਿੱਖ ਦੀ ਹੋਵੇ ਜਾਂ ਮੁਸਲਮਾਨ ਦੀ, ਧੀ – ਧੀ ਹੁੰਦੀ ਹੈ ।

ਧੀਆਂ ਦੇ ਨਾਲ ਖਿਲਵਾੜ ਕਰਨ ਵਾਲੇ ਬਕਸ਼ੇ ਨਹੀਂ ਜਾਣੇ ਚਾਹੀਦੇ। ਸ਼ਾਹੀ ਇਮਾਮ ਨੇ ਕਿਹਾ ਕਿ ਕੁਰਾਨ ਸ਼ਰੀਫ ’ਚ ਅੱਲਾਹ ਤਾਆਲਾ ਦਾ ਸਾਫ਼ ਹੁਕਮ ਹੈ ਕਿ ਦੀਨ ’ਚ ਜਬਰਦਸਤੀ ਨਹੀਂ ਹੈ, ਜੇਕਰ ਕੋਈ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਰੋਕਣਾ ਸਾਡਾ ਫਰਜ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਕਸ਼ਮੀਰ ਦੀ ਸਿੱਖ ਧੀਆਂ ਨੂੰ ਇੰਸਾਫ ਮਿਲ ਕੇ ਰਹੇਗਾ। ਮੁਸਲਮਾਨ ਇਸ ਮਾਮਲੇ ’ਚ ਆਪਣੇ ਸਿੱਖ ਭਰਾਵਾਂ ਦੇ ਨਾਲ ਹਨ ।

ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਾਮਲੇ ਦੀ ਆੜ ਲੈ ਕੇ ਜੋ ਲੋਕ ਨਫਰਤ ਦੀ ਸਿਆਸਤ ਕਰ ਰਹੇ ਹਨ ਉਹ ਇਹ ਗੱਲ ਚੰਗੀ ਤਰਾਂ ਨਾਲ ਸਮਝ ਲੈਣ ਕਿ ਸਿੱਖਾਂ ਅਤੇ ਮੁਸਲਮਾਨਾਂ ਦਾ ਭਾਈਚਾਰਾ ਨਫਰਤ ਦੀ ਦਰਾਰ ਨਾਲ ਟੁੱਟਣ ਵਾਲਾ ਨਹੀਂ ਹੈ, ਇਸ ਦੌਰਾਨ ਅੱਜ ਜਾਮਾ ਮਸਜਿਦ ਦੇ ਦਫ਼ਤਰ ’ਚ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ ਗੁਰਬਚਨ ਸਿੰਘ ਖਨਵਾਂ , ਸਰਦਾਰ ਮਾਲਬੀਰ ਸਿੰਘ, ਡਾਇਰੇਕਟਰ ਸੁਰਿੰਦਰ ਸਿੰਘ ਮੱਕੜ, ਪ੍ਰਭਸ਼ਰਣ ਸਿੰਘ, ਅਮਿ੍ਰੰਤਪਾਲ ਸਿੰਘ ਪ੍ਰਧਾਨ ਯੂਨਾਇਟੇਡ ਸਿੱਖ ਪੰਜਾਬ ਨਾਲ ਮੀਟਿੰਗ ਕੀਤੀ ਅਤੇ ਵਿਸਥਾਰ ਨਾਲ ਇਸ ਮਾਮਲੇ ’ਤੇ ਚਰਚਾ ਹੋਈ।

ਇਸ ਮੀਟਿੰਗ ’ਚ ਇਹ ਵੀ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ’ਚ ਅਰਦਾਸ ਕੀਤੀ ਜਾਵੇ ਕਿ ਸਿੰਘ ਸਾਹਿਬ ਇਸ ਮਾਮਲੇ ’ਚ ਇੰਸਾਫ ਲਈ ਸਿੱਖ ਅਤੇ ਮੁਸਲਮਾਨ ਬੁੱਧਿਜੀਵੀਆਂ ਨਾਲ ਆਧਾਰਿਤ ਕਮੇਟੀ ਬਣਾ ਕੇ ਇਸਦੀ ਜਾਂਚ ਕਰਵਾਉਣ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION