27.8 C
Delhi
Wednesday, May 1, 2024
spot_img
spot_img

‘ਆਮ ਆਦਮੀ ਪਾਰਟੀ’ ਸੱਤਾ ਵਿੱਚ ਆਉਣ ਦਾ ਭੁਲੇਖ਼ਾ ਦਿਮਾਗ ਵਿੱਚੋਂ ਕੱਢ ਦੇਵੇ: ਮੋਹਿੰਤ ਮੋਹਿੰਦਰਾ

ਯੈੱਸ ਪੰਜਾਬ
ਪਟਿਆਲਾ, 17 ਫ਼ਰਵਰੀ, 2022 –
ਹਲਕਾ ਪਟਿਆਲਾ ਦਿਹਾਤੀ `ਚ ਪੈਂਦੇ ਪਿੰਡਾਂ ਵਿਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਆਪਣੇ ਹੱਕ `ਚ ਚੋਣ ਰੋਡ ਸ਼ੋਅ ਕੱਢਿਆ ਗਿਆ। ਇਹ ਚੋਣ ਰੋਡ ਸ਼ੋਅ ਪਿੰਡ ਮੰਡੋਰ ਤੋਂ ਸ਼ੁਰੂ ਹੋ ਕੇ ਘਮਰੌਂਦਾ, ਲਲੌਡਾ, ਰੋਹਟੀ, ਰੋਹਟੀ ਬਸਤਾ, ਰੋਹਟੀ ਮੋੜਾਂ, ਰੋਹਟੀ ਖਾਸ, ਚਲੈਲਾ, ਪੇਧਨ, ਪੇਧਨੀ, ਆਲੋਵਾਲ ਤੋਂ ਹੁੰਦੇ ਹੋਏ ਪਿੰਡ ਲੌਟ ਵਿਖੇ ਸਮਾਪਤ ਹੋਇਆ।

ਰੋਡ ਸ਼ੋਅ ਦੌਰਾਨ ਪਿੰਡਾਂ ਦੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ, ਜਿਨ੍ਹਾਂ ਵਲੋਂ ਮੋਹਿਤ ਮੋਹਿੰਦਰਾ ਦਾ ਫ਼ੁੱਲਾਂ ਦੀ ਬਰਸਾਤ ਕਰਕੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਦੇ ਹੱਕ ਵਿਚ ਅਸਮਾਨੀ ਗੂੰਜਦੇ ਨਾਅਰੇ ਵੀ ਲਗਾਏ ਗਏ।ਮੋਹਿਤ ਮੋਹਿੰਦਰਾ ਨੇ ਲੋਕਾਂ ਨੂੰ ਆਪਣੇ ਹੱਕ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜਾ `ਤੇ ਵੋਟ ਪਾਉਣ ਦੀ ਅਪੀਲ ਕੀਤੀ।ਪਿੰਡਾਂ ਦੇ ਲੋਕਾਂ ਨੇ ਪੂਰਜ਼ੋਰ ਸਮਰਥਨ ਕਰਦਿਆਂ ਉਨ੍ਹਾਂ ਦੇ ਹੱਕ ਵਿਚ ਆਉਣ ਵਾਲੀ 20 ਫ਼ਰਵਰੀ ਨੂੰ ਵੱਡੀ ਲੀਡ ਨਾਲ ਜਿੱਤ ਦਰਜ਼ ਕਰਾਉਣ ਦਾ ਭਰੋਸਾ ਦਿੱਤਾ।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਹੁਣ ਤੱਕ ਹਲਕਾ ਦਿਹਾਤੀ ਵਿਚ ਪੈਂਦੇ ਪਿੰਡਾਂ ਦੇ ਵਿਚ 500 ਕਰੋੜ ਰੁਪਏ ਤੋਂ ਵੱਧ ਦੇ ਰਿਕਾਰਡ ਤੋੜ ਵਿਕਾਸ ਕਾਰਜ਼ ਹੋਏ ਹਨ। ਇਨ੍ਹਾਂ ਵਿਕਾਸ ਕਾਰਜ਼ਾਂ ਕਰਕੇ ਹੀ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਉਨ੍ਹਾਂ ਦਸਿਆ ਕਿ ਹੁਣ ਤੱਕ ਹਲਕਾ ਦਿਹਾਤੀ ਵਿਚ ਪੈਂਦੇ ਪਿੰਡਾਂ ਵਿਚ ਇਤਿਹਾਸਕ ਦਰਵਾਜਿ਼ਆਂ ਦਾ ਨਵੀਨੀਕਰਨ, ਐਂਟਰੀ ਗੇਟ ਨਿਰਮਾਣ, ਪੰਚਾਇਤ ਘਰਾਂ ਦਾ ਨਿਰਮਾਣ, ਸ਼ਮਸ਼ਾਨ ਘਾਟ ਲਈ ਸ਼ੈੱਡ, ਲੋੜਵੰਦਾਂ ਪਰਿਵਾਰਾਂ ਲਈ 5-5 ਮਰਲੇ ਜਮੀਂਨ, ਸੜਕਾਂ ਦੇ ਨਿਰਮਾਣ, ਸਾਫ਼ ਪਾਣੀ ਲਈ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਪੁਟਾਈ, ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ, ਪਿੰਡਾਂ ਦੀਆਂ ਗੱਲੀਆਂ ਤੇ ਨਾਲੀਆਂ ਨੂੰ ਪੱਕੇ ਕਰਵਾਉਣਾ, ਲੋੜਵੰਦ ਲੋਕਾਂ ਦੀ ਸਹੂਲਤ ਲਈ ਮਿੰਨੀ ਪੈਲੇਸ, ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਆਦਿ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ।

ਜਿਥੋਂ ਤੱਕ ਸ਼ਹਿਰੀ ਇਲਾਕੇ ਦੀ ਗੱਲ ਕਰੀਏ ਤਾਂ ਉਥੇ ਸੜਕਾਂ, ਸੀਵਰੇਜ਼ ਤੇ ਵਾਟਰ ਸਪਲਾਈ, ਇੰਟਰਲਾਕਿੰਗ ਟਾਇਲਾਂ, ਵੱਡੀ ਨਦੀ ਤੇ ਛੋਟੀ ਨਦੀ ਪ੍ਰਾਜੈਕਟ, ਤਫ਼ਤਜਲਪੁਰਾ ਨਾਲੇ ਦੀ ਸਮੱਸਿਆ ਦਾ ਹੱਲ, ਨਵੇਂ ਬੱਸ ਸਟੈਂਡ ਦਾ ਨਿਰਮਾਣ ਆਦਿ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ, ਜਿਸ ਕਾਰਨ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਆਮ ਆਦਮੀ ਪਾਰਟੀ ਵਲੋਂ ਜਿਥੇ ਝੂਠੀਆਂ ਗਰੰਟੀਆਂ ਦੇ ਨਾਲ ਸੱਤਾ ਵਿਚ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਭੁੱਲੇਖਾ ਲੋਕ 20 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੱਗਾ ਕਰ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION